ਮੁੱਖਪੰਨਾ > ਵਿਵਿਧ > ਰਾਸ਼ਟਰੀ ਕੌਫੀ ਬੋਰਡ > ਕੌਫੀ ਗਿਆਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੌਫੀ ਕਥਾ  Search similar articles
ਕੌਫੀ ਬੀਨ ਕੌਫੀ ਦੇ ਰੁੱਖ ਦਾ ਬੀਜ ਹੈ ਅਤੇ ਕੌਫੀ ਦੁਨੀਆ ਵਿਚ ਦੂਸਰੀ ਸਭ ਤੋਂ ਜ਼ਿਆਦਾ ਕਾਰੋਬਾਰ ਕੀਤੀ ਜਾਣ ਵਾਲੀ ਵਪਾਰਕ ਵਸਤੂ ਹੈ ਅਤੇ ਇਸਦੀ ਪਰਚੂਨ ਵਿੱਕਰੀ ਇਸ ਵੇਲੇ 70 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।

ਇਥਿਓਪੀਆ ਕੌਫੀ ਦਾ ਘਰ ਹੈ, ਜਿੱਥੇ ਸ਼ਾਇਦ ਕਫਾ ਦੇ ਪ੍ਰਾਂਤ ਵਿਚ ਕੌਫੀ ਦੇ ਰੁੱਖ ਦਾ ਜਨਮ ਹੋਇਆ। ਇਸ ਬਾਰੇ ਇੱਕ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਇਥਿਓਪੀਆ ਦਾ ਇੱਕ ਚਰਵਾਹਾ ਆਪਣੀਆਂ ਬਕਰੀਆਂ ਨੂੰ ਕੌਫੀ ਦੇ ਲਾਲ ਬੀਜ ਚਬਾਉਣ ਤੋਂ ਬਾਅਦ ਉਨ੍ਹਾਂ ਦੇ ਸੰਜੀਵ ਵਰਤਾਵ ਦੇਖ ਕੇ ਹੈਰਾਨ ਹੋ ਗਿਆ। ਜਿੱਥੇ ਤਕ ਅਸੀਂ ਖਾਸ ਤੌਰ ਤੇ ਜਾਣਦੇ ਹਾਂ ਕਿ ਅਜਕੱਲ ਦੇ ਸੁਡਾਨ ਤੋਂ ਯਮਨ ਅਤੇ ਅਰਬ ਵਿਚ ਲਿਜਾਏ ਗਏ ਗੁਲਾਮਾਂ ਨੇ ਚੈਰੀ ਦੀ ਬਾਹਰੀ ਖੱਲੜੀ ਦਾ ਰਸਦਾਇਕ ਮਾਸ ਖਾਧਾ ਸੀ ਜਿਨ੍ਹਾਂ ਨੂੰ ਇਸ ਦਿਨ ਦੀ ਵੱਡੀ ਬੰਦਰਗਾਹ, ਮੋਚਾ ਜਿਸ ਦਾ ਨਾਂ ਅਜਕੱਲ ਕੌਫੀ ਦੇ ਨਾਂ ਨਾਲ ਮਿਲਦਾ ਹੈ ਦੇ ਰਸਤੇ ਲਿਆਂਦਾ ਗਿਆ ਸੀ।

ਪਹਿਲੇ ਕੌਫੀ ਘਰ ਮੱਕਾ ਵਿਚ ਖੋਲ੍ਹੇ ਗਏ ਅਤੇ ਉਨ੍ਹਾਂ ਨੂੰ ‘ਕਾਹਵੇ ਕੇਨਸ’ ਆਖਿਆ ਜਾਂਦਾ ਹੈ। ਉਹ ਛੇਤੀ ਨਾਲ ਅਰਬ ਦੁਨੀਆਂ ਵਿਚ ਫੈਲ ਗਏ ਅਤੇ ਕਾਮਯਾਬ ਸਥਾਨ ਬਣ ਗਏ ਜਿੱਥੇ ਚੈਸ ਖੇਡੀ ਜਾਂਦੀ ਸੀ, ਗੱਪਾਂ ਮਾਰੀਆਂ ਜਾਂਦੀਆਂ ਸਨ ਅਤੇ ਗਾਣਾ, ਨੱਚਣਾ ਅਤੇ ਸੰਗੀਤ ਦਾ ਅਨੰਦ ਲਿਆ ਜਾਂਦਾ ਸੀ। ਉਨ੍ਹਾਂ ਨੂੰ ਵਿਲਾਸਪੂਰਣ ਢੰਗ ਨਾਲ ਸਜਾਇਆ ਜਾਂਦਾ ਸੀ ਅਤੇ ਹਰ ਇੱਕ ਦਾ ਵਿਅਗਤੀਗਤ ਗੁਣ ਹੁੰਦਾ ਸੀ। ਕੌਫੀ ਘਰਾਂ ਵਰਗਾ ਪਹਿਲਾਂ ਕੁਝ ਵੀ ਮੋਜ਼ੂਦ ਨਹੀਂ ਸੀ। ਇੱਕ ਅਜਿਹੀ ਥਾਂ ਜਿੱਥੇ ਇੱਕ ਕੌਫੀ ਦੀ ਕੀਮਤ ਵਿਚ ਭਾਈਚਾਰਾ ਅਤੇ ਵਪਾਰ ਬਹੁਤ ਸੁਖਦਾਇਕ ਚਾਰਦੀਵਾਰੀ ਵਿਚ ਵਾਪਰ ਸਕਦਾ ਸੀ ਅਤੇ ਜਿੱਥੇ ਹਰ ਕੋਈ ਜਾ ਸਕਦਾ ਸੀ।

