ਇਸ ਤਰ੍ਹਾਂ ਕਹਿਣ ਨੂੰ ਤਾਂ ਉਹ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ, ਪਰ ਸਮਝਦੀ ਸੀ ਕਿ ਇਹਨਾਂ ਤੇ ਵੀ ਆਪਣੀ ਗ੍ਰਹਿਸਥੀ ਦੀ ਜਿੰਮੇਦਾਰੀ ਹੈ, ਪਰ ਜਵਾਈ ਸਿਰਫ ਇਹ ਜਾਣਦਾ ਸੀ ਕਿ ਉਹ ਇਕੱਲਾ ਦਮਾਦ ਹੈ। ਇਸ ਲਈ ਉਸਦੀ ਪੁੱਛ-ਗਿੱਛ ਵੀ ਵੀਆਈਪੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ। ਹਰ ਮੰਗ... ਹਰ ਹੁਕਮ ਮੂੰਹ ਵਿੱਚੋਂ ਨਿੱਕਲਦੇ ਹੀ ਪੂਰਾ ਹੋਣਾ ਚਾਹੀਦਾ ਹੈ ਅਤੇ ਮੂੰਹ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਸੀ ਮੰਗਣ ਨੂੰ। ਚਾਰ ਭਰਾ ਵੀ ਥੱਕ ਗਏ ਸਨ ਉਸ ਦੀਆਂ ਮੰਗਾਂ ਪੂਰੀਆਂ ਕਰਦੇ-ਕਰਦੇ।
ਉਹ ਬੋਲੀ- ਹੁਣ ਤਾਂ ਭਰਾਵਾਂ ਤੋਂ ਮੰਗਣ ਵਿੱਚ ਸ਼ਰਮ ਆਉਂਦੀ ਹੈ। ਇਹ ਸੁਣ ਕੇ ਪਤੀ ਨੇ ਪਤਨੀ ਨੂੰ ਹੋਰ ਧਮਕੀਆਂ ਦਿੱਤੀਆਂ ਅਤੇ ਸਭ ਸੁਣ ਕੇ ਭਰਾਵਾਂ ਨੇ ਖੁਦ ਨੂੰ ਅਤੇ ਭੈਣ ਨੂੰ ਵੀ ਦਿਲਾਸਾ ਦਿੱਤਾ- ਤੇਰਾ ਤਾਂ ਹੱਕ ਹੈ ਸਾਡੇ ਤੇ... ਜੋ ਮੰਗੇਂਗੀ..ਜੀਅ ਜਾਨ ਨਾਲ ਕੋਸ਼ਿਸ਼ ਕਰਾਂਗਾ ਦੇਣ ਦੀ।
ਹਕ? ਉਹ ਜਤਾ ਕਿੱਥੇ ਸਕੀ ਸੀ... ਚਿੱਠੀ ਆਉਂਦੀ ਤਾਂ ਹੰਝੂਆਂ ਨਾਲ ਭਿੱਜੇ ਧੱਬਿਆਂ ਵਾਲੇ। ਫੋਨ ਆਉਂਦੇ ਤਾਂ ਰੋਂਦੀ ਹੋਈ ਦੇ। ਭੈਣ ਦੀ ਦਰਦ ਭਰੀ ਅਵਾਜ ਭਰਾਵਾਂ ਨੂੰ ਹਮੇਸ਼ਾ ਡਰਾ ਜਾਂਦੀ, ਪਰ ਇਸ ਵਾਰ ਤਾਂ ਹੱਦ ਹੀ ਹੋ ਗਈ। ਫੋਨ ਆਇਆ... ਫਿਰ ਤੋਂ ਰੋਂਦੀ ਹੋਈ ਦਾ..ਅੱਜ ਕਹਿ ਕੇ ਗਏ ਹਾਨ ਜੇਕਰ ਸ਼ਾਮ ਤੱਕ ਏਟੀਐਮ ਵਿੱਚ ਪੈਸੇ ਨਹੀਂ ਆਏ ਤਾਂ ਸਵੇਰੇ ਮੈਂ ਨਹੀਂ ਰਹਾਂਗੀ।
ਕੰਬ ਉੱਠੇ ਸਾਰੇ ਘਰ ਦੇ ਲੋਕ। ਐਨੀ ਵੱਡੀ ਰਕਮ...ਅੱਜ ਹੀ... ਘੱਟ ਤੋਂ ਘੱਟ ਚੌਬੀ ਘੰਟੇ ਦਾ ਟਾਈਮ ਤਾਂ ਦਿੱਤਾ ਹੁੰਦਾ। ਇੱਧਰੋਂ-ਉੱਧਰੋਂ ਇਕੱਠੇ ਕਰਦੇ ਹੀ ਰਾਤ ਹੋ ਗਈ ਫਿਰ ਵੀ ਇੱਕ ਹੀ ਤਸੱਲੀ ਸੀ ਕਿ ਇੰਤਜਾਮ ਹੋ ਗਿਆ।
ਸਭ ਨੇ ਸੋਚਿਆ... ਸਵੇਰ ਹੁੰਦੇ ਹੀ ਜਵਾਈ ਨੂੰ ਨਕਦ ਰਾਸ਼ੀ ਦੇ ਆਵਾਂਗੇ, ਪਰ ਸਵੇਰ ਹੋਣ ਤੋਂ ਪਹਿਲਾਂ ਹੀ ਫੋਨ ਆ ਗਿਆ ਸੀ।
ਇਸ ਤਰ੍ਹਾਂ ਦੀ ਸੂਚਨਾ ਸੀ... ਸਾਰੇ ਹੱਕੇ-ਬੱਕੇ ਜਿਹੇ ਖੜੇ ਰਹਿ ਗਏ, ਸਾਰੇ ਭਰਾ-ਭਾਬੀਆਂ..ਹੰਝੂ ਵਹਾਉਣ ਦੀ ਹਿੰਮਤ ਨਹੀਂ ਬਚੀ ਸੀ, ਆਹ ਭਰਨ ਦੀ ਹਿੰਮਤ ਗੁਆ ਚੁੱਕੇ ਸਨ ਬਜੁਰਗ ਮਾਤਾ-ਪਿਤਾ।
ਕਿਸ ਨੂੰ ਕਹੀਏ...ਕਿਸ ਨੂੰ ਪੁੱਛੀਏ.. ਗੈਸ ਹੁੰਦੇ ਹੋਏ ਵੀ ਬੇਟੀ ਨੂੰ ਸਟੋਵ ਤੇ ਖਾਣਾ ਪਕਾਉਣ ਦੀ ਕਿਉਂ ਸੁੱਝੀ..ਅਤੇ ਉਹ ਵੀ ਮੂੰਹ ਅੰਧੇਰੇ ਹੀ ਐਨੀ ਸਵੇਰੇ? ਐਨੇ ਸਵੇਰੇ-ਸਵੇਰੇ ਅਤੇ ਐਨੀ ਜੋਰ ਨਾਲ ਭੁੱਖ ਕਿਸ ਨੂੰ ਲਗੀ ਸੀ, ਉਸਦੇ ਸਹੁਰੇ ਘਰ।
|