ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੱਥ ਪੀਲੇ ਕਰ ਦਉ
ਉਹਨੀਂ ਦਿਨੀਂ ਮਾਲਤੀ ਜਵਾਨ ਸੀ। ਅਤੇ ਚਾਰ ਬੰਗਲੇ ਦੇ ਪਿੱਛੇ ਵਾਲੀ ਖਾੜੀ ਇੱਕ ਵਾਰ ਦਿਨ ਵਿੱਚ ਭਰਦੀ ਸੀ ਅਤੇ ਇੱਕ ਵਾਰ ਰਾਤ ਵਿੱਚ। ਦਿਨ ਵਿੱਚ ਜਦੋਂ ਇਹ ਖਾੜੀ ਹਾਈ ਟਾਈਡ ਦੇ ਪਾਣੀ ਨਾਲ ਭਰ ਜਾਂਦੀ ਤਾਂ ਸੁਪਰ ਟੈਕਸਟਾਈਲਸ ਦੀ ਇੱਕ ਵੈਨ ਬਹੁਤ ਸਾਰੇ ਧੋਬੀਆਂ ਅਤੇ ਕੱਪੜਿਆਂ ਦੀ ਗਠੜੀਆਂ ਲੈ ਕੇ ਕਿਨਾਰੇ ਤੇ ਛੱਡ ਜਾਂਦੀ। ਖੁੱਲ੍ਹੀਆਂ ਮੁਰਗੀਆਂ ਦੀ ਤਰ੍ਹਾਂ ਧੋਬੀ ਸਾਹਿਲ ਤੇ ਫੈਲ ਜਾਂਦੇ ਅਤੇ ਡ੍ਰਾਈਵਰ ਰਾਮਨਾਥ ਤਿੰਨ ਵਾਰ ਕਾਰ ਦਾ ਹਾਰਨ ਵਜਾਉਂਦਾ ਇੱਕ ਖਾਸ ਅੰਦਾਜ ਵਿੱਚ।

'ਪੀ ਪੀ ਪਿਪੀ! ਪੀ ਪੀ ਪਿਪੀ! ਪੀ ਪੀ ਪਿਪੀ!'

ਕਹਿੰਦੇ ਹਨ ਭਗਵਾਨ ਕ੍ਰਿਸ਼ਨ ਦੀ ਮੁਰਲੀ ਦੀ ਆਵਾਜ਼ ਸੁਣ ਕੇ ਰਾਧਾ ਉਹਨਾਂ ਕੋਲ ਪਹੁੰਚਣ ਲਈ ਪਾਗਲ ਹੋ ਜਾਂਦੀ ਸੀ। ਪਰ ਉਹ ਉਹਨਾਂ ਦਿਨਾਂ ਦੀ ਗੱਲ ਹੈ, ਜਦੋਂ ਭਗਵਾਨ ਕ੍ਰਿਸ਼ਨ ਦੇ ਕੋਲ ਕਾਰ ਨਹੀਂ ਸੀ। ਨਹੀਂ ਤਾਂ ਉਹ ਵੀ ਬੰਸਰੀ ਦੀ ਲੰਬੀ ਸਾਧਨਾ ਤੋਂ ਬਚ ਜਾਂਦੇ।

