ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਨਾ ਬੇਟੇ ਵਾਲੀ  Search similar articles
ਨੀਤਾ ਸ਼੍ਰੀਵਾਸਤ
ਕਲੋਨੀ ਵਿੱਚ ਉਹੀ ਇੱਕ ਹੈ ਜੋ ਬਿਨਾ ਬੇਟੇ ਵਾਲੀ ਹੈ ਅਤੇ ਇਸ ਗੱਲ ਦਾ ਅਹਿਸਾਸ ਲਗਭੱਗ ਹਰ ਜਨਤਕ ਮੌਕੇ ਤੇ ਬੇਟੇ ਵਾਲੀਆਂ ਮਾਵਾਂ ਬਰਾਬਰ ਕਰਵਾ ਹੀ ਦਿੰਦੀਆਂ ਹਨ।

ਉਹ ਜਾਣਦੀ ਹੈ ਕਿ ਧੀਆਂ ਬੁਰੀਆਂ ਨਹੀਂ ਹੁੰਦੀਆਂ ਹਨ। ਧੀਆਂ ਬੋਝ ਨਹੀਂ ਹੁੰਦੀਆਂ। ਉਹ ਤਾਂ ਸਿਰਫ ਲਾਠੀ ਨਹੀਂ ਬੇਟੀ ਤਾਂ ਬੁਢਾਪੇ ਦੀ ਵੈਸਾਖੀ ਵੀ ਮੰਨਦੀ ਹੈ........... ਧੀ ਨੂੰ ਬਾਹਵਾਂ ਦੀ ਤਾਕਤ ਮੰਨਦੀ ਹੈ।

ਪਰੰਤੂ ਉਸ ਦੀਆਂ ਦਲੀਲਾਂ ਤੇ ਹੱਸਦੀਆਂ ਹਨ ਬੇਟੇ ਵਾਲੀਆਂ। ਬੇਟੇ ਦੀ ਗੱਲ ਤਾਂ ਵੱਖਰੀ ਹੀ ਹੁੰਦੀ ਹੈ। ਬੇਟਾ ਹੈ ਤਾਂ ਸ਼ਾਨ ਵਿੱਚ ਚਾਰ ਚੰਨ ਲੱਗ ਜਾਂਦੇ ਹਨ। ਕਲੋਨੀ ਦੀਆਂ ਸਾਰੀਆਂ ਔਰਤਾਂ ਇਸੇ ਸੋਚ ਦੀਆਂ ਹਨ ਅਤੇ ਉਹਨਾਂ ਨੇ ਰਹਿਣਾ,ਘੁੰਮਨਾ ਇਹਨਾਂ ਔਰਤਾਂ ਨਾਲ ਹੀ ਹੈ ਤਾਂ ਬਿਨਾਂ ਮਤਲਬ ਦੀ ਬਹਿਸ ਕਿਉਂ?

ਉਹ ਡੀਨਰ ਤੇ ਪੂਰੇ ਪਰਿਵਾਰ ਦੇ ਨਾਲ ਪਹੁੰਚੀ। ਆਫਿਸਰ ਕਾਲੋਨੀ ਮਾਹੌਲ ਵੀ ਦਿਖਾਵਟੀ.......ਟੇਬਲ ਤੇ ਜਾ ਕੇ ਦੇਖਿਆ........ ਚਾਈਨੀਜ਼ ਅਤੇ ਸਾਉਥ ਇੰਡੀਅਨ ਡੀਸ਼ੇਜ।

ਧੀ ਤਾਂ ਖੁਸ਼ ਹੋ ਗਈ। ਉਸ ਦੀ ਪਸੰਦ ਦਾ ਖਾਣਾ ਸੀ ਪਰ ਉਹ ਪਰੇਸ਼ਾਨ ਹੋ ਗਈ। ਛੁਰੀ-ਕਾਂਟੇ, ਚਮੱਚ। ਟੇਬਲ ਮੇਨਰਸ ਆਉਣ ਦੇ ਬਾਅਦ ਵੀ ਉਹ ਪਰੇਸ਼ਾਨ ਸੀ।

