ਰਿਵਾਜ ਦੇ ਅਨੁਸਾਰ ਪਹਿਲੇ ਬੱਚਾ ਪੇਕੇ ਘਰ ਹੋਣਾ ਚਾਹੀਦਾ ਹੈ, ਇਹ ਸੋਚ ਕੇ ਪਰੰਪਰਾ ਨਿਭਾਉਣ ਲਈ ਪਿੰਡ ਤੋਂ ਮਾਂ-ਬਾਪ ਸ਼ਹਿਰ ਵਿੱਚ ਵਿਆਹੀ ਆਪਣੀ ਬੇਟੀ ਨੂੰ ਲੈਣ 'ਸੱਤਵੇਂ' ਮਹੀਨੇ ਵਿੱਚ ਹੀ ਪਹੁੰਚ ਗਏ।
ਸ਼ਹਿਰ ਦੇ ਰੰਗ ਵਿੱਚ ਰੰਗੀ ਬੇਟੀ ਨੇ ਮਾਂ-ਬਾਪ ਦਾ ਰੁੱਖਾ-ਸੁੱਕਾ ਸਵਾਗਤ ਕੀਤਾ, ਕਿਉਂਕਿ ਫਟੇ ਕੱਪੜਿਆਂ ਵਿੱਚ ਮਾਂ-ਬਾਪ ਨੂੰ ਦੇਖ ਕੇ ਉਹ ਸ਼ਰਮ ਮਹਿਸੂਸ ਕਰ ਰਹੀ ਸੀ।
ਮਾਂ ਨੇ ਕਿਹਾ, 'ਬੇਟੀ ਪਹਿਲੇ ਬੱਚੇ ਲਈ ਤੈਨੂੰ ਲੈਣ ਆਏ ਹਾਂ।'
'ਓ ਮੰਮੀ, 'ਬੇਟੀ ਮੂੰਹ ਬਣਾ ਕੇ ਬੋਲੀ, 'ਕੀ ਰੱਖਿਆ ਹੈ ਉਸ ਪਿੰਡ ਵਿੱਚ?' ਮੇਰਾ ਮਨ ਤਾਂ ਉੱਥੇ ਨਹੀਂ ਲੱਗੇਗਾ। ਉਸ ਬੰਜਰ ਪਿੰਡ ਵਿੱਚ ਮੈਂ ਨਹੀਂ ਆ ਸਕਦੀ, ਮੈਂ ਇੱਥੇ ਹੀ ਠੀਕ ਹਾਂ।'
ਮਾਂ ਆਪਣੇ ਅੰਸ਼ ਨੂੰ ਦੇਖਦੀ ਹੀ ਰਹਿ ਗਈ, ਉਸਦੇ ਬਚਪਨ ਤੇ ਜਵਾਨੀ ਦੀ ਦੇਹਲੀ ਨੂੰ ਜਿਸ ਪਿੰਡ ਦੀ ਮਿੱਟੀ ਨੇ ਸਹੇਜਿਆ ਸੀ, ਉਹ ਅੱਜ ਉਸ ਨੂੰ ਹੀ ਬੁਰਾ ਕਹਿ ਰਹੀ ਸੀ।
|