ਸੋਮੇਸ਼ ਦੀ ਦੂਸਰੀ ਕੁੜੀ ਅਲਕਾ ਪਹਿਲੀ ਸ਼੍ਰੇਣੀ ਨਾਲ ਐਮ.ਐਸਸੀ. ਪਾਸ ਸੀ। ਜਿਸ ਤੇ ਉਸ ਨੂੰ ਬਹੁਤ ਮਾਣ ਸੀ। ਕਣਕਵੰਨਾ ਰੰਗ, ਛੋਟਾ ਕੱਦ, ਨੈਣ-ਨਕਸ਼ ਠੀਕ-ਠਾਕ, ਘਰ ਦੇ ਕੰਮਾਂ ਵਿੱਚ ਨਿਪੁੰਨ, ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੇ ਪ੍ਰਤੀ ਨਫਰਤ ਦਾ ਭਾਵ। ਉੱਚੇ ਪਦ ਤੇ ਨੌਕਰੀ ਕਰਨ ਦਾ ਸੁਪਨਾ ਸੀ। ਪਰ ਸਮੇਂ ਦੀ ਮਾਰ ਕਾਰਨ ਕਿਤੇ ਅਧਿਆਪਕ ਬਣ ਗਈ।
ਸੋਮੇਸ਼ ਨੂੰ ਉਹ ਰੂੜੀਵਾਦੀ ਮੰਨਦੀ ਸੀ ਅਤੇ ਅਪਮਾਨਿਤ ਕਰਦੀ ਅਤੇ ਅਸੰਸਕਾਰਿਤ ਅਤੇ ਸਮਾਨ ਜਿਹੀ ਸਿਖਿਅਤ ਮਾਂ ਨੂੰ ਉਹ ਦੇਵੀ ਦਾ ਸਵਰੂਪ ਮੰਨ ਕੇ ਉਨ੍ਹਾਂ ਦਾ ਅਨੁਸਰਣ ਕਰਦੀ। ਉਸਦੇ ਵਿਹਾਰ ਤੋਂ ਸੁਮੇਸ਼ ਮਨ ਹੀ ਮਨ ਚੁੱਪ ਰਹਿੰਦੇ।
ਸੋਮੇਸ਼ ਨੇ ਅਨੇਕਾਂ ਸਿੱਖਿਅਤ ਪਰਿਵਾਰਾਂ ਵਿੱਚ ਉਸਦੇ ਅਨੁਸਾਰ ਵਰ ਲਈ ਰਿਸ਼ਤੇ ਦੀ ਚਰਚਾ ਚਲਾਈ। ਉਸਦੀ ਮਾਂ ਦੀ ਨਜਰ ਵਿੱਚ ਮਿਡਲ ਜਾਂ ਮੈਟ੍ਰਿਕ ਪਾਸ ਮੁੰਡੇ ਜੋ ਸ਼ਾਸਕੀ ਸੇਵਾ ਵਿੱਚ ਸੀ ਤਾਂ ਜਿਆਦਾ ਚੰਗੇ ਸੀ। ਸੋ ਮਾਂ ਅਤੇ ਧੀ ਦੋਨੇ ਸੋਮੇਸ਼ ਦੁਆਰਾ ਚਲਾਈ ਗਈ ਗੱਲ ਨੂੰ ਨਕਾਰ ਦਿੰਦੀਆਂ।
ਮਾਂ ਨੇ ਅਨੇਕਾਂ ਮੁੰਡਿਆ ਦੇ ਘਰਾਂ ਵਿੱਚ ਗੱਲ ਚਲਾਈ ਪਰ ਕਿਤੇ ਵੀ ਗੱਲ ਨਾ ਬਣ ਸਕੀ। ਲੈ ਦੇ ਕੇ ਇੱਕ ਮੈਟ੍ਰਿਕ ਪਾਸ ਮੁੰਡੇ ਦੇ ਮਾਤਾ-ਪਿਤਾ ਤਿਆਰ ਹੋਏ। ਉਹਨਾਂ ਨੇ ਕੁੜੀ ਦੇਖਕੇ ਨਿਰਣਾ ਲੈਣ ਲਈ ਉਸੇ ਮੁੰਡੇ ਨੂੰ ਭੇਜਿਆ। ਮੁੰਡਾ ਚੰਗਾ ਤੇ ਉੱਚੇ ਕੱਦ ਦਾ ਸੀ।