ਗੁੜੀਆ ਮੈਂ ਨਹੀਂ ਖਾ ਪਾਵਾਂਗੀ ਛੁਰੀ-ਕਾਂਟੇ ਜਾਂ ਚਮੱਚ ਦੇ ਨਾਲ....... ਉਸ ਦੀ ਗੱਲ ਸੁਣ ਕੇ ਗਰੁੱਪ ਦੀਆਂ ਕਈ ਔਰਤਾਂ ਨੇ ਹਾਂ ਵਿੱਚ ਹਾਂ ਮਿਲਾਈ।

ਸੱਚ ਕਹਿੰਦੇ ਹੋ ਤੁਸੀਂ ਬਗੈਰ ਉਂਗਲੀਆਂ ਚੱਟੇ ਪੇਟ ਭਰਦਾ ਹੀ ਨਹੀਂ........... ਅਤੇ ਸੱਚ ਇਹ ਵੀ ਹੈ ਕਿ ਛੁਰੀ-ਕਾਂਟੇ ਨਾਲ ਖਾਣਾ ਸਾਨੂੰ ਆਉਂਦਾ ਵੀ ਨਹੀਂ। ਮਾਵਾਂ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਬੇਟੇ ਹੈਰਾਨ ਹੋ ਗਏ। ਨਹੀਂ ਆਉਂਦਾ ਤਾਂ ਸਿੱਖੋ ਲੋਕ ਦੇਖਣਗੇ ਤਾਂ ਗਵਾਰ ਕਹਿਣਗੇ ਬੇਟੇ ਬੋਲੇ।

ਪਰੰਤੂ ਮੇਰੀ ਤਕਲੀਫ ਕੁੱਝ ਹੋਰ ਹੈ..... ਮੇਰੀ ਪਰੇਸ਼ਾਨੀ ਹੈ ਕਿ ਚਮੱਚ ਨਾਲ ਨਹੀਂ ਖਾ ਸਕਦੀ ਮੇਰੇ ਅੱਗੇ ਦੇ ਦੋ ਦੰਦ ਹਿਲ ਰਹੇ ਹਨ ਮੈਨੂੰ ਖਾਣਾ ਬਹੁਤ ਸੰਭਲ ਕੇ ਖਾਣਾ ਪੈਂਦਾ ਹੈ....... ਮੁੰਹ ਵਿੱਚ ਥੋੜੀ ਤਕਲੀਫ ਵੀ ਮੇਰੀ ਜਾਨ ਕੱਢ ਦਿੰਦੀ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਬੇਟੇ ਕਹਿਣ ਲੱਗੇ ਹੁੰਦਾ ਹੈ ਦਰਦ ਤਾਂ ਹੋਣ ਦਿਉਂ ਪਰ ਖਾਉ ਛੂਰੀ ਨਾਲ ਹੀ ਨਹੀਂ ਤਾਂ ਲੋਕ ਸਾਡਾ ਮਜਾਕ ਬਣਾਉਣਗੇ।

ਇਹ ਸਭ ਸੁਣ ਕੇ ਧੀ ਨੇ ਕਿਹਾ ਮਾਂ ਤੁਹਾਨੂੰ ਜਿਵੇਂ ਠੀਕ ਲੱਗੇ ਉਸ ਤਰ੍ਹਾਂ ਖਾਉ ਅਤੇ ਆਂਟੀ ਜੀ ਤੁਸੀਂ ਜਿਸ ਵਿੱਚ ਆਰਮ ਮਹਿਸੂਸ ਕਰੋ ਉਸ ਤਰ੍ਹਾਂ ਹੀ ਖਾਉ ਲੋਕਾਂ ਦੀ ਪਰਵਾਹ ਨਾ ਕਰੋ ਮੈਂ ਦੇਖਦੀ ਹਾਂ ਕੋਈ ਕਿਵੇ ਹੱਸਦਾ ਹੈ ਜੇ ਕੋਈ ਹੱਸੇਗਾ ਤਾਂ ਮੈਂ ਉਸ ਦੇ ਹੱਥ ਪੈਰ ਤੋੜ ਦਿਆਂਗੀ।
ਹੋਰ ਵੀ
ਜੈਸਾ ਕਰੋਗੇ ਵੈਸਾ ਭਰੋਗੇ
ਪਿਆਰ ਦਾ ਸੱਚ
ਗਿਰਗਿਟ
ਹੱਥ ਪੀਲੇ ਕਰ ਦਉ
ਪੜ੍ਹੀ-ਲਿਖੀ ਕੁੜੀ
ਐਡਜਸਟ