ਮੁੱਖਪੰਨਾ > ਵਿਵਿਧ > ਰਾਸ਼ਟਰੀ ਕੌਫੀ ਬੋਰਡ > ਕੌਫੀ ਰੂਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੌਫੀ ਦੀ ਹਰ ਗੱਲ ਨਿਰਾਲੀ...
ਐਕਸਪ੍ਰੈਸੋ ਹੋਵੇ ਜਾਂ ਕੈਫੇਕੀਨੋ, ਕੌਫੀ ਦੀ ਮਹਿਕ ਅਤੇ ਇੱਕ ਚੁਸਕੀ ਹੀ ਤੁਹਾਡੀ ਥਕਾਵਟ ਉਤਾਰ ਕੇ ਤੁਹਾਨੂੰ ਤਰੋਤਾਜ਼ਾ ਕਰਨ ਲਈ ਕਾਫੀ ਹੈ. ਕੌਫੀ ਦੇ ਦਿਵਾਨਿਆਂ ਨੂੰ ਕੌਫੀ ਨਾਲ ਜੁੜੀ ਹਰ ਗੱਲ ਦਿਲਚਸਪ ਲੱਗਦੀ ਹੈ. ਆਖਰ ਅਜਿਹੀ ਕੀ ਗੱਲ ਹੈ ਜਿਸਨੇ ਪੂਰੇ ਵਿਸ਼ਵ ਵਿੱਚ ਕੌਫੀ ਦੀ ਲੋਕਪ੍ਰਿਅਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ. ਕੌਫੀ ਦੇ ਸਵਾਦ ਦੇ ਨਾਲ-ਨਾਲ ਇਸ ਨਾਲ ਜੁੜੀ ਹਰ ਗੱਲ ਦਾ ਮਜ਼ਾ ਹੀ ਕੁੱਝ ਹੋਰ ਹੈ. ਆਉ ਅਸੀਂ ਤੁਹਾਨੂੰ ਕੌਫੀ ਨਾਲ ਜੁੜੀਆਂ ਕੁੱਝ ਦਿਲਚਸਪ ਜਾਣਕਾਰੀਆਂ ਦੇ ਰਹੇ ਹਾਂ...

- ਕੀ ਤੁਸੀਂ ਜਾਣਦੇ ਹੋ ਕਿ ਵਿਸ਼ਵ ਵਿੱਚ ਕੌਫੀ ਦੇ ਸਭ ਤੋਂ ਜਿਆਦਾ ਦਿਵਾਨੇ ਕਿਹੜੇ ਦੇਸ਼ ਦੇ ਹਨ? ਵਿਸ਼ਵ ਵਿੱਚ ਕੌਫੀ ਦੇ ਸਭ ਤੋਂ ਵੱਧ ਉਪਭੋਗਤਾ ਅਮਰੀਕਾ ਦੇ ਲੋਕ ਹਨ, ਜਿਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਹਰ ਪੰਜ ਵਿੱਚੋਂ ਚਾਰ ਅਮਰੀਕੀ ਵਿਅਕਤੀ ਆਪਣੀ ਅੱਖ ਕੌਫੀ ਦੀਆਂ ਚੁਸਕੀਆਂ ਨਾਲ ਹੀ ਖੋਲਦੇ ਹਨ. ਅਮਰੀਕੀਆਂ ਤੋਂ ਬਾਅਦ ਫਰਾਂਸ ਅਤੇ ਜਰਮਨੀ ਦੇ ਲੋਕਾਂ ਵਿੱਚ ਕੌਫੀ ਦੀ ਭਾਰੀ ਖਪਤ ਹੈ. ਪੂਰੇ ਵਿਸ਼ਵ ਵਿੱਚ ਇਹਨਾਂ ਤਿੰਨਾਂ ਦੇਸ਼ਾਂ ਵਿੱਚ ਕੌਫੀ ਦੀ ਖਪਤ ਕੁੱਲ 65 ਪ੍ਰਤੀਸ਼ਤ ਹੈ.

- ਕੌਫੀ ਦੀ ਲੋਕਪ੍ਰਿਅਤਾ ਦੀ ਸਥਿਤੀ ਇਹ ਹੈ ਕਿ ਅਨੇਕ ਦੇਸ਼ਾਂ ਵਿੱਚ 'ਕੌਫੀ ਡੇ' ਤੇ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ. ਜਿਵੇਂ ਕੋਸਟਾਰਿਕਾ ਵਿੱਚ 12 ਸਤੰਬਰ, ਆਇਰਲੈਂਡ ਵਿੱਚ 19 ਸਤੰਬਰ ਅਤੇ ਜਾਪਾਨ ਵੱਚ 1 ਅਕਤੂਬਰ ਨੂੰ ਅਧਿਕਾਰਕ ਤੌਰ ਤੇ 'ਕੌਫੀ ਡੇ' ਮਨਾਇਆ ਜਾਂਦਾ ਹੈ.

- ਵਰਤਮਾਨ ਵਿੱਚ ਪੂਰੇ ਵਿਸ਼ਵ ਵਿੱਚ ਕੌਫੀ ਨਾਲ ਜੁੜੇ ਵਪਾਰ ਨਾਲ 25 ਮੀਲੀਅਨ ਤੋਂ ਜਿਆਦਾ ਲੋਕਾਂ ਨੂੰ ਰੋਜਗਾਰ ਮਿਲਦਾ ਹੈ.

- ਜੇਕਰ ਤੁਸੀਂ ਬਾਗਬਾਨੀ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜੇਕਰ ਤੁਹਾਡੀ ਜ਼ਮੀਨ ਤੇ ਪੌਦਿਆਂ ਦਾ ਭਲੀਭਾਂਤ ਵਿਕਾਸ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਉਹਨਾਂ ਦੀਆਂ ਜੜਾਂ ਵਿੱਚ ਕੌਫੀ ਦੇ ਦਾਣੇ ਮਿਲਾ ਦਿਉ. ਇਸ ਨਾਲ ਇਹਨਾਂ ਦਾ ਵਿਕਾਸ ਹੋ ਜਾਵੇਗਾ.

- ਤਾਂ ਇਸ ਵਾਰ ਜਦੋਂ ਕੌਫੀ ਦੇ ਕੱਪ ਦੇ ਨਾਲ ਸਵੇਰ ਦੀ ਸ਼ੁਰੂਆਤ ਕਰਨ ਜਾਂ ਥਕਾਵਟ ਮਿਟਾਉਣ ਦੇ ਲਈ ਬੈਠੋ ਤਾਂ ਇੱਕ ਵਾਰ ਇਸਦੀਆਂ ਖੂਬੀਆਂ ਬਾਰੇ ਜਰੂਰ ਸੋਚਣਾ. ਕੌਫੀ ਦਾ ਸਵਾਦ ਲਾਜਵਾਬ ਲੱਗੇਗਾ.