ਕਵਿਤਾਵਾਂ | ਕਥਾ-ਸਾਗਰ | ਮਸ਼ਹੂਰ ਲੇਖਕ | ਲੇਖ
ਮੁੱਖਪੰਨਾ » ਵਿਵਿਧ » ਸਾਹਿਤ ਖੇਤਰ » ਕਥਾ-ਸਾਗਰ » ਉਂਝ ਤਾਂ ਤੇਰਾ ਪੱਕਾ ਦੋਸਤ ਹਾਂ ਪਰ.... (Sunil, B Positive, Phone)
 
ND
ਸੁਨੀਲ ਦੁਪਹਿਰ ਵੇਲੇ ਤੋਂ ਜਦ ਦਾ ਦਫ਼ਤਰ ਆਇਆ ਤਾਂ ਇਧਰ ਉਧਰ ਬੜੇ ਉਦਾਸੀ ਭਰੇ ਚਿਹਰੇ ਨਾਲ ਘੁੰਮਦਾ-ਘੁੰਮਦਾ ਆਪਣੇ ਫ਼ੋਨ ਤੋਂ ਮਿੱਤਰਾਂ ਨੂੰ ਘੰਟੀਆਂ ਮਾਰੀ ਜਾ ਰਿਹਾ ਸੀ,ਹਰ ਕੋਈ ਉਸ ਨੂੰ ਬੱਸ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸ।ਅੱਜ ਚਾਰ - ਪੰਜ ਕੁ ਘੰਟਿਆਂ ਤੋਂ ਉਹ ਆਪਣੀ ਸੀਟ 'ਤੇ ਲਗਾਤਾਰ ਪੰਜ ਮਿੰਟ ਤੋਂ ਉੱਪਰ ਟਿਕ ਕੇ ਨਹੀਂ ਬੈਠ ਸਕਿਆ ਸੀ।

ਦਫ਼ਤਰ 'ਚ ਉਸ ਨਾਲ ਕੰਮ ਕਰਦੇ ਕਰਮਚਾਰੀਆਂ ਨੇ ਜਦ ਉਸ ਨੂੰ ਇਨ੍ਹੀ ਉਦਾਸੀ ਦਾ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਯਾਰ ਦੋਸਤ ਹਸਪਤਾਲ 'ਚ ਬੀਮਾਰ ਹੈ ਅਤੇ ਸਵੇਰ ਹੋਣ ਤੋਂ ਪਹਿਲਾਂ ਉਸ ਨੂੰ 'ਬੀ' ਪਾਜ਼ੀਟਿਵ ਖੂਨ ਦੀ ਜਰੂਰਤ ਹੈ,ਨਾਲ ਵਾਲਿਆਂ ਨੇ ਵਧੇਰਾ ਜ਼ੋਰ ਲਗਾਇਆ ਕਿ ਜਲਦ ਤੋਂ ਜਲਦ ਕੋਈ ਪ੍ਰਬੰਧ ਹੋ ਜਾਵੇ ਪਰੰਤੂ ਸਾਰੇ ਅਸਫ਼ਲ ਮਗਰ ਸੁਨੀਲ ਨੇ ਹਾਲੇ ਤੱਕ ਹਿੰਮਤ ਨਹੀਂ ਹਾਰੀ ਸੀ,ਅਖਿਰ ਉਹ ਦੋਸਤ ਲਈ ਸਾਰਾ ਕੁੱਝ ਕਰਨ ਨੂੰ ਤਿਆਰ ਸੀ ਅਤੇ ਚਾਹੁੰਦਾ ਸੀ ਕਿ ਉਹ ਉਸ ਨੂੰ ਪ੍ਰੇਸ਼ਾਨੀ 'ਚੋਂ ਕੱਢੇ।

ND
ਅਖੀਰ ਰਾਤੀ ਅੱਠ ਕੁ ਵੱਜੇ ਦੇ ਕਰੀਬ ਇੱਕ ਹੋਰ ਦੋਸਤ ਕੋਲ ਘੰਟੀ ਮਾਰੀ ਤਾਂ ਉਹ ਦੋਸਤ ਜੋਸ਼ ਨਾਲ ਬੋਲਿਆ ਹਾਂ ਬਾਈ ਦੱਸ ਕਿਵੇਂ ਯਾਦ ਕੀਤਾ ਤਾਂ ਉਸ ਨੇ ਕਿਹਾ,ਯਾਰ ਮੇਰਾ ਇੱਕ ਦੋਸਤ ਨੂੰ ਰਾਤੀ ਦੱਸ ਵੱਜੇ ਤੱਕ ਦੇਣਾ 'ਬੀ' ਪਾਜ਼ੀਟਿਵ ਖੂਨ ਦੀ ਜਰੂਰਤ ਹੈ ਅਤੇ ਤੇਰਾ 'ਬੀ' ਪਾਜ਼ੀਟਿਵ ਗਰੁੱਪ ਹੈ,ਤੂੰ ਦੇਵੇਂਗਾ ਤਾਂ ਉਹ ਜਲਦ ਠੀਕ ਹੋ ਜਾਵੇਗਾ," ਅਚਾਨਕ ਦੋਸਤ ਦੀ ਅਵਾਜ਼ ਮੱਠੀ ਪੈ ਗਈ ਅਤੇ ਉਹਨੇ ਆਖਿਆ 'ਯਾਰ ਉਂਝ ਤਾਂ ਤੇਰਾ ਪੱਕਾ ਦੋਸਤ ਹਾਂ' ਪਰੰਤੂ ਜਦੋਂ ਤੱਕ ਮੀਂਹ ਜ਼ਾਰੀ ਹੈ,ਉਦੋਂ ਤੱਕ ਹਸਪਤਾਲ 'ਚ ਪਹੁੰਚ ਖੂਨ ਦੇਣਾ ਮੁਸ਼ਕਿਲ ਹੈ,ਤਾਂ ਇਹ ਗੱਲ ਸੁਣ ਸੁਨੀਲ ਫ਼ਿਰ ਸੋਚੀਂ ਪੈ ਗਿਆ,ਸ਼ਾਇਦ ਉਹ ਇਹੀ ਸੋਚਣ ਲੱਗਾ ਸੀ ਕਿ ਪੱਕਾ ਦੋਸਤ ਵੀ ਦੋਸਤੀ ਲਈ ਔਖਾ ਹੋ ਕੇ ਮੀਂਹ 'ਚ ਨਹੀਂ ਆ ਸਕਦਾ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