- ਸੁਸ਼ਮਾ ਜੁਲਫਾ
ਲਾਇੰਸ ਕਲੱਬ 'ਸੁਰਭੀ' ਦੀ ਮੈਂਬਰ ਹੋਣ ਦੇ ਨਾਤੇ ਸਮਾਜਸੇਵਾ ਨਾਲ ਜੁੜੇ ਕੰਮਾਂ ਲਈ ਮੈਨੂੰ ਲੋਕ ਪਹਿਚਾਣਨ ਲੱਗੇ ਹਨ। ਅਜੇ 8 ਮਾਰਚ ਨੂੰ ਮਹਿਲਾ ਦਿਵਸ ਤੇ ਔਰਤਾਂ ਲਈ ਜੋ ਕੰਮ ਕਲੱਬ ਨੇ ਕਰੇ, ਉਹ ਵੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ। ਸ਼ਾਇਦ ਇਸ ਲਈ ਉਸੇ ਦਿਨ ਸ਼ਾਮ ਨੂੰ ਇੱਕ ਔਰਤ ਨੇ ਮੈਨੂੰ ਮਿਲਣ ਲਈ ਫੋਨ ਕਰਿਆ। ਔਰਤ ਕਾਫੀ ਵਧੀਆ ਪਰਿਵਾਰ ਦੀ ਲੱਗੀ।
ਉਹਨਾਂ ਨੇ ਆਪਣੀ ਪਹਿਚਾਣ ਦੱਸੀ। ਦੋ ਬੇਟੇ ਹਨ, ਜੋ ਅੱਠਵੀਂ ਅਤੇ ਪੰਜਵੀਂ ਵਿੱਚ ਪੜਦੇ ਹਨ। ਉਹਨਾਂ ਦਾ ਅਨੁਰੋਧ ਸੀ ਕਿ ਸਾਡਾ ਕਲੱਬ ਅਤੇ ਵਿਸ਼ੇਸ਼ ਰੂਪ ਨਾਲ ਮੈਂ ਉਹਨਾਂ ਨੂੰ ਇੱਕ ਬੱਚੀ ਗੋਦ ਲੈਣ ਵਿੱਚ ਮਦਦ ਕਰਾਂ। ਮੈਂ ਉਹਨਾਂ ਨੂੰ ਉਜੈਨ ਦੀਆਂ ਕੁਝ ਅਜਿਹੀਆਂ ਸੰਸਥਾਵਾਂ ਦੇ ਪਤੇ, ਫੋਨ ਨੰਬਰ ਦਿੱਤੇ ਜੋ ਅਨਾਥ ਬੱਚਿਆਂ ਨੂੰ ਗੋਦ ਲੈਣ ਦੀ ਸੇਵਾ ਵੀ ਪ੍ਰਦਾਨ ਕਰਦੀਆਂ ਸਨ। ਤਾਂ ਉਹ ਬੋਲੀ- ਇਹ ਸਭ ਨਹੀਂ ਮੈਡਮ, ਤੁਸੀਂ ਮੇਰੇ ਪਤੀ ਨੂੰ ਸਮਝਾ ਦਉ।
ਉਹ ਕੁੜੀ ਗੋਦ ਲੈਣ ਦੇ ਖਿਲਾਫ ਹਨ। ਪਰ ਮੇਰਾ ਬਹੁਤ ਮਨ ਹੈ। ਮੈਂ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉਹ ਫਿਰ ਬੋਲੀ - ਕੁੜੀ ਹੋਵੇਗੀ ਤਾਂ ਘਰ ਵਿੱਚ ਪਿਆਰ, ਪ੍ਰੇਮ, ਸੰਸਕਾਰ, ਸ਼ਾਲੀਨਤਾ ਦਾ ਮਾਹੌਲ ਬਣੇਗਾ। ਸਾਡੇ ਮੁੰਡੇ ਵੀ ਸੁਸ਼ੀਲ ਅਤੇ ਸੰਸਕਾਰਾਂ ਵਾਲੇ ਹੋਣਗੇ। ਤੁਹਾਨੂੰ ਨਹੀਂ ਲੱਗਦਾ ਕਿ ਜਿਸ ਘਰ ਵਿੱਚ ਬੇਟੀ ਹੁੰਦੀ ਹੈ, ਉੱਥੇ ਬੇਟੇ ਵੀ ਬਦਤਮੀਜ ਅਤੇ ਹਿੰਸਾਤਮਿਕ ਨਹੀਂ ਹੁੰਦੇ? ਘਰ ਵਿੱਚ ਭੈਣ ਹੋਵੇਗੀ ਤਾਂ ਇਹ ਮੁੰਡੇ ਕੁੜੀਆਂ ਦਾ ਸੰਨਮਾਨ ਕਰਨਾ ਸਿੱਖਣਗੇ।
ਤੁਹਾਡਾ ਕੀ ਖਿਆਲ ਹੈ? ਅਤੇ ਮੈਂ ਸੋਚਣ ਲੱਗੀ ਕਿ ਕੁੜੀਆਂ ਦੇ ਇਸ ਪ੍ਰਭਾਵ ਅਤੇ ਉਹਨਾਂ ਦੀ ਉਪਸਥਿਤੀ ਦੇ ਕਰਕੇ ਹੋਣ ਵਾਲੇ ਇਹਨਾਂ ਮਨੋਵਿਗਿਆਨਕ ਪਰਿਵਰਤਨਾਂ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ।
|