ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਨੋਖਾ ਪੱਤਰ
ਕਿਸੇ ਕਾਰਨ ਭੂਆਜੀ ਸਾਡੇ ਵਿਆਹ-ਪ੍ਰਸੰਗ ਵਿੱਚ ਨਾ ਆ ਸਕੀ. ਫੁੱਫੜਜੀ ਦੇ ਨਾਲ ਵੀ ਸਾਡਾ ਓਨਾ ਹੀ ਲਗਾਅ ਸੀ ਜਿੰਨਾ ਭੂਆਜੀ ਦੇ ਨਾਲ. ਇਸ ਲਈ ਵਿਆਹ ਦੇ ਕੁਝ ਦਿਨ ਬਾਅਦ ਮੈਂ ਉੱਥੇ ਪਤਨੀ ਦੇ ਨਾਲ ਜਾਣ ਦਾ ਪ੍ਰੋਗਰਾਮ ਬਣਾਇਆ. ਤਿੰਨ-ਚਾਰ ਦਿਨ ਉੱਥੇ ਰਹਿ ਕੇ ਖੂਬ ਗੱਪਸ਼ੱਪ ਮਾਰਾਂਗੇ ਤੇ ਆਨੰਦ ਉਠਾਵਾਂਗੇ, ਇਹ ਸੁਪਨਾ ਦੇਖਦੇ ਹੋਏ ਅਸੀਂ ਪਰਵਾਸ ਸ਼ੁਰੂ ਕੀਤਾ.

ਨਿਯਤ ਸਮੇਂ ਤੇ ਉੱਥੇ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਭੂਆਜੀ ਕਿਸੀ ਜਰੂਰੀ ਕੰਮ ਤੋਂ ਦੂਜੇ ਸ਼ਹਿਰ ਗਏ ਹੋਏ ਸਨ. ਠੀਕ ਹੈ. ਪਹੁੰਚ ਤਾਂ ਗਏ ਹਾਂ ਸੋ ਫੁਫੱੜਜੀ ਦੇ ਨਾਲ ਰਹਿ ਕੇ ਹੀ ਪਲ ਭਰ ਆਨੰਦ ਲੈ ਲੈਂਦੇ ਹਾਂ, ਇਹ ਸੋਚ ਕੇ ਆਪਣੇ ਮਨ ਨੂੰ ਸਮਝਾ ਲਿਆ. ਹਾਲਾਤ ਨੂੰ ਦੇਖਦੇ ਹੋਏ ਨਵੀਂ ਵਿਆਹੀ ਨੇ ਆਪਣੇ ਆਪ ਹੀ ਪੂਰੇ ਘਰ ਦੇ ਕੰਮ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਲਈ. ਘਰ ਸਵਾਰਨਾ,ਪਾਣੀ ਭਰਨਾ, ਚਾਹ-ਨਾਸ਼ਤਾ, ਭੋਜਨ ਦਾ ਪ੍ਰਬੰਧ, ਫੁੱਫੜ ਜੀ ਦੇ ਨਾਲ ਸਭਦੇ ਕੱਪੜੇ ਧੋਣਾ, ਬਰਤਨ ਸਾਫ ਕਰਨਾ, ਸਭ ਕੁਝ ਦਿਲ ਲਗਾ ਕੇ ਕਰਨ ਲੱਗੀ.