'ਪੀ ਪੀ ਪਿਪੀ! ਪੀ ਪੀ ਪਿਪੀ! ਪੀ ਪੀ ਪਿਪੀ!'
ਮਾਲਤੀ ਮਾਂ ਨੂੰ ਕਹਿੰਦੀ, 'ਮਾਂ. ਮੈਂ ਸ਼ੀਲਾ ਦੇ ਕੋਲ ਜਾਂਵਾ?'
'ਇਹ ਕੀ ਪਾਗਲਪਨ ਹੈ? ਦੁਪਹਿਰ ਹੋਈ ਨਹੀਂ ਅਤੇ ਤੂੰ ਭੱਜੀ ਜਾਂਦੀ ਹੈਂ ਸ਼ੀਲਾ ਦੇ ਕੋਲ?'
'ਮਾਂ-ਆਂ-ਆਂ'
'ਚੰਗਾ ਮੇਰਾ ਸਿਰ ਨਾ ਖਾਹ।' ਅਤੇ ਰਾਧਾ ਮੁਰਲੀ ਦੀ ਤਾਨ ਵਿੱਚ ਲਿਪਟੀ, ਬਲ ਖਾਂਦੀ ਆਪਣੇ ਮੁਰਲੀਧਰ ਦੇ ਕੋਲ ਪਹੁੰਚ ਜਾਂਦੀ। ਰਾਮਨਾਥ ਕਾਰ ਭਜਾਉਂਦਾ ਅਤੇ ਉਸ ਨੂੰ 'ਜਮਨਾ ਘਾਟ' ਤੋਂ ਦੂਰ ਇੱਕ ਸੁੰਨਸਾਨ ਸੜਕ ਤੇ ਲੈ ਜਾਂਦਾ। ਮੁਰਗੀਆਂ (ਧੋਬੀ) ਥੋੜ੍ਹੀ ਦੇਰ ਤਾਂ ਗਰਦਨ ਉਠਾ ਕੇ ਦੇਖਦੀਆਂ, ਕੁੜ-ਕੁੜ ਕਰਦੀਆਂ ਅਤੇ ਫਿਰ ਕਿਨਾਰੇ ਤੇ ਫੈਲ ਜਾਂਦੀਆਂ। ਮਾਲਤੀ ਰਾਮਨਾਥ ਦੀ ਗੋਦੀ ਵਿੱਚ ਸਿਰ ਰੱਖ ਕੇ, ਕਾਰ ਵਿੱਚ ਪਈ ਰਹਿੰਦੀ।

'ਪਤਾ ਹੈ, ਕੱਲ੍ਹ ਤੁਹਾਡਾ ਹਾਰਨ ਸੁਣ ਕੇ ਮਾਂ ਨੇ ਕੀ ਕਿਹਾ? 'ਕੀ?' 'ਕਹਿਣ ਲੱਗੀ, ਡੇਢ ਵੱਜ ਗਿਆ।' ਮੈਂ ਪੁੱਛਿਆ ਕਿਵੇਂ? ਤਾਂ ਬੋਲੀ, ਆਹ ਪਿਛਲੇ ਪਾਸੇ ਜੋ ਧੋਬੀ ਆਉਂਦੇ ਹਨ ਨਾ, ਰੋਜ ਇੱਕ-ਡੇਢ ਦੇ ਲਗਭਗ ਆਉਂਦੇ ਹਨ ਅਤੇ ਰੋਜ ਇਹ ਗੱਡੀ ਵਾਲਾ ਇਸੇ ਤਰ੍ਹਾਂ ਹਾਰਨ ਵਜਾਉਂਦਾ ਹੈ।' ਰਾਮਨਾਥ ਜੋਰ-ਜੋਰ ਨਾਲ ਹੱਸਿਆ ਅਤੇ ਕਹਿਣ ਲੱਗਿਆ, ' ਮਾਂ ਨੂੰ ਕਹਿਣਾ ਇੱਕ ਦਿਨ ਹਾਰਨ ਦੀ ਬਜਾਏ ਬੈਂਡਵਾਜਾ ਵਜਾਉਂਦਾ ਆ ਜਾਵਾਂਗਾ।'

ਰੋਜ ਦੀ ਤਰ੍ਹਾਂ ਰਾਮਨਾਥ ਦੋ-ਤਿੰਨ ਘੰਟੇ ਬਾਅਦ ਮਾਲਤੀ ਨੂੰ ਵਾਪਸ ਲੈ ਆਉਂਦਾ। ਮੁਰਗੀਆਂ ਨੇ ਗਰਦਨ ਉਠਾ ਕੇ ਦੇਖਿਆ, ਕੁੜ-ਕੁੜ ਕੀਤਾ ਅਤੇ ਕੰਮ ਵਿੱਚ ਲੱਗ ਗਈਆਂ।

