ਕਵਿਤਾਵਾਂ | ਕਥਾ-ਸਾਗਰ | ਮਸ਼ਹੂਰ ਲੇਖਕ | ਲੇਖ
ਮੁੱਖਪੰਨਾ » ਵਿਵਿਧ » ਸਾਹਿਤ ਖੇਤਰ » ਕਥਾ-ਸਾਗਰ » ਖ਼ਬਰ ਅਤੇ ਅਸਰ (Punjabi Story)
Feedback Print Bookmark and Share
 
ND
ਵੱਡੀ ਕਾਲੋਨੀ ਦੇ ਵੱਡੇ ਸਾਰੇ ਬੰਗਲੇ ਵਿੱਚ ਰਹਿਣ ਵਾਲੀ ਹਾਈ ਐਜੂਕੇਟੇਡ ਮਿਸੇਜ ਭਾਟੀਆ ਆਪਣੇ ਲੰਬੇ-ਲੰਬੇ ਨਹੁੰਆਂ ਵਿੱਚ ਨੇਲ ਪਾਲਿਸ਼ ਲਗਾਉਂਦੀ ਹੋਈ ਬਹੁਤ ਖੁਸ਼ ਸੀ। ਅੱਜ ਦੇ ਅਖ਼ਬਾਰ ਵਿੱਚ ਸੁੰਦਰਤਾ ਸਮੱਸਿਆ ਵਾਲੇ ਕਾਲਮ ਵਿੱਚ ਉਹਨਾਂ ਦੀ ਕਿਸੇ ਸੁੰਦਰਤਾ ਸਮੱਸਿਆ ਦਾ ਹੱਲ ਛਪਿਆ ਹੋਇਆ ਸੀ।

ਮਿਸੇਜ ਗੁਪਤਾ ਦੇ ਘਰ ਉਹ ਜਲਦੀ-ਜਲਦੀ ਤਿਆਰ ਹੋ ਕੇ ਕਿਟੀ ਪਾਰਟੀ ਵਿੱਚ ਪਹੁੰਚੀ। ਉੱਥੇ ਉਹਨਾਂ ਨੇ ਆਪਣੀ ਇਸ ਉਪਲਬਧੀ ਦੇ ਬਾਰੇ ਦੱਸਿਆ। ਉਹ ਦੱਸ ਰਹੀ ਸੀ ਕਿ 'ਉਹਨਾਂ ਦੇ ਘਰ ਅੱਧਾ ਦਰਜਨ ਅਖ਼ਬਾਰ ਆਉਂਦੇ ਹਨ, ਪਰ ਉਹ ਸਿਰਫ਼ ਸੁੰਦਰਤਾ ਸਮੱਸਿਆ ਅਤੇ ਖਾਣਾ-ਖਜਾਨਾ ਵਾਲੇ ਕਾਲਮ ਹੀ ਪੜ੍ਹਦੀ ਹੈ, ਬਾਕੀ ਤਾਂ ਅਖ਼ਬਾਰ ਵਿੱਚ ਫਾਲਤੂ ਦੀਆਂ ਖ਼ਬਰਾਂ ਹੁੰਦੀਆਂ ਹਨ। ਉਹਨਾਂ ਨੂੰ ਕੀ ਪੜ੍ਹਨਾ?'

ਉਦੋਂ ਹੀ ਪਾਣੀ ਦੀ ਟ੍ਰੇ ਲਈ ਮਿਸੇਜ ਗੁਪਤਾ ਦੀ ਘਰੇਲੂ ਨੌਕਰਾਣੀ ਆਈ। ਉਹ ਕਿਸੇ ਨੂੰ ਕਹਿ ਰਹੀ ਸੀ ਅੱਜ ਦਾ ਅਖ਼ਬਾਰ ਪੜ੍ਹਿਆ? ਅਤੇ ਉਹ ਦੇਸ਼ ਦੇ ਬਜਟ ਦੇ ਬਾਰੇ 'ਚ, ਦੇਸ਼ ਦੀ ਸੀਮਾ ਸੁਰੱਖਿਆ ਬਾਰੇ, ਕਸ਼ਮੀਰ ਤੋਂ ਲੈ ਕੇ ਤਾਲਿਬਾਨ ਦੇ ਬਾਰੇ ਵਿੱਚ ਦੱਸਣ ਲੱਗੀ।

ਹੁਣ ਮਿਸੇਜ ਭਾਟੀਆ ਦਾ ਚਿਹਰਾ ਦੇਖਣ ਲਾਇਕ ਸੀ।
ਸਬੰਧਤ ਜਾਣਕਾਰੀ ਲੱਭੋ