|
ਦੋਸਤੀ ਟੁੱਟਣ ਤੋਂ ਬਚ ਗਈ
|
 |
|
|
|
|
|
|
|
|
|
|
|
|
|
|
|
|
|
|
ਪਤੀ ਦੀ ਬਦਲੀ ਹੋਣ ਦੇ ਕਰਕੇ, ਜਦੋਂ ਛੋਟੇ ਜਿਹੇ ਸ਼ਹਿਰ ਤੋਂ ਵੱਡੇ ਇਸ ਮਹਾਂਨਗਰ ਵਿੱਚ ਆਈ, ਤਾਂ ਮੇਰੀ ਮਾਂ ਅਤੇ ਸੱਸ ਨੇ ਘਿਉ, ਅਚਾਰ, ਪਾਪੜ ਦੇ ਨਾਲ ਇਕੱਲੇ ਰਹਿਣ ਦੀ ਚਿੰਤਾ ਵੀ ਬੰਨ੍ਹ ਦਿੱਤੀ। ਅਲੱਗ-ਅਲੱਗ ਤਰ੍ਹਾਂ ਦੇ ਆਟੇ, ਅਲੱਗ-ਅਲੱਗ ਥੈਲੀਆਂ ਵਿੱਚ ਬੰਨ੍ਹਦੇ-ਬੰਨ੍ਹਦੇ ਸੱਸ ਦਾ ਨਿਰਦੇਸ਼ ਦੇਣਾ ਵੀ ਚੱਲ ਰਿਹਾ ਸੀ।
ਦੇਖੋ, ਜਿਆਦਾ ਕਿਸੇ ਨੂੰ ਆਪਣੇ ਬਾਰੇ ਨਹੀਂ ਦੱਸਣਾ। ਜਿਆਦਾ ਬੋਲਣਾ ਵੀ ਨਹੀਂ ਕਿਸੇ ਨਾਲ। ਇਕੱਲੀ ਬਾਹਰ ਨਹੀਂ ਜਾਣਾ। ਜਿਆਦਾ ਗਹਿਣੇ ਨਾ ਪਾਉਣਾ। ਦਰਵਾਜਾ ਖੋਲ੍ਹਣ ਤੋਂ ਪਹਿਲਾਂ ਪੁੱਛ ਲੈਣਾ। ਇੱਥੇ ਤਾਂ ਅਸੀਂ ਸੀ, ਪਰ ਉੱਥੇ? ਇੱਕ ਨਹੀਂ, ਬਹੁਤ ਸਾਰੀਆਂ ਹਿਦਾਇਤਾਂ। ਵੱਡਿਆਂ ਲਈ ਛੋਟੇ ਹਮੇਸ਼ਾ ਛੋਟੇ ਹੀ ਰਹਿੰਦੇ ਹਨ। ਖੈਰ, ਇਸ ਤਰ੍ਹਾਂ ਮੈਂ ਇਸ ਮਹਾਂਨਗਰ ਵਿੱਚ ਆ ਗਈ।
ਇੱਥੇ ਫਲੈਟ ਸਿਸਟਮ ਹੈ। ਸ਼ਾਮ ਨੂੰ ਸਭ ਹੇਠਾਂ ਉੱਤਰਦੇ ਹਨ, ਬੈਠਦੇ ਹਨ। ਪਰ ਲੋਕ ਜਿਆਦਾ ਇੱਕ-ਦੂਜੇ ਨਾਲ ਗੱਲਬਾਤ ਨਹੀਂ ਕਰਦੇ। ਮੇਰੀ ਵੀ ਕਿਸੇ ਨਾਲ ਪਛਾਣ ਨਹੀਂ ਹੈ। ਸਾਡੇ ਫਲੈਟ ਦੇ ਉੱਪਰ ਵਾਲੀ ਮੰਜਿਲ ਤੇ ਰਹਿਣ ਵਾਲੀ ਸੁਮਿਤਰਾ ਜੀ ਮੈਨੂੰ ਇੱਕ ਦਿਨ ਅਚਾਨਕ ਲਿਫਟ ਵਿੱਚ ਮਿਲ ਗਈ ਅਤੇ ਉਸਦੇ ਬਾਅਦ ਸਭ ਕੁਝ ਕਾਫੀ ਅਸਾਨ ਹੋ ਗਿਆ। ਉਹ ਸਮਾਜਸੇਵਕਾ ਸੀ। ਪਰ ਉਹਨਾਂ ਨੇ ਖਾਸ ਸਮਾਂ ਕੱਢ ਕੇ ਮੇਰੀ ਬਹੁਤ ਮੱਦਦ ਕੀਤੀ। ਵੈਸੇ ਮੇਰੇ ਪਤੀ ਸ਼ਾਮ ਨੂੰ ਆਫਿਸ ਤੋਂ ਥੋੜਾ ਜਲਦੀ ਆ ਕੇ ਕੰਮ ਕਰਵਾਉਂਦੇ ਸਨ, ਪਰ ਕੁੱਲ ਮਿਲਾ ਕੇ ਸੁਮਿਤਰਾ ਜੀ ਨੇ ਵਧੀਆ ਸਾਥ ਦਿੱਤਾ। ਨਵਾਂ ਸ਼ਹਿਰ, ਨਵੇਂ ਲੋਕ। ਜੇਕਰ ਅਜਿਹੀ ਸਥਿਤੀ ਵਿੱਚ ਇੱਕ ਬਜੁਰਗ ਸਮਾਰਟ ਔਰਤ ਦਾ ਸਹਾਰਾ ਹੋਵੇ, ਤਾਂ ਸੋਨੇ ਤੇ ਸੁਹਾਗਾ। ਉਹਨਾਂ ਦਾ ਇੱਕ ਛੋਟਾ ਸੰਗਠਨ ਹੈ।
ਇੱਕ ਦਿਨ ਜਦੋਂ ਮੈਂ ਵਿਹਲੀ ਬੈਠੀ ਸੀ ਤਾਂ ਸਵੇਰ ਦੇ ਸਮੇਂ ਉਹਨਾਂ ਨੇ ਪੁੱਛਿਆ - ਸਾਡੇ ਨਾਲ ਚੱਲੋਗੇ? ਇੱਕ ਅਨਾਥ ਆਸ਼ਰਮ ਵਿੱਚ ਜਾਣਾ ਹੈ। ਕੁਝ ਕੱਪੜੇ ਦੇਣੇ ਹਨ। ਤੁਸੀਂ ਦੇਖ ਲੈਣਾ, ਜੇ ਵਧੀਆ ਲੱਗੇ ਤਾਂ ਸਾਡੇ ਨਾਲ ਕੰਮ ਕਰਨਾ।
ਨਹੀਂ, ਨਹੀਂ ਸੁਮਿਤਰਾ ਜੀ, ਸਮਾਜਸੇਵਾ ਦਾ ਤਾਂ ਸਮਾਂ ਨਹੀਂ ਕੱਢ ਸਕਦੀ। ਨਵੀਂ-ਨਵੀਂ ਗ੍ਰਹਿਸਥੀ ਹੈ। ਪਰ ਅੱਜ ਚੱਲਦੀ ਹਾਂ। ਮੈਂ ਕਿਹਾ। ਅਤੇ ਇਸ ਤਰ੍ਹਾਂ ਕਦੇ-ਕਦੇ ਉਹਨਾਂ ਦੇ ਨਾਲ ਜਾਣ ਲੱਗੀ। ਉਹ ਵੀ ਕਿੰਨੀ ਵਧੀਆ ਔਰਤ ਹੈ। ਇੱਕ ਮਹਾਨ 'ਸਮਾਜਸੇਵਕਾ'। ਉਹਨਾਂ ਦਾ ਉਹ ਰੂਪ ਅਤੇ ਰੁਤਬਾ ਦੇਖ ਕੇ ਮੈਂ ਦੰਗ ਰਹਿ ਗਈ। ਕਿੰਨਾ ਵਧੀਆ ਭਾਸ਼ਣ ਦਿੰਦੀ, ਕਿ ਸੁਣਨ ਵਾਲੇ ਬਸ ਸੁਣਦੇ ਹੀ ਰਹਿ ਜਾਣ। ਵਿਧਵਾ-ਵਿਆਹ, ਬਾਲ-ਵਿਆਹ, ਦੁਬਾਰਾ-ਵਿਆਹ, ਇਸਤਰੀ-ਸੰਤਾਨ, ਨਾਰੀ ਮੁਕਤੀ, ਬਾਲ-ਮਜਦੂਰੀ ਆਦਿ ਵਿਸ਼ਿਆਂ ਤੇ ਉਹ ਭਾਸ਼ਣ ਦਿੰਦੀ। ਉਹਨਾਂ ਨੂੰ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ। ਉਹਨਾਂ ਨੇ ਸਮਾਜ ਨੂੰ ਬਦਲਣ ਦੀ ਜਿੰਮੇਵਾਰੀ ਉਠਾਈ ਹੋਈ ਸੀ। ਗ੍ਰੇਟ ਲੇਡੀ ਹੈ। ਉਹਨਾਂ ਦੇ ਦੋ ਬੇਟੇ ਹਨ। ਵੱਡੇ ਦਾ ਵਿਆਹ ਹੋ ਗਿਆ। ਉਸਦੀ ਇੱਕ ਕੁੜੀ ਹੈ। ਉਹ ਬਾਹਰ ਰਹਿੰਦੇ ਹਨ। ਦੂਜੇ ਬੇਟੇ ਦਾ ਸ਼ਾਇਦ ਤਲਾਕ ਹੋ ਗਿਆ ਹੈ। ਪਰ ਇਸ ਬਾਰੇ ਗੱਲ ਕਰਕੇ, ਮੈਂ ਉਹਨਾਂ ਨੂੰ ਨਰਾਜ ਨਹੀਂ ਕਰਨਾ ਚਾਹੁੰਦੀ।
ਪਿਛਲੇ ਮਹੀਨੇ ਜਦੋਂ ਮੇਰੀ ਸੱਸ ਆਈ, ਤਾਂ ਉਹਨਾਂ ਨੂੰ ਵੀ ਸੁਮਿਤਰਾ ਜੀ ਆਪਣੇ ਨਾਲ ਲੈ ਗਈ। ਉਹ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਈ। ਸੁਮਿਤਰਾ ਜੀ ਮੇਰੀ ਸੱਸ ਨੂੰ ਰੋਟੀ ਖਾਣ ਦਾ ਬੁਲਾਵਾ ਦੇਣ ਆਈ ਸੀ। ਫਿਰ ਕੁਝ ਅਜਿਹਾ ਹੋਇਆ, ਕਿ ਉਹਨਾਂ ਨੇ ਸਾਡੇ ਹੀ ਨਾਲ ਸਾਡੇ ਹੀ ਘਰ ਖਾਣਾ ਖਾਇਆ।
ਉਹਨਾਂ ਦੇ ਘਰ ਬਾਰੇ ਅਸੀਂ ਕਦੇ ਕੁਝ ਜਾਣ ਨਹੀਂ ਸਕੇ।
ਇੱਕ ਦਿਨ ਅਚਾਨਕ ਉਹਨਾਂ ਨੇ ਫਿਰ ਮੈਨੂੰ ਚੱਲਣ ਦੀ ਗੱਲ ਪੁੱਛੀ, ਤਾਂ ਮੈਂ ਹੱਸਦੇ ਹੋਏ ਕਿਹਾ - ਨਹੀਂ, ਅੱਜ ਤਾਂ ਮੇਰੇ ਬਚਪਨ ਦੀ ਸਹੇਲੀ ਪੂਜਾ ਆਉਣ ਵਾਲੀ ਹੈ।
ਕਦੇ ਜਿਕਰ ਨਹੀਂ ਕੀਤਾ। ਉਹਨਾਂ ਨੇ ਪੁੱਛਿਆ।
ਇਸ ਤਰ੍ਹਾਂ ਦਾ ਮੌਕਾ ਹੀ ਨਹੀਂ ਆਇਆ। ਪਰਸੋਂ ਹੀ ਉਸਦਾ ਫੋਨ ਆਇਆ ਸੀ। ਇੱਥੇ ਵੀਹ ਦਿਨ ਦੀ ਟ੍ਰੇਨਿੰਗ ਹੈ, ਇਸ ਲਈ ਮੈਂ ਉਸ ਨੂੰ ਇੱਥੇ ਰਹਿਣ ਲਈ ਕਿਹਾ ਹੈ। ਇਸ ਬਹਾਨੇ ਅਸੀਂ ਇਕੱਠੀਆਂ ਰਹਿ ਲਵਾਂਗੀਆਂ। ਵਿਆਹ ਦੇ ਬਾਅਦ ਹੁਣ ਮੌਕਾ ਮਿਲਿਆ ਹੈ। ਸੋਚਦੀ ਹਾਂ, ਟ੍ਰੇਨਿੰਗ ਦੇ ਬਾਅਦ ਦੋ-ਚਾਰ ਦਿਨ ਰੋਕ ਲਵਾਂਗੀ। ਸਮਝੋ ਪੂਰਾ ਮਹੀਨਾ ਵਿਹਲ ਨਹੀਂ ਹੈ ਹੁਣ। ਮੈਂ ਦੱਸਿਆ।
