ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਮਾਂਸਾਹਾਰੀ
 
ਚਿਕਨ ਵਿੰਗਸ
ਹਰਮੀਤ ਸਲੂਜਾ
ਸਮਗਰੀ :
500 ਗ੍ਰਾਮ ਚਿਕਨ ਵਿੰਗਸ,60 ਗ੍ਰਾਮ ਸਾਬਤ ਲਾਲ ਮਿਰਚ,1 ਅੰਡਾ,ਜਰੂਰਤ ਅਨੁਸਾਰ ਨਮਕ ਅਤੇ ਪੀਸੀ ਕਾਲੀ ਮਿਰਚ,30 ਗ੍ਰਾਮ ਕਾਰਨਫਲੋਅਰ,10 ਗ੍ਰਾਮ ਚੀਨੀ,20 ਮਿਲੀ.ਆਲਿਵ ਆਇਲ,15 ਮਿਲੀ. ਸਿੰਥੇਟਿਕ ਵਿਨੇਗਰ,25 ਗ੍ਰਾਮ ਲਾਲ ਮਿਰਚ,15 ਮਿਲੀ. ਸ਼ਹਿਦ,

10 ਗ੍ਰਾਮ ਤਿਲ,100 ਮਿਲਿ.ਬਾਰਬੀਕਿਊ ਸਾਸ,20 ਗ੍ਰਾਮ ਪਿਆਜ,20 ਗ੍ਰਾਮ ਲੱਸਣ,2 ਭਾਗ ਹਰਾ ਸਲਾਦ ਬਾਰਬੀਕਿਊ ਸਾਸ ਬਣਾਉਣ ਲਈ,30 ਗ੍ਰਾਮ ਤੇਜਪੱਤਾ,100 ਮਿਲੀ.ਆਲਿਵ ਆਇਲ,50 ਗ੍ਰਾਮ ਅਦਰਕ,150 ਗ੍ਰਾਮ ਟਮਾਟੋ ਸਾਸ.

ਵਿਧੀ :
ਬਾਰਬੀਕਿਊ ਸਾਸ ਬਣਾਓਣ ਲਈ ਤੇਲ ਗਰਮ ਕਰੋ ਅਤੇ ਕਤਰਿਆ ਹੋਇਆ ਲੱਸਣ,ਅਦਰਕ,ਤੇਜਪੱਤਾ ਅਤੇ ਸਾਬਤ ਲਾਲ ਮਿਰਚ ਪਾ ਕੇ ਭੂੰਨੋ.ਟੋਮੇਟੋ ਸਾਸ ਅਤੇ ਪਾਣੀ ਪਾ ਕੇ 5 ਮਿਨਟ ਤਕ ਪਕਾਉ ਜਿਸ ਨਾਲ ਪਾਣੀ ਘੱਟ ਜਾਵੇ ਅਤੇ ਨਮਕ ਅਤੇ ਲਾਲ ਮਿਰਚ ਚੰਗੀ ਤਰ੍ਹਾਂ ਮਿਲ ਜਾਵੇ.

ਹੁਣ ਕਾਰਨਫਲੋਰ,ਲਾਲਮਿਰਚ ਪੇਸਟ,ਆਲਿਵ ਆਇਲ,ਸ਼ਹਿਦ,ਵਿਨੇਗਰ,ਨਮਕ ਕਾਲੀ ਮਿਰਚ ਪਾਉਡਰ ਨੂੰ ਫੇਂਟੇ ਹੋਏ ਅੰਡੇ ਵਿੱਚ ਮਿਲਾਉ ਅਤੇ ਚਿਕਨ ਵਿੱਚ ਲਪੇਟ ਕੇ ਲਗਭਗ 25 ਮਿਨਟ ਲਈ ਮੇਰਿਨੇਟ ਹੋਣ ਲਈ ਛੱਡ ਦਿਉ.ਫੇਰ ਮੇਰਿਨੇਟੇਡ ਵਿੰਗਸ ਨੂੰ ਤਲ ਲਉ.ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਪਿਆਜ,ਲੱਸਣ ਪਾ ਕੇ ਭੁੰਨੋ,ਚੰਗੀ ਤਰ੍ਹਾਂ ਪਕ ਜਾਣ ਤੇ ਬਾਰਬੀਕਿਊ ਸਾਸ ਅਤੇ ਚਿਕਨ ਵਿੰਗਸ ਪਾ ਕੇ ਖੂਬ ਚੰਗੀ ਤਰ੍ਹਾਂ ਭੁੰਨੋ.ਭੁੰਨੇ ਹੋਏ ਤਿਲ ਅਤੇ ਹਰੇ ਸਲਾਦ ਨਾਲ ਸਜਾ ਕੇ ਸਰਵ ਕਰੋ.
ਹੋਰ ਵੀ
ਚਿਕਨ ਤਿੱਖਾ
ਬਿਰਿਆਨੀ