ਕਵਿਤਾਵਾਂ | ਕਥਾ-ਸਾਗਰ | ਮਸ਼ਹੂਰ ਲੇਖਕ | ਲੇਖ
ਮੁੱਖਪੰਨਾ » ਵਿਵਿਧ » ਸਾਹਿਤ ਖੇਤਰ » ਕਥਾ-ਸਾਗਰ » ਅਫ਼ਸੋਸ (Punjabi Story)
 
ND
ਸੁਨੀਤਾ ਨੇ ਪਾਰਟੀ 'ਚ ਇੱਧਰ-ਉੱਧਰ ਕੁਝ ਲੱਭਦੀਆਂ ਨਜ਼ਰਾਂ ਨਾਲ ਦੇਖਿਆ। ਉਸ ਨੂੰ ਆਪਣੀ ਸਹੇਲੀ ਨਿਤਾਸ਼ਾ ਨਜ਼ਰ ਨਹੀਂ ਆ ਰਹੀ ਸੀ, ਜਦੋਂ ਕਿ ਉਸਦੇ ਪਤੀ ਕੁਝ ਹੀ ਦੂਰੀ 'ਤੇ ਆਪਣੇ ਮਿੱਤਰਾਂ ਨਾਲ ਗੱਪਾਂ-ਸ਼ੱਪਾਂ ਮਾਰ ਰਹੇ ਸਨ।

ਸੁਨੀਤਾ ਨੇ ਉਹਨਾਂ ਦੇ ਨੇੜੇ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਪੁੱਛਿਆ - ਵੀਰਜੀ, ਨਿਤਾਸ਼ਾ ਨਜ਼ਰ ਨਹੀਂ ਆ ਰਹੀ? ਕੀ ਗੱਲ ਏ?

'ਉਹ ਮਾਮਾ ਜੀ 'ਐਕਸਪਾਇਰ' ਹੋ ਗਏ ਨਾ! ਅਜੇ ਤੱਕ ਭੋਗ ਨਹੀਂ ਪਿਆ ਏ।' ਜਵਾਬ ਮਿਲਿਆ।

ਮਾਮਾ ਜੀ? ਨਿਤਾਸ਼ਾ ਦੇ? ਸੁਨੀਤਾ ਨੇ ਪਰੇਸ਼ਾਨੀ ਨਾਲ ਪੁੱਛਿਆ।

'ਨਹੀਂ ਮੇਰੇ ਮਾਮਾ ਜੀ! , ਪਰ ਉਸ ਨੂੰ ਅਫ਼ਸੋਸ ਹੈ, ਅਜੇ ਬਾਹਰ ਨਹੀਂ ਆਏਗੀ-ਜਾਏਗੀ' ਐਨਾ ਕਹਿੰਦੇ ਹੋਏ ਉਹ ਦੱਬੀ ਹਾਸੀ ਹੱਸਦੇ ਅੱਗੇ ਵਧ ਗਏ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