ਮਹਿਲਾ ਦਿਵਸ 'ਤੇ ਹੋਣ ਵਾਲੇ ਫੰਕਸ਼ਨ 'ਚ ਮਿਸੇਸ ਸ਼ਰਮਾ ਕੁਝ ਲੇਟ ਹੋ ਗਈ। ਸਭ ਨੇ ਪੁੱਛਿਆ ਕਿ ਕਿੱਥੇ ਰਹਿ ਗਏ ਸੀ? ਬੋਲੀ- ਅੱਖ 'ਚ ਕੁਝ ਪੈ ਗਿਆ ਸੀ, ਇਸ ਲਈ ਡਾਕਟਰ ਨੂੰ ਦਿਖਾਉਣ ਗਈ ਸੀ। ਉਹਨਾਂ ਦਾ ਕਲੀਨਿਕ ਦੂਰ ਏ ਨਾ। ਗੱਲਾਂ ਹੁੰਦੀਆਂ 'ਚ ਹੀ ਉਹਨਾਂ ਦੀ ਇੱਕ ਸਹੇਲੀ ਬੋਲੀ- ਤੁਹਾਡੇ ਘਰ ਦੇ ਕੋਲ ਹੀ ਤਾਂ ਡਾ. ਵਰਮਾ ਰਹਿੰਦੀ ਏ ਨਾ? ਉਹਨਾਂ ਨੂੰ ਕਿਉਂ ਨਹੀਂ ਦਿਖਾਇਆ? ਮਿਸੇਸ ਸ਼ਰਮਾ ਦਾ ਜਵਾਬ ਸੀ- 'ਗਾਇਨਿਕੋਲਾਜਿਸਟ' ਤੱਕ ਤਾਂ ਠੀਕ ਏ ਭਾਈ, ਪਰ ਬਾਕੀ ਮਾਮਲਿਆਂ 'ਚ ਲੇਡੀਜ ਡਾਕਟਰਾਂ 'ਤੇ ਬਿਲਕੁਲ ਭਰੋਸਾ ਨਹੀਂ ਹੁੰਦਾ....ਇਹ ਜਵਾਬ ਦੇ ਕੇ ਉਹ ਆਪਣੀ ਮਹਿਲਾ ਦਿਵਸ ਦੀ ਸਪੀਚ ਦੀ ਤਿਆਰੀ 'ਚ ਲੱਗ ਗਈ। |