ਸਾਬਤ ਮਸਾਲਾ ਸਮਗਰੀ: ਇੱਕ ਵੱਡੀ ਇਲਾਇਚੀ, ਦੋ ਛੋਟੀ ਇਲਾਇਚੀ, ਜੀਰਾ 1 ਟੀ ਸਪੂਨ, ਜਾਵਿਤਰੀ 2-3 ਫੁੱਲ, ਤੇਜਪੱਤਾ 2, ਦਾਲਚੀਨੀ ਇੱਕ ਛੋਟਾ ਟੁਕੜਾ
ਪੋਟਲੀ ਦੇ ਲਈ ਸਮਗਰੀ : ਕਾਲੀ ਮਿਰਚ 1 ਟੀ ਸਪੂਨ, ਵੱਡੀ ਇਲਾਇਚੀ 2, ਜੀਰਾ 1 ਟੀ ਸਪੂਨ, ਛੋਟੀ ਇਲਾਇਚੀ 2, ਦਾਲਚੀਨੀ ਇੱਕ ਛੋਟਾ ਟੁਕੜਾ, ਜਾਇਫਲ 1, ਜਾਵਿਤਰੀ 2 ਫੁੱਲ.
ਹੋਰ ਸਮਗਰੀ : ਚਿਕਨ 1 ਕਿਲੋ, ਬਰੀਕ ਕਟਿਆ ਹੋਇਆ ਪਿਆਜ 1/2 ਕਿਲੋ, ਲੱਸਣ ਦਾ ਪੇਸਟ 100 ਗ੍ਰਾਮ, ਅਦਰਕ ਦਾ ਟੁਕੜਾ 1 ਇੰਚ, ਨਮਕ ਸਵਾਦ ਅਨੁਸਾਰ, ਲਾਲ ਸੁੱਕੀ ਮਿਰਚ ਸਵਾਦ ਅਨੁਸਾਰ, ਤਲਣ ਦੇ ਲਈ ਸਰਸੋਂ ਦਾ ਤੇਲ, ਕਟਿਆ ਹੋਇਆ ਹਰਾ ਧਨੀਆ ਸਜਾਉਣ ਦੇ ਲਈ.
ਵਿਧੀ : ਚਿਕਨ ਨੂੰ ਚੰਗੀ ਤਰਾਂ ਧੋ ਕੇ ਇੱਕ ਪਾਸੇ ਰੱਖ ਦਿਉ. ਪੋਟਲੀ ਬਣਾਉਣ ਦੇ ਲਈ ਦੱਸੀ ਗਈ ਸਾਰੀ ਸਮਗਰੀ ਨੂੰ ਇੱਕ ਸਾਫ ਅਤੇ ਪਤਲੇ ਸੂਤੀ ਕਪੜੇ ਵਿੱਚ ਚੰਗੀ ਤਰ੍ਹਾਂ ਬੰਨ ਲਉ. ਹੁਣ ਕੁਕਰ ਵਿੱਚ ਤੇਲ ਗਰਮ ਕਰੋ ਅਤੇ ਉਸ ਵਿੱਚ ਸਾਬਤ ਮਸਾਲੇ ਪਾ ਕੇ ਦਸ ਮਿਨਟ ਤਕ ਘੱਟ ਸੇਕ ਤੇ ਭੁੰਨ ਲਉ.
ਫੇਰ ਚਿਕਨ ਦੇ ਟੁਕੜੇ ਪਾ ਕੇ ਚਲਾਉ. ਦਸ ਮਿਨਟ ਬਾਅਦ ਇਸ ਵਿੱਚ ਕੱਟਿਆ ਪਿਆਜ, ਲੱਸਨ ਦਾ ਪੇਸਟ, ਸੁੱਕੀ ਲਾਲ ਮਿਰਚ, ਬਾਰੀਕ ਕਟਿਆ ਹੋਇਆ ਅਦਰਕ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਹਿਲਾਉ. 15 ਮਿਨਟ ਤਕ ਘੱਟ ਸੇਕ ਤੇ ਭੁੰਨ ਜਾਣ ਤੋਂ ਬਾਅਦ ਇਸ ਵਿੱਚ ਸਾਬਤ ਮਸਾਲਿਆਂ ਦੀ ਪੋਟਲੀ ਪਾ ਦਿਉ.
ਪੰਜ ਮਿਨਟ ਭਾਫ ਵਿੱਚ ਪਕਣ ਦਿਉ. ਇਸ ਨਾਲ ਪੋਟਲੀ ਦੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਆ ਜਾਵੇਗਾ. ਗੈਸ ਤੋਂ ਉਤਾਰ ਕੇ ਪੋਟਲੀ ਕੱਢ ਲਉ ਅਤੇ ਬਾਰੀਕ ਕਟਿਆ ਹੋਇਆ ਹਰਾ ਧਨੀਆ ਪਾ ਕੇ ਸਰਵ ਕਰੋ.
|