ਕਵਿਤਾਵਾਂ | ਕਥਾ-ਸਾਗਰ | ਮਸ਼ਹੂਰ ਲੇਖਕ | ਲੇਖ
ਮੁੱਖਪੰਨਾ » ਵਿਵਿਧ » ਸਾਹਿਤ ਖੇਤਰ » ਕਥਾ-ਸਾਗਰ » ਵਾਸਤੂਸ਼ਾਸਤਰ (Punjabi Story)
 
ND
ਘਰ ਦੀ ਸੁੱਖ-ਸ਼ਾਂਤੀ ਲਈ ਮੀਨਾ ਪੰਡਤਾਂ ਦੇ ਘਰ ਗੇੜੇ ਕੱਢਦੀ-ਕੱਢਦੀ ਥੱਕ ਗਈ ਸੀ, ਪਰ ਉਸਦੇ ਪਰਿਵਾਰ ਦੀਆਂ ਪਰੇਸ਼ਾਨੀਆਂ ਘੱਟ ਨਹੀਂ ਹੋਈਆਂ। ਪਤੀ ਦੀ ਅਸਹਿਮਤੀ ਦੇ ਬਾਵਜੂਦ ਉਸਨੇ ਆਪਣਾ ਮਕਾਨ ਇੱਕ ਪ੍ਰਸਿੱਧ ਵਾਸਤੂਸ਼ਾਸਤਰੀ ਨੂੰ ਦਿਖਾਇਆ।

ਵਾਸਤੂਸ਼ਾਸਤਰੀ ਨੇ ਮਕਾਨ ਦੇ ਨਿਰਮਾਣ ਵਿੱਚ ਕੋਈ ਵਾਸਤੂਦੋਸ਼ ਨਹੀਂ ਦੱਸਿਆ, ਪਰ ਬੇਕਾਰ ਪਿਆ ਪੁਰਾਣਾ ਪੱਖਾ, ਪੁਰਾਣਾ ਸੰਦੂਖ ਅਤੇ ਪੁਰਾਣੀ ਅਲਮਾਰੀ ਘਰੋਂ ਛੇਤੀ ਕੱਢਣ ਦੀ ਸਲਾਹ ਦਿੱਤੀ।

ਦੂਜੇ ਹੀ ਦਿਨ ਉਸਨੇ ਤਿੰਨੇ ਪੁਰਾਣੀਆਂ ਚੀਜ਼ਾਂ ਕੰਮ ਵਾਲੀ ਨੂੰ ਸਸਤੇ ਮੁੱਲ ਵਿੱਚ ਵੇਚ ਦਿੱਤੀਆਂ।

'ਹੁਣ ਕੰਮ ਵਾਲੀ ਦੇ ਘਰ ਦੀ ਸੁੱਖ-ਸ਼ਾਂਤੀ ਦਾ ਕੀ ਹੋਵੇਗਾ!' ਪਤੀ ਨੇ ਵਿਅੰਗ ਨਾਲ ਮੁਸਕਰਾਉਂਦੇ ਹੋਏ ਪਤਨੀ ਨੂੰ ਪੁੱਛਿਆ ਸੀ।
ਸਬੰਧਤ ਜਾਣਕਾਰੀ ਲੱਭੋ