ਚਿੜੀਆਘਰ ਦੇ ਇੱਕ ਪਿੰਜਰੇ ਵਿੱਚ ਕੈਦ ਵਿਦੇਸ਼ੀ ਪ੍ਰਜਾਤੀ ਦੇ ਉਸ ਵਿਸ਼ੇਸ਼ ਬਾਂਦਰ ਨੂੰ ਦੇਖਣ ਰੋਜਾਨਾ ਹਜਾਰਾਂ ਲੋਕ ਆਉਂਦੇ ਸਨ. ਹੁੱਕੂ ਬਾਂਦਰ ਦੇ ਨਾਮ ਨਾਲ ਮਸ਼ਹੂਰ ਇਸ ਬੌਨੇ ਪ੍ਰਾਣੀ ਦੀ ਵਿਸ਼ੇਸ਼ਤਾ ਹੁੱਕੂ-ਹੁੱਕੂ ਦੀਆਂ ਅਵਾਜ਼ਾਂ ਲਗਾਉਣਾ ਸੀ. ਰੋਜ ਅਜਿਹੀਆਂ ਅਵਾਜ਼ਾਂ ਨਾਲ ਉਹ ਚਿੜੀਆਘਰ ਘੁੰਮਣ ਆਏ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ.
ਅਨੁਕਰਣ ਦੀ ਪ੍ਰਵਿਰਤੀ ਕਰਕੇ ਹੁੱਕੂ ਬਾਂਦਰ ਲੋਕਾਂ ਦੇ ਚਿੜ੍ਹਾਉਣ ਤੇ ਹੋਰ ਜੋਰ-ਜੋਰ ਨਾਲ ਹੁੱਕੂ-ਹੁੱਕੂ ਦੀ ਆਵਾਜ਼ ਲਗਾਉਂਦਾ ਸੀ. ਉਸਦੇ ਪਿੰਜਰੇ ਦੇ ਬਾਹਰ ਚਿੜੀਆਘਰ ਪ੍ਰਬੰਧਕ ਨੇ ਇੱਕ ਤਖਤੀ ਲਗਾਈ ਹੋਈ ਸੀ ਜਿਸ ਵਿੱਚ ਹਿਦਾਅਤ ਸੀ ਕਿ ਕਿਰਪਾ ਕਰ ਕੇ ਇਸ ਬਾਂਦਰ ਨੂੰ ਹੁੱਕੂ-ਹੁੱਕੂ ਦੀਆਂ ਆਵਾਜ਼ਾਂ ਨਾਲ ਨਾ ਚਿੜ੍ਹਾਉ, ਇਸ ਨਾਲ ਬਾਂਦਰ ਦੇ ਜੋਸ਼ ਵਿੱਚ ਚੀਖਣ ਨਾਲ ਉਸਦੇ ਫੇਫੜਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਸਦਾ ਜੀਵਨ ਘੱਟ ਹੁੰਦਾ ਹੈ. ਲੋਕ ਆਉਂਦੇ ਤਖਤੀ ਪੜ੍ਹਦੇ ਪਰ ਹੁੱਕੂ-ਹੁੱਕੂ ਦੀਆਂ ਆਵਾਜ਼ਾਂ ਕੱਢਣ ਤੋਂ ਬਾਜ ਨਾ ਆਉਂਦੇ. ਇਸੇ ਤਰ੍ਹਾਂ ਸਾਲ ਬੀਤ ਗਏ.
ਦਿਨੋਂ ਦਿਨ ਕਮਜੋਰ ਹੁੰਦਾ ਹੁੱਕੂ ਬਾਂਦਰ ਚਿੜੀਆਘਰ ਲਈ ਚਿੰਤਾ ਬਣਦਾ ਜਾ ਰਿਹਾ ਸੀ. ਇੱਕ ਦਿਨ ਹੁੱਕੂ ਬਾਂਦਰ ਦੇ ਪਿੰਜਰੇ ਦੇ ਬਾਹਰ ਤਖਤੀ ਲਗਾ ਦਿੱਤੀ ਗਈ-' ਕਿਰਪਾ ਕਰ ਕੇ ਇਸ ਬਾਂਦਰ ਨੂੰ ਦੇਖ ਕੇ ਅਜਿਹੀ ਅਵਾਜ਼ਾਂ ਨਾ ਲਗਾਉ. ਡਾਕਟਰਾਂ ਦੇ ਅਨੁਸਾਰ ਇਸ ਨਾਲ ਤੁਹਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ. ਅਤੇ ਇਸ ਨਾਲ ਤੁਹਾਡੇ ਜੀਵਨ ਦੀ ਅਵਧੀ ਵੀ ਘੱਟ ਹੋ ਸਕਦੀ ਹੈ.'
ਇਸ ਤਖਤੀ ਨੂੰ ਲਗਾਉਣ ਤੋਂ ਬਾਅਦ ਲੋਕਾਂ ਦੀ ਹੁੱਕੂ-ਹੁੱਕੂ ਦੀਆਂ ਅਵਾਜ਼ਾਂ ਲਗਾਉਣ ਦੀ ਪ੍ਰਵਿਰਤੀ ਬੰਦ ਹੋ ਗਈ.
|