ਮੁੱਖਪੰਨਾ > ਵਿਵਿਧ > ਰਾਸ਼ਟਰੀ ਕੌਫੀ ਬੋਰਡ > ਵਿਧੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੋਕੋਆ ਕੌਫੀ ਵਾਲੀ ਕੁਕੀ
ਇਸ ਕੁਕੀ ਦਾ ਸਵਾਦ ਬਹੁਤ ਮਿੱਠਾ ਨਹੀਂ ਹੁੰਦਾ ਹੈ, ਇਸ ਲਈ ਇਸ ਨੂੰ ਜਾਂ ਤਾਂ ਸਾਦਾ ਹੀ ਲੈ ਸਕਦੇ ਹਾਂ ਜਾਂ ਫਿਰ ਆਈਸਕ੍ਰੀਮ ਦੇ ਨਾਲ ਲੈ ਸਕਦੇ ਹਾਂ.

ਸਮਗਰੀ : 1 1/4 ਕੱਪ ਆਟਾ
ਕੋਈ ਵੀ ਬੇਕਿੰਗ ਕੋਕੋਆ : 2 ਚਾਹ ਦੇ ਚਮਚ
ਸ਼ੁੱਧ ਇੰਸਟੈਂਟ ਕੌਫੀ ਦੇ ਬਾਰੀਕ ਟੁਕੜੇ - 4 ਚਾਹ ਦੇ ਚਮਚ
ਏਸੇਨਸ - 1 ਚਾਹ ਦਾ ਚਮਚ(ਵੈਨਿਲਾ ਜਾਂ ਲਾਈਟ ਚਾਕਲੇਟ ਦੀ ਸੇਂਟ ਜਿਆਦਾ ਉਪਯੁਕਤ ਹੋਵੇਗੀ)
ਮੱਖਣ - 1 ਕੱਪ
ਗ੍ਰੇਨੁਲੇਟੇਡ ਖੰਡ - 2 ਚਾਹ ਦੇ ਚਮਚ
ਖੰਡ ਦੇ ਬਾਰੀਕ ਟੁਕੜੇ - 1/2 ਕੱਪ
ਹੋਰ ਸਮਗਰੀ - 2 ਚੁਟਕੀ ਨਮਕ

ਬਨਾਉਣ ਦੀ ਵਿਧੀ
* 300° ਫਾਰਨਹਾਈਟ ਤੱਕ ਓਵਨ ਦਾ ਤਾਪਮਾਨ ਕਰ ਲਉ.

* ਆਟੇ ਵਿੱਚ ਕੋਕੋਆ ਮਿਲਾਉ ਅਤੇ ਉਸ ਤੋਂ ਬਾਅਦ ਕੌਫੀ ਮਿਲਾ ਕੇ ਇੱਕ ਬਰਤਨ ਵਿੱਚ ਫੇਂਟ ਲਉ. ਜਦੋਂ ਤੱਕ ਕੌਫੀ ਪੂਰੀ ਤਰ੍ਹਾਂ ਨਾਲ ਘੁਲ ਨਾ ਜਾਵੇ ਉਦੋਂ ਤੱਕ ਫੇਂਟਦੇ ਰਹੋ. ਇਸ ਵਿੱਚੋਂ ਥੋੜ੍ਹਾ ਪੇਸਟ ਅਲੱਗ ਬਰਤਨ ਵਿੱਚ ਲੈ ਲਉ ਅਤੇ ਫਿਰ ਉਸ ਵਿੱਚ ਮੱਖਣ, ਖੰਡ ਤੇ ਨਮਕ ਮਿਲਾਉ. ਇਸ ਨੂੰ ਉਦੋਂ ਤੱਕ ਫੇਂਟਦੇ ਰਹੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਨਾਲ ਘੁਲ ਨਾ ਜਾਵੇ. ਮਿਸ਼ਰਣ ਦੇ ਨਾਲ- ਨਾਲ ਪੇਸਟ ਵਿੱਚ ਬਚਿਆ ਹੋਇਆ ਆਟਾ ਮਿਲਾਉਂਦੇ ਰਹੋ.

ਇੱਕ ਪੈਨ ਵਿੱਚ ਬਿਨਾ ਕੁਝ ਲਗਾਏ ਉਸ ਤੇ ਗੁੰਨੇ ਹੋਏ ਆਟੇ ਨੂੰ ਫੈਲਾਉ ਅਤੇ ਕਰੀਬ ਇੱਕ ਘੰਟੇ ਤੱਕ ਬੇਕ ਕਰੋ. ਅੰਤ ਵਿੱਚ ਉਸ ਵਿੱਚ 2 ਚਾਹ ਦੇ ਚਮਚ ਗ੍ਰੇਨੁਲੇਟੇਡ ਖੰਡ ਮਿਲਾਉ ਅਤੇ ਉਸ ਨੂੰ ਠੰਡਾ ਕਰੋ. ਇਸ ਤੋਂ ਬਾਅਦ ਇਸ ਨੂੰ ਵੱਡੇ-ਵੱਡੇ ਟੁਕੜਿਆਂ ਵਿੱਚ ਕੱਟ ਲਉ.