ਮਕਾਨ ਦੇ ਅੰਦਰ ਤੋਂ ਆ ਰਹੀਆਂ ਨੂੰਹ-ਪੁੱਤ ਦੇ ਜੋਰ-ਜੋਰ ਨਾਲ ਬੋਲਣ ਦੀਆਂ ਆਵਾਜ਼ਾਂ ਸੁਣ ਕੇ ਸੁੱਚਾ ਸਿੰਘ ਦਰਵਾਜੇ ਤੇ ਹੀ ਰੁਕ ਗਿਆ। ਸੁਰਿੰਦਰ ਕਹਿ ਰਹੀ ਸੀ, ' ਜਿੰਦਗੀ ਭਰ ਕੋਈ ਆਪਣੀ ਹੀ ਠੇਕੇਦਾਰੀ ਨਹੀਂ ਹੈ, ਕੁਝ ਦਿਨ ਬਾਪੂ ਜੀ ਦੇਹਰਾਦੂਨ ਵਾਲੇ ਜੇਠ ਜੀ ਜਾਂ ਫਿਰ ਉਦੈਪੁਰ ਵਾਲੇ ਦਿਉਰ ਦੇ ਕੋਲ ਚਲੇ ਜਾਣਗੇ ਤਾਂ ਕਿਹੜਾ ਪਹਾੜ ਟੁੱਟ ਜਾਵੇਗਾ।
ਆਖਿਰ ਉਹਨਾਂ ਨੂੰ ਵੀ ਤਾਂ ਪਤਾ ਲੱਗੇ, ਇਹਨਾਂ ਬੁੱਢਿਆਂ ਦੀ ਸੇਵਾ ਕਿਵੇਂ ਹੁੰਦੀ ਹੈ। ਫਿਰ ਇਹ ਇੱਥੇ ਰਹਿਣਗੇ ਤਾਂ ਮੇਰਾ ਭਰਾ ਜੋ ਆਉਣ ਵਾਲਾ ਹੈ, ਉਹ ਕਿੱਥੇ ਰਹੇਗਾ।
'ਦੋਨਾਂ ਨੇ ਮਨਾ ਕਰ ਦਿੱਤਾ ਹੈ, ਕਹਿ ਰਹੇ ਹਨ ਕਿ ਸ਼ਹਿਰਾਂ ਵਿੱਚ ਛੋਟੇ-ਛੋਟੇ ਮਕਾਨਾਂ ਵਿੱਚ ਆਪਣਾ ਕੰਮ ਚਲਾ ਰਹੇ ਹਨ। ਅਜਿਹੇ ਸਮੇਂ ਇੱਕ ਹੋਰ ਵਿਅਕਤੀ ਐਡਜਸਟ ਨਹੀਂ ਹੋ ਸਕਦਾ।' ਇਹ ਨਰਾਜ ਜਿਹੀ ਆਵਾਜ਼ ਪੁੱਤਰ ਮਨਪ੍ਰੀਤ ਦੀ ਸੀ।
ਸੁੰਨ ਹੁੰਦੇ ਹੋਏ ਸੁੱਚਾ ਸਿੰਘ ਨੂੰ ਯਾਦ ਆਇਆ, ਕਿਵੇਂ ਪਿੰਡ ਦੇ ਛੋਟੇ ਜਿਹੇ ਇਕੱਲੇ ਮਕਾਨ ਵਿੱਚ ਉਹ ਸਾਰੇ ਬੱਚਿਆਂ ਨੂੰ ਆਰਾਮ ਨਾਲ ਐਡਜਸਟ ਕਰਿਆ ਕਰਦੇ ਸਨ ਅਤੇ ਅੱਜ ਸਭ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਦੇ ਬਾਵਜੂਦ ਕਿਸੇ ਦੇ ਕੋਲ ਇੱਕ ਬਜੁਰਗ ਬਾਪੂ ਦੇ ਲਈ ਥਾਂ ਨਹੀਂ ਹੈ।
|