ਫੁੱਟ-ਫੁੱਟ ਕੇ ਰੋ ਰਹੀ ਆਪਣੀ ਕੰਮਵਾਲੀ ਨੂੰ ਮਾਲਕਿਨ ਨੇ ਹਮਦਰਦੀ ਨਾਲ ਪੁੱਛਿਆ- 'ਕੀ ਗੱਲ ਹੈ ਸ਼ਕੁੰਤਲਾ?' ਕੁਝ ਨਾ ਪੁੱਛੋ ਮੇਮ ਸਾਬ। ਮੇਰੇ ਤਾਂ ਕਰਮ ਹੀ ਮਾੜੇ ਹਨ। ਮੇਰਾ ਘਰਵਾਲਾ...ਉਸ ਦੂਜੀ ਦੇ ਨਾਲ...।' ਉਸਦਾ ਤਾਂ ਮਹੀਨਿਆਂ ਤੋਂ ਦੂਜੀ ਔਰਤ ਨਾਲ ਸਬੰਧ ਸੀ, ਅੱਜ ਕੀ ਨਵੀਂ ਗੱਲ ਹੋ ਗਈ? ਮੇਮ ਸਾਬ ਨੇ ਉਸ ਨੂੰ ਵਿੱਚੋਂ ਹੀ ਟੋਕਿਆ। ਕੱਲ੍ਹ ਰਾਤ ਨੂੰ ਉਹ ਉਸ ਔਰਤ ਨਾਲ ਪਿੰਡ ਚਲਿਆ ਗਿਆ ਮੇਮ ਸਾਬ!! ਸ਼ਕੁੰਤਲਾ ਰੋਂਦੀ-ਰੋਂਦੀ ਬੋਲੀ - 'ਭਲਾ ਹੀ ਉਹ ਥਾਂ-ਥਾਂ ਮੂੰਹ ਮਾਰਦਾ ਸੀ, ਪਰ ਮੈਨੂੰ ਤਸੱਲੀ ਸੀ ਕਿ ਮੇਰਾ ਆਦਮੀ ਰਹਿੰਦਾ ਤਾਂ ਮੇਰੇ ਨਾਲ ਹੈ।' ਮੇਮ ਸਾਬ ਹੈਰਾਨ, ਉਸਦੀ ਤਸੱਲੀ ਦੀ ਪਰਿਭਾਸ਼ਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। |