ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਮਾਂਸਾਹਾਰੀ
 
ਸ਼ਰਾਬੀ-ਕਬਾਬੀ ਟਿੱਕਾ
ਸਮਗਰੀ-
1 ਕਿਲੋ ਥਾਈ ਬੋਨਲੇਸ ਚਿਕਨ, 200 ਗ੍ਰਾਮ ਰਮ, 80 ਗ੍ਰਾਮ ਅਦਰਕ-ਲਸਣ ਪੇਸਟ, 400 ਗ੍ਰਾਮ ਪਾਣੀ ਨਿਕਲਿਆ ਹੋਇਆ ਦਹੀ, 40 ਗ੍ਰਾਮ ਕਸ਼ਮੀਰੀ ਮਿਰਚ ਪਾਉਡਰ, 40 ਗ੍ਰਾਮ ਜੀਰਾ ਪਾਉਡਰ, 15 ਗ੍ਰਾਮ ਕਬਾਬ ਚੀਨੀ ਪਾਉਡਰ, 3 ਨਿੰਬੂਆਂ ਦਾ ਰਸ, 3 ਵੱਡੇ ਚੱਮਚ ਵਿਨੇਗਰ, 80 ਗ੍ਰਾਮ ਸੈਲੇਡ ਆਇਲ, 5 ਕਟੀ ਹੋਈ ਹਰੀ ਮਿਰਚ, ਨਮਕ ਸਵਾਦ ਅਨੁਸਾਰ.

ਵਿਧੀ -
ਚਿਕਨ ਦੇ 30-30 ਗ੍ਰਾਮ ਦੇ ਟੁਕੜੇ ਕਰੋ. ਫੇਰ ਉਨਾਂ ਨੂੰ ਧੋ ਕੇ ਸਾਫ ਕਰ ਲਉ. ਇੱਕ ਭਾਂਡੇ ਵਿੱਚ ਬਾਕੀ ਸਮਗਰੀ ਪਾ ਕੇ ਮਿਲਾਉ. ਫੇਰ ਉਸ ਵਿੱਚ ਚਿਕਨ ਦੇ ਟੁਕੜੇ ਪਾ ਦਿਉ. 2 ਘੰਟੇ ਬਾਅਦ ਸੀਖ ਵਿੱਚ ਲਗਾ ਕੇ ਤੰਦੂਰ ਵਿੱਚ 20 ਮਿਨਟ ਤਕ ਪਕਾਉ ਅਤੇ ਗਰਮਾ ਗਰਮ ਪਰੋਸੋ.
ਹੋਰ ਵੀ
ਚਿਕਨ ਵਿੰਗਸ
ਚਿਕਨ ਤਿੱਖਾ
ਬਿਰਿਆਨੀ