ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ > ਅੰਦਰ ਦੀ ਹਰਿਆਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਦਰ ਦੀ ਹਰਿਆਲੀ
-ਸੀਮਾ ਪਾਂਡੇ
'ਦੋਵੇਂ ਪਾਣੀ ਪੀ ਲਉ' ਪਾਰਕ ਵਿੱਚ ਘੁੰਮਦੇ ਹੀ ਇੱਕ ਅਣਜਾਣੀ ਜਿਹੀ, ਮਮਤਾ ਭਰੀ ਅਵਾਜ਼ ਨੇ ਨਵੇਂ ਜੋੜੇ ਨੂੰ ਹੈਰਾਨ ਕਰ ਦਿੱਤਾ। 'ਪੱਤਝੜ ਦੇ ਮੌਸਮ ਵਿੱਚ ਆਏ ਹੋ, ਇੱਥੇ ਸਭ ਖਾਲੀ-ਖਾਲੀ ਦਿਖਾਈ ਦਵੇਗਾ, ਝਾੜੀਆਂ 'ਚੋਂ ਨਿੱਕਲ ਕੇ ਇੱਕ ਵਿਅਕਤੀ ਸਾਹਮਣੇ ਆਇਆ।

'ਮਾਲੀ ਹਾਂ ਇੱਥੋਂ ਦਾ। ਦੋਵੇਂ ਆਏ ਹੋ ਇੱਥੇ, ਮੇਰੇ ਕੋਲ ਤਾਂ ਕੁਝ ਨਹੀਂ ਹੈ ਤੁਹਾਨੂੰ ਦੇਣ ਲਈ। ਉੱਪਰੋਂ ਦਰੱਖਤਾਂ 'ਤੇ ਫੁੱਲ ਤਾਂ ਕੀ ਪੱਤੇ ਵੀ ਨਹੀਂ ਹਨ। ਹੁਣ ਕੁਝ ਵੀ ਨਹੀਂ ਹੈ ਤਾਂ ਘੱਟੋ ਘੱਟ ਇੱਥੋਂ ਦਾ ਪਾਣੀ ਹੀ ਪੀ ਲਉ', ਉਸਨੇ ਵਹਿੰਦੀ ਟੂਟੀ ਵੱਲ ਇਸ਼ਾਰਾ ਕੀਤਾ। ਪਤੀ-ਪਤਨੀ ਦੋਵੇਂ ਹੈਰਾਨੀਜਨਕ ਮੁਸਕਾਨ ਨਾਲ ਇੱਕ-ਦੂਜੇ ਵੱਲ ਦੇਖਣ ਲੱਗੇ।

ND
'ਸ਼ਾਇਦ ਪਤਾ ਨਹੀਂ ਹੋਵੇਗਾ ਕਿ ਇਸ ਸਮੇਂ ਪੱਤਝੜ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਆ ਗਏ ਇੱਥੇ।'

ਇੱਕ ਦਰੱਖਤ ਨੂੰ ਖੁਰਚਦੇ ਹੋਏ ਉਸਨੇ ਕਿਹਾ- 'ਦੇਖੋ, ਸਭ ਦੇ ਸਭ ਹਰੇ ਹਨ ਅੰਦਰੋਂ, ਬਾਹਰੋਂ ਸੁੱਕੇ ਦਿਖਾਈ ਦੇ ਰਹੇ ਹਨ ਬਸ। ਸਭ ਮੌਸਮ ਦਾ ਖੇਡ ਹੈ। ਪੱਤਝੜ ਆਉਂਦਾ ਹੈ ਤਾਂ ਟਾਹਣੀ 'ਤੇ ਇੱਕ ਪੱਤਾ ਵੀ ਨਹੀਂ ਬਚਦਾ। ਅੰਦਰ ਤਾਂ ਹਰਿਆਲੀ ਰਹਿੰਦੀ ਹੈ। ਬਸੰਤ ਆਉਂਦੇ ਹੀ ਕੁੰਬਲ ਫੁੱਟਦੇ ਹਨ, ਫੁੱਲ ਖਿੜਦੇ ਹਨ। ਮੌਸਮ ਤਾਂ ਆਉਂਦੇ-ਜਾਂਦੇ ਰਹਿੰਦੇ ਹਨ, ਬੱਸ ਅੰਦਰ ਦੀ ਹਰਿਆਲੀ ਬਣੀ ਰਹਿਣੀ ਚਾਹੀਦੀ ਹੈ।'

ਮਾਲੀ ਅਣਜਾਣੇ 'ਚ ਹੀ ਜੀਵਨ ਦਾ ਪਾਠ ਪੜ੍ਹਾ ਗਿਆ ਸੀ। ਦੋਵਾਂ ਨੇ ਪਾਣੀ ਪੀਤਾ ਅਤੇ ਇੱਕ-ਦੂਜੇ ਦੇ ਹੱਥ ਫੜ੍ਹ ਲਏ, ਆਉਣ ਵਾਲੇ ਕਿਸੇ ਵੀ ਮੌਸਮ 'ਚ ਹਮੇਸ਼ਾ ਹਰਿਆਲੀ ਬਚਾਈ ਰੱਖਣ ਦੇ ਚੁੱਪ-ਚਪੀਤੇ ਵਾਅਦੇ ਦੇ ਨਾਲ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਦਰਦ ਆਪਣਾ-ਆਪਣਾ
ਵੋਟ ਪਾਉਣ ਦੀ ਆਜ਼ਾਦੀ
ਬਹਾਨਾ
ਇਨਵੀਟੇਸ਼ਨ ਦਾ ਦੁੱਖ
ਸਮਾਜਸ਼ਾਸਤਰੀ
ਨਿਆਂ ਦਾ ਰਾਜ