ਮਾਲਤੀ ਘਰ ਆਈ, ਚੁੱਲ੍ਹਾ-ਚੌਂਕਾ ਕੀਤਾ, ਬਾਪੂ ਰੋਟੀ ਖਾ ਚੁੱਕਿਆ ਤਾਂ ਹੁੱਕਾ ਗਰਮ ਕਰਾ ਦਿੱਤਾ। ਮਾਂ ਬਾਪੂ ਦੇ ਪੈਰ ਘੁੱਟਣ ਜਾ ਬੈਠੀ ਅਤੇ ਮਾਲਤੀ ਬਿਸਤਰੇ ਤੇ ਪਈ, ਫਿਰ ਸਮੁੰਦਰ ਦੇ ਵਧਣ ਦਾ ਇੰਤਜਾਰ ਕਰਨ ਲੱਗੀ। ਰਾਤ ਵਿੱਚ ਜਦੋਂ ਹਾਈ ਟਾਈਡ ਆਉਂਦੀ ਤਾਂ ਖਾੜੀ ਫਿਰ ਭਰ ਜਾਂਦੀ। ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਹੌਲੀ-ਹੌਲੀ ਨੇੜੇ ਆਉਣ ਲੱਗਦਾ।

ਮੰਜੇ ਤੇ ਪਈ ਨੂੰ ਉਸ ਨੂੰ ਇੰਝ ਲੱਗਦਾ ਜਿਵੇਂ ਮੰਜਾ ਲਹਿਰਾਂ ਵਿੱਚ ਤੈਰ ਰਿਹਾ ਹੋਵੇ ਅਤੇ ਇਸ ਤਰ੍ਹਾਂ ਉਹ ਕਈ ਸਮੁੰਦਰ ਪਾਰ ਕਰ ਕੇ ਕਈ ਅਣਜਾਣ ਜੰਜੀਰਾਂ ਨੂੰ ਛੂਹ ਆਉਂਦੀ। ਅੱਖ ਖੁੱਲ੍ਹਦੀ ਤਾਂ ਉਹੀ ਚੁੱਲ੍ਹਾ-ਚੌਂਕਾ, ਬਾਪੂ, ਹੁੱਕਾ ਅਤੇ ਮਾਂ। ਉਹ ਮਨ ਮਾਰ ਕੇ, ਆਪਣੇ ਕੰਮ ਵਿੱਚ ਲੱਗੀ ਰਹਿੰਦੀ ਅਤੇ ਫਿਰ ਤੋਂ ਹਾਈ ਟਾਈਡ ਦਾ ਇੰਤਜਾਰ ਕਰਨ ਲੱਗਦੀ।

'ਪੀ ਪੀ ਪਿਪੀ! ਪੀ ਪੀ ਪਿਪੀ! ਪੀ ਪੀ ਪਿਪੀ!'
'ਮਾਂ! ਮੈਂ ਸ਼ੀਲਾ ਕੋਲ ਜਾਂਵਾ?'
'ਕੀ ਪਾਗਲਪਨ ਹੈ?'
'ਮਾਂ-ਆਂ-ਆਂ'
'ਚੰਗਾ ਜਾਹ।'

ਰਾਧਾ ਭੱਜਦੀ-ਭੱਜਦੀ ਫਿਰ ਮੁਰਲੀ ਮਨੋਹਰ ਦੀ ਗੋਦੀ ਵਿੱਚ ਜਾ ਡਿੱਗਦੀ। ਇੱਕ ਦਿਨ ਇਸੇ ਤਰ੍ਹਾਂ ਮਾਲਤੀ ਰਾਮਨਾਥ ਦੇ ਕੋਲ ਪਹੁੰਚੀ ਤਾਂ, ਪਿੱਛੇ ਤੋਂ ਇੱਕ ਚੀਕਦੀ ਆਵਾਜ਼ ਨੇ ਉਸਦੇ ਕੰਨ ਪਾੜ ਦਿੱਤੇ।
'ਮਾਲਤੀ-ਈ'
1 | 2  >>  
ਹੋਰ ਵੀ
ਪੜ੍ਹੀ-ਲਿਖੀ ਕੁੜੀ
ਐਡਜਸਟ
ਅਨੋਖਾ ਬੰਧਨ
ਸਿਆਣਪ ਦੀ ਗੱਲ
ਤੀਸਰੀ ਲੜਕੀ
ਅਨੋਖਾ ਪੱਤਰ