ਏਨੇ ਕੰਮ ਕਰਨ ਦੀ ਆਦਤ ਮਾਂ ਦੇ ਕੋਲ ਰਹਿੰਦੇ ਵੀ ਨਹੀਂ ਸੀ, ਪਰ ਬਿਨਾ ਸ਼ਿਕਾਇਤ ਦੇ ਹਸੀ-ਖੁਸ਼ੀ ਨਾਲ ਤਿੰਨ ਦਿਨ ਉਸਨੇ ਪੂਰਾ ਕੰਮ ਕਰ ਕੇ ਦਿਖਾਇਆ. ਚੌਥੇ ਦਿਨ ਅਸੀਂ ਮੁੜਨਾ ਸੀ, ਉਸ ਦਿਨ ਦਾ ਵੀ ਫੁੱਫੜ ਜੀ ਦਾ ਖਾਣਾ ਬਣਾ ਕੇ ਉਸ ਨੇ ਰੱਖ ਦਿੱਤਾ. ਭੂਆ ਜੀ ਅਜੇ ਵਾਪਿਸ ਨਹੀਂ ਆਈ ਸੀ. ਫੁੱਫੜ ਜੀ ਦੇ ਪੈਰੀਂ ਪੈ ਕੇ ਆਉਣ ਲੱਗੇ ਤਾਂ ਉਹ ਬਹੁਤ ਸੰਵੇਦਨਸ਼ੀਲ ਹੋ ਗਏ. ਅੱਖਾਂ ਵਿੱਚ ਪਾਣੀ ਭਰ ਕੇ, ਬਹੁਤ ਆਸ਼ੀਰਵਾਦਾਂ ਦੀ ਝੜੀ ਲਗਾਉਂਦੇ ਹੋਏ ਉਹਨਾਂ ਨੇ ਸਾਨੂੰ ਵਿਦਾ ਕੀਤਾ. ਕਈ ਵਾਰ ਕਹਿੰਦੇ ਰਹੇ, ' ਨੂੰਹਰਾਣੀ ਨੂੰ ਪਹਿਲੀ ਵਾਰ ਆਉਂਦੇ ਹੀ ਬਹੁਤ ਕੰਮ ਕਰਨਾ ਪਿਆ. ਅੱਗੇ ਫਿਰ ਕਦੇ ਆਉਣਾ ਤਾਂ ਥੋੜ੍ਹਾ ਮਨੋਰੰਜਨ ਵੀ ਹੋਏਗਾ. ਕੇਵਲ ਕੰਮ ਨਹੀਂ.' ਕੋਈ ਵੱਡੀ ਗੱਲ ਨਹੀਂ ਹੈ ਫੁੱਫੜ ਜੀ. ਮੈਨੂੰ ਤੁਹਾਡੇ ਘਰ ਬਹੁਤ ਚੰਗਾ ਲੱਗਿਆ. ਕੰਮ ਕੀਤਾ ਤਾਂ ਕੀ ਹੋਇਆ? ਆਪਣਾ ਹੀ ਤਾਂ ਘਰ ਹੈ. ਤੁਹਾਡਾ ਆਸ਼ੀਰਵਾਦ ਵੀ ਤਾਂ ਮਿਲਿਆ ਗ੍ਰਹਿਸਥੀ ਦੀ ਸ਼ੁਰੂਆਤ ਵਿੱਚ.' ਉਹ ਬੋਲੀ.ਘਰ ਆਉਂਦੇ ਹੀ ਬੜੀ ਬੇਸਬਰੀ ਨਾਲ ਉਹ ਭੂਆਜੀ ਦੀ ਚਿੱਠੀ ਦਾ ਇੰਤਜਾਰ ਕਰ ਰਹੀ ਸੀ.

ਬਹੁਤ ਜੋਰਦਾਰ ਸ਼ਾਬਾਸ਼ ਮਿਲੇਗੀ. ਤਿੰਨ ਦਿਨ ਘਰ ਜੋ ਸੰਭਾਲਿਆ, ਇਸ ਕਲਪਨਾ ਨਾਲ ਉਸਦੇ ਮਨ ਵਿੱਚ ਲੱਡੂ ਫੁੱਟ ਰਹੇ ਸੀ. ਚਿੱਠੀ ਵੀ ਪਹੁੰਚ ਗਈ. ਅਪਾਰ ਉਤਸੁਕਤਾ ਨਾਲ ਖੋਲ੍ਹੀ ਵੀ ਗਈ. ਉਸ ਵਿੱਚ ਲਿਖਿਆ ਸੀ, 'ਜਦੋਂ ਤੋਂ ਤੁਸੀਂ ਗਏ ਹੋ ਘਰ ਵਿੱਚ ਇੱਕ ਕੌਲੀ ਘੱਟ ਦਿਸ ਰਹੀ ਹੈ. ਧਿਆਨ ਨਾਲ ਦੇਖਣਾ ਕਿਤੇ ਸਫਰ ਦੇ ਖਾਣੇ ਨਾਲ ਸਬਜ਼ੀ ਲਈ ਤਾਂ ਨਹੀਂ ਰੱਖ ਲਈ?'
ਹੋਰ ਵੀ
ਅਸਲੀ ਮਾਂ
ਹੁੱਕੂ ਬਾਂਦਰ
ਮਸ਼ਹੂਰੀ
ਇਸ਼ਾਰਾ
ਲਿਸਟ
ਲਕਸ਼ਮੀ ਨਿਵਾਸ