ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਆਣਪ ਦੀ ਗੱਲ
ਸਿਆਣਪ ਦੀ ਗੱਲ
ਇੱਕ ਪਿੰਡ ਵਿੱਚ ਇੱਕ ਮਿਸਤਰੀ ਰਹਿੰਦਾ ਸੀ| ਲੱਕੜੀ ਦਾ ਕੰਮ ਕਰਨ ਵਿੱਚ ਬਹੁਤ ਨਿਪੁੰਨ ਸੀ| ਆਸਪਾਸ ਦੇ ਇਲਾਕਿਆਂ ਵਿੱਚ ਉਸਦੀ ਚੰਗੀ ਪਹਿਚਾਣ ਸੀ| ਉਸਦਾ ਕਾਰੋਬਾਰ ਚੱਲ ਪਿਆ ਸੀ| ਉਸਦੀ ਪਤਨੀ ਮਰ ਚੁੱਕੀ ਸੀ| ਉਸਦੀ ਇੱਕ ਕੁੜੀ ਸੀ, ਜੋ ਬਹੁਤ ਸੋਹਣੀ ਤੇ ਸਿਆਣੀ ਸੀ| ਉਹ ਘਰ-ਬਾਹਰ ਦਾ ਸਾਰਾ ਕੰਮ ਇਕੱਲੀ ਹੀ ਸੰਭਾਲ ਲੈਂਦੀ ਸੀ| ਮਿਸਤਰੀ ਨੇ ਸੋਚ ਲਿਆ ਸੀ ਕਿ ਹੁਣ ਕੁੜੀ ਦਾ ਵਿਆਹ ਉਸੇ ਮੁੰਡੇ ਨਾਲ ਕਰਨਾ ਹੈ ਜੋ ਘਰ ਜਵਾਈ ਬਣ ਕੇ ਇੱਥੇ ਰਹੇ.

ਕੁਝ ਦਿਨਾਂ ਬਾਅਦ ਮਿਸਤਰੀ ਦੀ ਇੱਛਾ ਪੂਰੀ ਹੋ ਗਈ| ਅਜਿਹਾ ਮੁੰਡਾ ਮਿਲ ਗਿਆ ਜੋ ਵਿਆਹ ਦੇ ਬਾਅਦ ਘਰ ਜਵਾਈ ਬਣ ਕੇ ਰਹਿਣ ਲੱਗਾ| ਹੁਣ ਸਹੁਰਾ-ਜਵਾਈ, ਦੋਨੋਂ ਆਦਮੀ ਮਿਲ ਕੇ ਕੰਮ ਕਰਨ ਲੱਗੇ| ਇਸ ਨਾਲ ਘਰ ਦੀ ਆਮਦਨ ਵਧ ਗਈ| ਘਰ ਪਹਿਲਾਂ ਨਾਲੋਂ ਜਿਆਦਾ ਚੰਗਾ ਲੱਗਣ ਲੱਗਿਆ| ਸ਼ੁਰੂ ਵਿੱਚ ਸਹੁਰਾ-ਜਵਾਈ ਪਿਆਰ ਨਾਲ ਰਹਿੰਦੇ ਰਹੇ.

ਇੱਕ- ਦੂਜੇ ਦੀ ਸਹਾਇਤਾ ਵਿੱਚ ਲੱਗੇ ਰਹਿੰਦੇ| ਆਪਸ ਵਿੱਚ ਸਲਾਹ-ਮਸ਼ਵਰਾ ਵੀ ਕਰਦੇ| ਪਰ ਹੌਲੀ-ਹੌਲੀ ਇੱਕ ਦੂਜੇ ਪ੍ਰਤੀ ਕੜਵਾਹਟ ਆ ਗਈ| ਸਹੁਰੇ ਨੂੰ ਲੱਗਦਾ ਕਿ ਉਹਦਾ ਜਵਾਈ ਹੋਰ ਗੱਲਾਂ ਵਿੱਚ ਤਾਂ ਠੀਕ ਹੈ, ਪਰ ਕਿਸੇ ਵੀ ਗੱਲ ਤੇ ਅੜ ਜਾਂਦਾ ਹੈ| ਜਾਣਕਾਰੀ ਨਹੀਂ ਹੋਣ ਤੇ ਵੀ ਆਪਣੀ ਦਖਲਅੰਦਾਜੀ ਕਰਦਾ ਰਹਿੰਦਾ ਹੈ.

ਇੱਧਰ ਜਵਾਈ ਨੂੰ ਵੀ ਲੱਗਦਾ ਕਿ ਉਸਦਾ ਸਹੁਰਾ ਬਹੁਤ ਜ਼ਿੱਦੀ ਹੈ| ਆਪਣੀ ਸਾਰੀ ਕਮਾਈ ਧੀ-ਜਵਾਈ ਲਈ ਹੀ ਕਰਦੇ ਹਨ, ਪਰ ਗੱਲ-ਗੱਲ ਤੇ ਜ਼ਿੱਦ ਕਰਦੇ ਹਨ| ਸਹੀ ਗ਼ਲਤ ਜੋ ਕਹਿੰਦੇ ਹਨ, ਉਸ ਤੇ ਜ਼ਬਰਦਸਤੀ ਅੜ ਜਾਂਦੇ ਹਨ.

ਇੱਕ ਦਿਨ ਦੋਨੋਂ ਸਹੁਰਾ-ਜਵਾਈ ਕਿਸੇ ਗੱਲ ਤੇ ਅੜ ਗਏ| ਵੈਸੇ ਤਾਂ ਅਕਸਰ ਹੀ ਉਹ ਕੰਮ ਕਰਦੇ ਸਮੇਂ ਇੱਕ-ਦੂਜੇ ਨਾਲ ਉਲਝ ਜਾਂਦੇ ਸੀ| ਬਾਅਦ ਵਿੱਚ ਦੋਨੋਂ ਉਸ ਗੱਲ ਤੇ ਧਿਆਨ ਨਾ ਦਿੰਦੇ| ਪਰ ਉਸ ਦਿਨ ਆਪਸ ਵਿੱਚ ਜੋ ਬਹਿਸ ਹੋਈ, ਤਾਂ ਦੋਨੋਂ ਗੁੱਸੇ 'ਚ ਆ ਗਏ| ਆਪਣੇ ਪਿੰਡ ਤੋਂ ਕਿਸੇ ਸਥਾਨ ਦੀ ਦੂਰੀ ਦੇ ਅਨੁਮਾਨ ਦੇ ਸੰਬੰਧ ਵਿੱਚ ਦੋਨੋਂ ਬਹਿਸ ਕਰ ਰਹੇ ਸਨ.

ਸਹੁਰੇ ਦਾ ਕਹਿਣਾ ਸੀ ਕਿ ਇਥੋਂ ਉਸ ਸਥਾਨ ਦੀ ਦੂਰੀ ਪੰਜ ਕੋਹ ਤੋਂ ਅਧਿਕ ਨਹੀਂ ਹੈ, ਜਦੋਂ ਕਿ ਜਵਾਈ ਇਸ ਗੱਲ ਤੇ ਅੜਿਆ ਸੀ ਕਿ ਉਹ ਦੂਰੀ ਸੱਤ ਕੋਹ ਤੋਂ ਬਿਲਕੁਲ ਘੱਟ ਨਹੀਂ ਹੈ| ਦੋਨਾਂ ਵਿਚੋਂ ਕੋਈ ਆਪਣੀ ਗੱਲ ਛੱਡਣ ਨੂੰ ਤਿਆਰ ਨਹੀਂ ਸੀ| ਕੋਈ ਹਾਰ ਸਵਿਕਾਰ ਕਰਨਾ ਨਹੀਂ ਚਾਹੁੰਦਾ ਸੀ|

ਮਿਸਤਰੀ ਦੀ ਕੁੜੀ ਇਹ ਸਭ ਸੁਣ ਰਹੀ ਸੀ| ਪਿਤਾ ਅਤੇ ਪਤੀ ਦੇ ਵਿੱਚ ਬੋਲਣਾ ਉਸ ਨੂੰ ਠੀਕ ਨਹੀਂ ਲੱਗਦਾ ਸੀ| ਜਦੋਂ ਦੋਨਾਂ ਦੇ ਵਿਚਕਾਰ ਗੱਲ ਬਹੁਤ ਵਧ ਗਈ, ਤਾਂ ਕੁੜੀ ਨੇ ਬੋਲਣਾ ਜ਼ਰੂਰੀ ਸਮਝਿਆ.

ਉਹ ਆਪਣੇ ਪਿਤਾ ਜੀ ਨੂੰ ਬੋਲੀ," ਪਿਤਾ ਜੀ ! ਮੇਰੇ ਵਿਆਹ ਵਿੱਚ ਤੁਸੀਂ ਇਹਨਾਂ ਨੂੰ ਕਾਫ਼ੀ ਸਾਰਾ ਦਾਜ-ਦਹੇਜ ਦਿੱਤਾ ਹੈ ਤਾਂ ਕੀ ਹੁਣ 'ਦੋ ਕੋਹ' ਇਹਨਾਂ ਨੂੰ ਨਹੀਂ ਦੇ ਸਕਦੇ?" ਕੁੜੀ ਦੀ ਅਜਿਹੀ ਸਿਆਣੀ ਗੱਲ ਸੁਣ ਕੇ ਦੋਨਾਂ ਦੀਆਂ ਅੱਖਾਂ ਖੁੱਲ ਗਈਆਂ| ਦੋਨਾਂ ਨੇ ਝਗੜਾ ਬੰਦ ਕਰ ਦਿੱਤਾ| ਮਿਸਤਰੀ ਨੂੰ ਲੱਗਿਆ ਕਿ ਉਸਦੀ ਕੁੜੀ ਸੱਚਮੁੱਚ ਕਾਬਿਲ ਹੈ| ਕਿੰਨੀ ਚੰਗੀ ਗੱਲ ਕਹਿ ਕੇ ਝਗੜਾ ਸੁਲਝਾ ਦਿੱਤਾ.

ਆਪਣੀ ਕੁੜੀ ਤੇ ਉਹਨਾਂ ਨੂੰ ਗਰਵ ਹੋਇਆ| ਉਹਨਾਂ ਨੂੰ ਬਹੁਤ ਖੁਸ਼ੀ ਹੋਈ| ਇੱਧਰ ਪਤਨੀ ਦੀ ਚਤੁਰਾਈ ਤੇ ਜਵਾਈ ਵੀ ਬਹੁਤ ਖੁਸ਼ ਹੋਇਆ| ਇਸ ਘਟਨਾ ਦੇ ਬਾਅਦ ਸਹੁਰੇ-ਜਵਾਈ ਵਿੱਚ ਫਿਰ ਕਦੇ ਲੜਾਈ ਨਹੀਂ ਹੋਈ.
ਹੋਰ ਵੀ
ਤੀਸਰੀ ਲੜਕੀ
ਅਨੋਖਾ ਪੱਤਰ
ਅਸਲੀ ਮਾਂ
ਹੁੱਕੂ ਬਾਂਦਰ
ਮਸ਼ਹੂਰੀ
ਇਸ਼ਾਰਾ