ਚਲੋ, ਮਿਲਾਂਗੀ ਉਸ ਨੂੰ ਵੀ। ਉਹਨਾਂ ਨੇ ਕਿਹਾ ਅਤੇ ਚਲੀ ਗਈ।
ਪੂਜਾ ਮੇਰੀ ਸਕੂਲ ਦੀ ਸਹੇਲੀ ਹੈ। ਸ਼ੁਰੂ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਅਤੇ ਸੋਹਣੀ ਵੀ। ਪਰ ਉਸ ਤੋਂ ਇੱਕ ਗਲਤੀ ਹੋ ਗਈ ਸੀ। ਉਮਰ ਦੇ ਸਤਾਰਵੇਂ ਸਾਲ ਵਿੱਚ, ਪੜਾਈ ਛੱਡ ਕੇ, ਘਰੋਂ ਭੱਜ ਕੇ ਇੱਕ ਅਮੀਰ ਪਰਿਵਾਰ ਦੇ ਮੁੰਡੇ ਨਾਲ ਅਚਾਨਕ ਵਿਆਹ ਕਰਵਾ ਲਿਆ ਸੀ। ਨਾ ਪੜਾਈ ਪੂਰੀ ਕੀਤੀ, ਨਾ ਕਿਸੇ ਦੀ ਮੰਨੀ। ਦੋ-ਤਿੰਨ ਮਹੀਨੇ ਠੀਕ ਨਿੱਕਲੇ, ਮੌਜ-ਮਸਤੀ ਵਿੱਚ। ਇੱਕ ਰਾਤ ਵਿੱਚ ਦੋਨਾਂ ਦਾ ਮੋਟਰਸਾਈਕਲ ਤੋਂ ਘਰ ਵਾਪਸ ਆਉਂਦੇ ਸਮੇਂ ਐਕਸੀਡੇਂਟ ਹੋ ਗਿਆ।
ਮੁੰਡੇ ਨੇ ਤਾਂ ਉੱਥੇ ਹੀ ਦਮ ਤੋੜ ਦਿੱਤਾ, ਪਰ ਪੂਜਾ ਬਚ ਗਈ। ਸਹੁਰਿਆਂ ਦੀ ਨਜ਼ਰ ਵਿੱਚ ਉਹ ਉਹਨਾਂ ਦੇ ਹੱਸਦੇ-ਖੇਡਦੇ ਮੁੰਡੇ ਨੂੰ ਖਾ ਗਈ। ਇੱਕ ਦਿਨ ਮਾਂ-ਬਾਪ ਜਾ ਕੇ ਉਸ ਨੂੰ ਵਾਪਸ ਆਪਣੇ ਘਰ ਲੈ ਆਏ। ਆਖਿਰ ਮਾਂ-ਬਾਪ ਤਾਂ ਮਾਂ-ਬਾਪ ਹੀ ਹੁੰਦੇ ਹਨ। ਬੱਚਿਆਂ ਦੀ ਗਲਤੀ ਜਲਦੀ ਮਾਫ ਕਰ ਦਿੰਦੇ ਹਨ। ਪੂਜਾ ਨੂੰ ਸਦਮੇ ਵਿਚੋਂ ਨਿੱਕਲਣ ਲਈ ਮਿੱਤਰਾਂ ਅਤੇ ਘਰਵਾਲਿਆਂ ਨੇ ਚੰਗਾ ਸਾਥ ਦਿੱਤਾ। ਉਸ ਨੂੰ ਕਿਹਾ ਗਿਆ, ਕਿ ਉਹ ਪਹਿਲਾਂ ਦੀ ਤਰ੍ਹਾਂ ਬੇਟੀ ਬਣ ਕੇ ਰਹੇ, ਵਿਧਵਾ ਦੀ ਤਰ੍ਹਾਂ ਨਹੀਂ। ਇਸ ਨਾਲ ਜਿਉਣ ਵਿੱਚ ਉਸ ਨੂੰ ਵੀ ਅਸਾਨੀ ਹੋ ਗਈ। ਹੌਲੀ-ਹੌਲੀ ਪੂਜਾ ਨੇ ਪੜਾਈ ਪੂਰੀ ਕਰੀ ਅਤੇ ਇੱਕ ਵੱਡੇ ਕਾਲਜ ਵਿੱਚ ਪ੍ਰੋਫੈਸਰ ਹੈ। ਅਸੀਂ ਬਹੁਤ ਸਾਲ ਇਕੱਠੇ ਰਹੇ, ਪਰ ਨੌਕਰੀ ਉਸਦੀ ਦੂਜੇ ਸ਼ਹਿਰ ਵਿੱਚ ਲੱਗੀ, ਇਸ ਲਈ ਥੋੜਾ ਮਿਲਣਾ ਘੱਟ ਹੋ ਗਿਆ। ਪਰ ਉਸਨੇ ਮੇਰੇ ਵਿਆਹ ਵਿੱਚ ਤਾਂ ਮਹੀਨਾ ਪਹਿਲਾਂ ਆ ਕੇ ਸਭ ਕੁਝ ਸੰਭਾਲਿਆ। ਉਸਦੇ ਬਾਅਦ ਹੁਣ ਮਿਲਾਂਗੇ ਅਸੀਂ, ਲਗਭਗ ਡੇਢ ਸਾਲ ਬਾਅਦ।
ਅੱਜ ਪੂਜਾ ਆਉਣ ਵਾਲੀ ਹੈ। ਮੈਂ ਪੂਜਾ ਦੀ ਪਸੰਦ ਦੇ ਪਕੌੜੇ, ਅੰਬੀਆਂ ਦੀ ਖੱਟੀ ਚਟਨੀ, ਦਾਲ-ਚਾਵਲ ਸਭ ਤੁਆਰ ਕਰਕੇ ਰੱਖਿਆ ਹੈ। ਆਉਂਦੇ ਹੀ ਗੱਪ-ਸ਼ਪ ਸ਼ੁਰੂ ਹੋ ਜਾਵੇਗੀ। ਘੰਟੀ ਵੱਜੀ। ਮੈਂ ਦਰਵਾਜਾ ਖੋਲ੍ਹਿਆ ਅਤੇ ਸਾਹਮਣੇ ਪੂਜਾ ਖੜੀ ਦਿਸੀ। ਪਹਿਲਾਂ ਤੋਂ ਜਿਆਦਾ ਸਮਾਰਟ, ਸਲਿਮ ਅਤੇ ਕਾਂਫੀਡੈਂਟ। ਅਸੀਂ ਗਲੇ ਮਿਲੀਆਂ।
ਮੈਂ ਤੈਨੂੰ ਲੈਣ ਸਟੇਸ਼ਨ ਨਹੀਂ ਆ ਸਕੀ। ਤੈਨੂੰ ਪਰੇਸ਼ਾਨੀ ਤਾਂ ਨਹੀਂ ਹੋਈ ਘਰ ਲੱਭਣ ਵਿੱਚ? ਮੈਂ ਪੁੱਛਿਆ।
ਨਹੀਂ, ਵੈਸੇ ਤੇਰਾ ਘਰ ਕਿਤੇ ਵੀ ਹੁੰਦਾ ਤਾਂ ਵੀ ਮੈਂ ਲੱਭ ਲੈਂਦੀ। ਇਹ ਤਾਂ ਸ਼ਹਿਰ ਹੈ। ਉਸਨੇ ਮਜਾਕੀਆ ਅੰਦਾਜ ਵਿੱਚ ਉੱਤਰ ਦਿੱਤਾ।
ਤੂੰ ਤਾਂ ਸੱਚੀ ਲੱਭ ਲੈਂਦੀ। ਪਰ ਮੈਨੂੰ ਤਾਂ ਕਈ ਥਾਵਾਂ ਦੇ ਰਸਤੇ ਵਿੱਚ ਅਜੇ ਵੀ ਗੜਬੜ ਹੋ ਜਾਂਦੀ ਹੈ। ਪਤਾ ਲੱਗਦਾ, ਤੈਨੂੰ ਲੈਣ ਸਟੇਸ਼ਨ ਗਈ, ਮੈਂ ਹੀ ਗੁਆਚ ਜਾਂਦੀ। ਇਹ ਤਾਂ ਟੂਰ ਤੇ ਗਏ ਹਨ ਨਹੀਂ ਤਾਂ ਆ ਜਾਂਦੇ ਤੈਨੂੰ ਲੈਣ। ਮੈਂ ਕਿਹਾ।
|
|
|
|
|