ਸਮੱਗਰੀ : 1 ਕਿਲੋ ਬਿਨਾ ਹੱਡੀ ਦਾ ਚਿਕਨ,1 ਛੋਟਾ ਪਿਆਜ ਬਾਰੀਕ ਕੱਟਿਆ ਹੋਇਆ,ਇੱਕ ਸ਼ਿਮਲਾ ਮਿਰਚ ਬਾਰੀਕ ਕਟੀ ਹੋਈ, 4 ਹਰੀ ਮਿਰਚ ਬਾਰੀਕ ਕਟੀ ਹੋਈ, 2 ਵੱਡੇ ਟਮਾਟਰ ਕੱਟੇ ਹੋਏ,1/2 ਚੱਮਚ ਹਲਦੀ ਪਾਊਡਰ,ਡੇਢ ਚੱਮਚ ਅਦਰਕ-ਲੱਸਣ ਦਾ ਪੇਸਟ,ਕੁੱਝ ਬੂੰਦ ਸਿਰਕਾ ਅਤੇ ਸੋਇਆ ਸਾਸ,ਨਮਕ ਸਵਾਦ ਅਨੁਸਾਰ ਅਤੇ ਤਲਣ ਦੇ ਲਈ ਤੇਲ.
ਵਿਧੀ : ਸਿਰਕਾ,ਅਦਰਕ-ਲੱਸਣ ਦਾ ਪੇਸਟ,ਨਮਕ,ਹਲਦੀ,ਸ਼ਿਮਲਾ ਮਿਰਚ ਦਾ ਪੇਸਟ ਅਤੇ ਸੋਇਆ ਸਾਸ ਨੂੰ ਇੱਕ ਕਟੋਰੀ ਵਿੱਚ ਮਿਲਾਉ ਅਤੇ ਚਿਕਨ ਨੂੰ ਉਸ ਵਿੱਚ 3-4 ਘੰਟੇ ਤਕ ਰੱਖੋ.
ਹੁਣ ਸਿਰਫ ਚਿਕਨ ਦੇ ਟੁਕੜਿਆ ਨੂੰ ਕੱਢ ਲਉ ਅਤੇ ਤੇਲ ਵਿੱਚ ਤਲ ਕੇ ਅਲਗ ਰੱਖੋ. ਇੱਕ ਪੈਨ ਵਿੱਚ ਤੇਲ ਗਰਮ ਕਰਕੇ ਉਸ ਵਿੱਚ ਪਿਆਜ,ਹਰੀ ਮਿਰਚ ਅਤੇ ਟਮਾਟਰ ਮਿਲਾ ਕੇ ਥੋੜੀ ਦੇਰ ਭੁੰਨ ਲਉ.
ਉੱਪਰ ਵਾਲਾ ਮਿਸ਼ਰਨ ਜਿਸ ਵਿੱਚ ਚਿਕਨ ਨੂੰ ਰਖਿਆ ਸੀ,ਕੜ੍ਹਾਈ ਵਿੱਚ ਪਾਉ ਥੋੜਾ ਪਾਣੀ ਪਾ ਕੇ ਮਿਲਾਉ ਅਤੇ ਪਹਿਲੇ ਤੋਂ ਤਲੇ ਹੋਏ ਚਿਕਨ ਨੂੰ ਉਸ ਵਿੱਚ ਪਾ ਕੇ 20 ਮਿਨਟ ਪਕਾਉ.ਗਰਮ ਗਰਮ ਪਰੋਸੋ.
|