ਮੁੰਡੇ ਨੇ ਜਾਣ-ਪਹਿਚਾਣ ਦੇ ਦੌਰਾਨ ਅਲਕਾ ਨੂੰ ਉਸਦੀ ਸਿੱਖਿਆ ਦੇ ਸੰਬੰਧ ਵਿੱਚ ਪ੍ਰਸ਼ਨ ਕੀਤਾ। ਅਲਕਾ ਨੇ ਅੱਗਿਉਂ ਕਿਹਾ,' ਮੈਂ ਪਹਿਲੀ ਸ਼੍ਰੇਣੀ ਵਿੱਚ ਐਮ.ਐਸਸੀ. ਪਾਸ ਹਾਂ। ਕੀ ਤੁਸੀਂ ਐਮ.ਐਸਸੀ. ਦਾ ਅਰਥ ਜਾਣਦੇ ਹੋ?'
ਮੁੰਡੇ ਨੇ ਉੱਤਰ ਦਿੱਤਾ,' ਜੀ ਭੁੱਲ ਹੋ ਗਈ। ਮਾਫ ਕਰੋ। ਅਸਲ ਵਿੱਚ ਪਿਤਾ ਜੀ ਨੇ ਤੁਹਾਡੇ ਨਾਲ ਜਾਣ-ਪਹਿਚਾਣ ਕਰ ਕੇ ਰਿਸ਼ਤੇ ਦਾ ਨਿਰਣਾ ਕਰਨ ਲਈ ਭੇਜਿਆ ਸੀ। ਐਮ.ਐਸਸੀ. ਦਾ ਅਰਥ ਦੱਸਣ ਲਈ ਨਹੀਂ। ਤੁਸੀਂ ਤਾਂ ਕਾਫੀ ਪੜ੍ਹੇ-ਲਿਖੇ ਅਤੇ ਸ਼ਾਸਕੀ ਸੇਵਾ ਵਿੱਚ ਵੀ ਹੋ। ਮੇਰੀ ਮਰਜੀ ਤਾਂ ਇੱਥੇ ਹੀ ਰਿਸ਼ਤਾ ਕਰਨ ਦੀ ਸੀ ਪਰ ਈਸ਼ਵਰ ਨੇ ਮੇਰੀ ਅਤੇ ਤੁਹਾਡੀ ਸਰੀਰਿਕ ਅਨੁਕੂਲਤਾ ਨਹੀਂ ਬਣਾਈ। ਇਸ ਲਈ ਮੈਂ ਪ੍ਰਾਰਥਨਾ ਕਰੂੰਗਾ ਕਿ ਅਗਲੇ ਜਨਮ ਵਿੱਚ ਉਹ ਮੈਨੂੰ ਤੁਹਾਡੇ ਲਾਇਕ ਬਣਾ ਦਵੇ। ਉਦੋਂ ਤੱਕ ਤੁਸੀਂ ਇੰਤਜਾਰ ਕਰੋ.' ਇਹ ਕਹਿ ਕੇ ਉਹ ਚਲਾ ਗਿਆ।
ਹੁਣ ਅਲਕਾ ਚਾਲੀ ਦੀ ਉਮਰ ਪਾਰ ਕਰ ਚੁੱਕੀ ਹੈ ਅਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਦੇ ਅਗਲੇ ਜਨਮ ਦਾ ਇੰਤਜਾਰ ਕਰਦੀ ਰਹਿੰਦੀ ਹੈ।
|