ਕਵਿਤਾਵਾਂ
|
ਕਥਾ-ਸਾਗਰ
|
ਮਸ਼ਹੂਰ ਲੇਖਕ
|
ਲੇਖ
ਮੁੱਖਪੰਨਾ
»
ਵਿਵਿਧ
»
ਸਾਹਿਤ ਖੇਤਰ
»
ਕਵਿਤਾਵਾਂ
»
ਚਾਨਣੀ ਰਾਤ ਦਾ ਚੰਨ...
(Punjabi Poem)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਰਿਸ਼ੀ ਗੁਲਾਟੀ (ਮੈਲਬੌਰਨ)
ਚਾਨਣੀ ਰਾਤ ਦਾ ਚੰਨ...
ND
ਬਿਮਾਰ ਤੇ ਕਮਜ਼ੋਰ ਵਜੂਦ
ਆਪਣੀ ਝੋਂਪੜੀ ਵਿੱਚ
ਜਦ ਮੰਜੀ ਡਾਹੁੰਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
ਅੱਧੀ ਰਾਤ ਨੂੰ ਪੇਟ ਜਦ
ਪਿੱਠ ਨਾਲ ਮਿਲਣ ਦੀਆਂ
ਸ਼ਰਤਾਂ ਲਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
ਤੀਜੇ ਪਹਿਰ ਸੁੱਤੇ ਨੂੰ
ਆਟੇ ਵਾਲੇ ਪੀਪੇ ਦਾ ਖੜਾਕ
ਜਦ ਚੌਥੇ ਪਹਿਰ ਜਗਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
ਨਿੱਕਾ ਜਿਹਾ ਜੁਆਕ
ਉਹਦੀ ਘਰ ਵਾਲੀ ਦੀਆਂ
ਸੁੱਕੀਆਂ ਛਾਤੀਆਂ ਨੂੰ
ਜਦ ਚੁਸਕੀ ਲਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
ਕਾਗਜ਼ ਚੁਗਦੇ ਮੁੰਡੇ ਨੂੰ
ਸੋਟੀ ਵਾਲਾ ਲਾਲਾ ਜਦ
ਸੁਪਨੇ ਵਿੱਚ ਡਰਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
ਗੋਹਾ ਕੂੜਾ ਕਰਨ ਗਈ ਧੀ ਨੂੰ
ਜਦ ਲੰਬੜਾਂ ਦਾ ਮੁੰਡਾ
ਨਜ਼ਰਾਂ ਨਾਲ ਸਤਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਚਾਨਣੀ ਰਾਤ ਦਾ ਚੰਨ,
ਪੰਜਾਬੀ ਕਵਿਤਾ,
ਪੰਜਾਬੀ ਕਹਾਣੀ,
ਪੰਜਾਬੀ ਸਾਹਿਤ,
ਪ੍ਰੇਮ ਕਹਾਣੀਆਂ,
Chandni raat da chand,
punjabi poem,
punjabi story,
love stories
ਇਸ ਕਵਿਤਾ ਦਾ ਵਿਸ਼ਾ ਤੁਹਾਨੂੰ ਕਿਹੋ ਜਿਹਾ ਲੱਗਿਆ?
ਹੋਰ ਵੀ
• ਹਾਦਸਾ
• ਰੋਟੀਆਂ ਲਾਹੁੰਦੇ
• ਰਾਤ
• ਰੁਕ ਗਈ ਏ ਜਿੰਦਗੀ
• ਆਪਣੇ ਪਰਾਏ
• ਤੇਰੀ ਯਾਦ