- ਨੀਤਾ ਸ਼੍ਰੀਵਾਸਤਵ
ਉਹ ਇਕੱਲੀ ਹੀ ਸੀ...ਝੌਂਪੜੀ ਵਿੱਚ ਲੱਕ ਤੱਕ ਪਾਣੀ...ਬੱਚਿਆਂ ਨੂੰ ਬਚਾਉਣ ਵਿੱਚ, ਨਾ ਇੱਕ ਵੀ ਦਾਣਾ ਬਚਿਆ ਅਤੇ ਨਾ ਹੀ ਇੱਕ ਬਰਤਨ...ਸਭ ਕੁਝ ਵਹਿ ਗਿਆ...ਗਲ ਗਿਆ।
ਮਿਹਨਤੀ ਸੀ, ਇਸ ਲਈ ਫਿਰ ਤੋਂ ਲੱਗ ਗਈ ਦੋ ਪਹਿਰ ਦੀ ਰੋਟੀ ਕਮਾਉਣ ...ਕਿਸੇ ਦੇ ਅੱਗੇ ਹੱਥ ਨਹੀਂ ਫੈਲਾਏ। ਉਸ ਸਮੇਂ ਬਸਤੀ ਵਿੱਚ ਖਬਰ ਫੈਲੀ - ਹੜ੍ਹ- ਪੀੜਤਾਂ ਨੂੰ ਰਾਹਤ ਰਾਸ਼ੀ ਮਿਲਣ ਦੀ। ਖਬਰ ਪੱਕੀ ਹੈ... ਇਹ ਪਤਾ ...ਇਹ ਪਤਾ ਕਰਨ ਲਈ ਬਸਤੀ ਵਿੱਚ ਆਉਣ ਵਾਲੇ ਇੱਕ ਅਧੇੜ ਉਮਰ ਦੇ ਕਾਂਸਟੇਬਲ ਤੋਂ ਹੀ ਪੁੱਛ ਬੈਠੀ - ਦਰੋਗਾ ਸਾਬ...ਸਾਡੀ ਝੌਂਪੜੀ ਵਿੱਚ ਵੀ ਪਾਣੀ ਭਰ ਗਿਆ ਸੀ...ਸਾਨੂੰ ਵੀ ਦਏਗੀ ਸਰਕਾਰ ਮਦਦ?
- ਹਾਂ, ਕਿਉਂ ਨਹੀਂ। ਤੂੰ ਤਾਂ ਇਕੱਲੀ ਹੈਂ, ਤੇਰੀ ਮਦਦ ਸਰਕਾਰ ਨੂੰ ਤਾਂ ਕੀ... ਸਭ ਨੂੰ ਕਰਨੀ ਚਾਹੀਦੀ ਹੈ। ਮੈਂ ਵੀ ਕਰਾਂਗਾ ਤੇਰੀ ਹੈਲਪ.. ਮੈਨੂੰ ਦੱਸਣਾ।
ਖੁਸ਼ ਹੋ ਗਈ ਸੀ ਉਹ...ਦੋ ਮਿੱਠੇ ਬੋਲਾਂ ਦਾ ਸਹਾਰਾ ਪਾ ਕੇ। ਹੱਥ ਜੋੜਦੀ...ਧੰਨਵਾਦ ਕਰਦੀ ਥੋੜਾ ਜਿਹਾ ਅੱਗੇ ਹੇ ਗਈ ਸੀ ਕਿ - 'ਪੂਰੀ ਗੱਲ ਤਾਂ ਸੁਣ ਲੈ ਮੇਰੀ 'ਫ੍ਰੰਟੀਅਰ ਮੇਲ' ...ਜਿਵੇਂ ਤੂੰ ਇਕੱਲੀ ਹੈਂ...ਮੈਂ ਵੀ ਤਾਂ ਇਕੱਲਾ ਹੀ ਹਾਂ ਇੱਥੇ... ਬਾਲ- ਬੱਚੇ ਤਾਂ ਸਭ ਪਿੰਡ ਵਿੱਚ ਹਨ। ਆ ਜਾਇਆ ਕਰ ਕਦੇ - ਕਦੇ।'
ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਰੋ ਰਹੀ ਸੀ ਤੇ ਸੋਚ ਰਹੀ ਸੀ ਕਿ ਕਿੰਨਾ ਚੰਗਾ ਹੁੰਦਾ ਉਸ ਰਾਤ ਹੜਾਂ ਵਿੱਚ ਮੈਂ ਵੀ ਡੁੱਬ ਗਈ ਹੁੰਦੀ ਤਾਂ।
|