ਬਾਅਦ ਵਿਚ ਡੱਚ, ਬ੍ਰਿਟਿਸ਼ਾਂ ਅਤੇ ਫਰੈਂਚ ਲੋਕਾਂ ਨੇ ਆਪੋ ਆਪਣੀਆਂ ਬਸਤੀਆਂ ਦੁਆਰਾ ਕੌਫੀ ਨੂੰ ਦੂਸਰੀਆਂ ਥਾਵਾਂ ਤੇ ਫੈਲਾਇਆ। ਯੂਰਪ ਵਿਚ ਪਹਿਲਾ ਕੌਫੀਹਾਊਸ ਸੰਨ 1683 ਵਿਚ ਵਿਨਾਈਸ ਵਿਚ ਖੋਲ੍ਹਿਆ ਗਿਆ ਜੋ 1720 ਸੰਨ ਵਿਚ ਖੋਲ੍ਹੇ ਗਏ ਸਭ ਤੋਂ ਮਸ਼ਹੂਰ ਕੈਫੇ ਫਲੋਰਿਅਨ ਜੋ ਪਿਅੱਜਾ ਸੈਨ ਮਾਰਕੋ ਵਿਚ ਹੈ ਦੇ ਨਾਲ ਹੈ। ਇਹ ਵਾਪਾਰ ਲਈ ਅਜੇ ਵੀ ਖੁਲ੍ਹਾ ਹੈ।

ਲੰਦਨ ਵਿਚ ਲਲਾਇਡ ਦੀ, ਜੋ ਦੁਨੀਆਂ ਵਿਚ ਸਭ ਤੋਂ ਵੱਡੀ ਬੀਮਾ ਮਾਰਕੀਟ ਹੈ ਦਾ ਆਰੰਭ ਇੱਕ ਕੌਫੀ ਘਰ ਦੇ ਤੌਰ ਤੇ ਹੋਇਆ। ਇਸਦਾ ਆਰੰਭ ਏਡਵਰਡ ਲਲਾਇਡ ਦੁਆਰਾ ਸੰਨ 1688 ਵਿਚ ਕੀਤਾ ਗਿਆ ਜੋ ਆਪਣੇ ਗਾਹਕਾਂ ਦੇ ਬੀਮਿਤ ਜਹਾਜ਼ਾਂ ਦੀ ਸੂਚੀ ਤਿਆਰ ਕਰਦਾ ਸੀ। ਉੱਤਰੀ ਅਮਰੀਕਾ ਵਿਚ ਪੀਤੀ ਗਈ ਕੌਫੀ ਦਾ ਪਹਿਲਾ ਸੰਦਰਭ 1668 ਵਿਚ ਹੈ।

ਸੰਨ 1773 ਦੀ ਬੋਸਟਨ ਚਾਹ ਪਾਰਟੀ ਇੱਕ ਗਰੀਨ ਡਰੇਗੋਨ ਨਾਂ ਦੇ ਕੌਫੀ ਹਾਊਸ ਵਿਚ ਆਯੋਜਿਤ ਕੀਤੀ ਗਈ। ਨਿਊਯਾਰਕ ਸਟਾਕ ਐਕਸਚੇਂਜ ਅਤੇ ਬੈਂਕ ਆਫ਼ ਨਿਊਯਾਰਕ ਦੋਵੇਂ ਹੀ ਇੱਕ ਕੌਫੀ ਹਾਊਸ ਦੇ ਵਿਚ ਆਰੰਭ ਕੀਤੇ ਗਏ ਜਿਸ ਜਗਾ ਵਿਚ ਅੱਜਕੱਲ ਦਾ ਵਿੱਤੀ ਜਿਲ੍ਹਾ ਜਿਸਨੂੰ ਵਾਲ ਸਟਰੀਟ ਆਖਿਆ ਜਾਂਦਾ ਹੈ ਸਥਿਤ ਹੈ।

ਇਹ ਸੰਨ 1720 ਦੀ ਗੱਲ ਹੈ ਜਦੋਂ ਕੌਫੀ ਅਮਰੀਕਾ ਵਿਚ ਆਈ ਅਤੇ ਉਸਦੀ ਪੈਦਾਵਾਰ ਆਰੰਭ ਕੀਤੀ ਗਈ ਜਿਸ ਦੇ ਵਿਚ ਕੌਫੀ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਰੋਮਾਂਚਿਕ ਅਤੇ ਮਨਮੋਹਕ ਕਹਾਣੀ ਮੋਜ਼ੂਦ ਹੈ। ਕੌਫੀ ਦੀ ਪੈਦਾਵਾਰ ਕਰੀਬ 60 ਭਿੰਨ ਭਿੰਨ ਦੇਸ਼ਾਂ, ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿਚ ਕੀਤੀ ਜਾਂਦੀ ਹੈ ਪਰੰਤੂ ਇਸ ਦੀ ਖਪਤ ਯੂਰਪ, ਯ।ਐਸ, ਅਤੇ ਜਾਪਾਨ ਦੇ ਵਿਕਸਿਤ ਦੇਸ਼ਾਂ ਵਿਚ ਹੀ ਕੇਂਦਰਿਤ ਹੈ। ਅਮਰੀਕਾ ਇਕੱਲਾ ਸਭ ਤੋਂ ਵੱਡਾ ਕੌਫੀ ਦਾ ਖਪਤਕਾਰ ਹੈ ਅਤੇ ਬਰਾਜ਼ੀਲ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਭਾਰਤ ਸਭ ਤੋਂ ਉੱਪਰ ਵਾਲੇ ਛੇ ਉਤਪਾਦਕਾਂ ਵਿਚੋਂ ਇੱਕ ਹੈ।
ਹੋਰ ਵੀ
ਕੀ ਕੌਫੀ ਨੀਂਦ ਨੂੰ ਰੋਕਦੀ ਹੈ?