ਰੁਕ ਗਈ ਏ ਜਿੰਦਗੀ, ਪਰ ਦੌੜ ਰਿਹਾ ਏ ਸਮਾਂ, ਖ਼ਬਰੇ ਉਮਰ ਦੀ ਕਿਹੜੀ ਕਿਸ਼ਤੀ ਤੇ ਸਵਾਰ ਹਾਂ ਮੈਂ ਖ਼ੁਦਾ ਨੂੰ ਕਿਹਾ ਤੇਰੀ ਹੋਂਦ ਵੇਖਣੀ ਚਾਹੁੰਦਾ ਹਾਂ ਉਹ ਬੋਲਿਆ ਘਰੇ ਜਾ ਕੇ ਪੂਜ ਵਿਹੜੇ ਬੈਠੀ ਮਾਂ ਜਿਹੜੀ ਜਗਾ ਤੇ ਬੈਠ ਕੇ ਲਿਖਦੀ ਸੀ ਖ਼ਤ ਮੈਨੂੰ ਉਹੀ ਹੈ ਮੱਕਾ, ਉਹੀ ਹੈ ਸਭ ਤੋਂ ਪਵਿਤੱਰ ਥਾਂ ਲਹੂ ਦੀ ਥਾਂ ਨਸਾਂ 'ਚ ਵਸ ਗਏ ਨੇ ਤੇਰੇ ਚੇਤੇ, ਤੜਪਾ ਮਾਰਿਐ ਸੱਜਣਾ ਮੈਨੂੰ ਤੇਰਿਆਂ ਗਮਾਂ ਵਾਕਿਫ਼ ਹਾਂ ਮੈਂ ਦੁਨੀਆ ਭਰ ਦੇ ਕਾਇਰਾਂ ਤੋਂ , ਸਭ ਤੋਂ ਪਹਿਲਾਂ ਉਹਨਾਂ 'ਚ ਆਉਂਦਾ ਏ ਮੇਰਾ ਨਾਂ ਜਦ ਪਿਘਲ ਹੀ ਗਿਆ ਹਾਂ ਤਾਂ ਕਿਉਂ ਰਹਾਂ ਦੂਰ, ਆ ਅੱਜ ਤੇਰੀਆਂ ਲਹਿਰਾਂ 'ਚ ਵੀ ਡੁੱਬ ਵੇਖ ਲਵਾਂ ਉਸ ਮਿਲਣੀ ਨੂੰ ਆਖਿਰੀ ਮਿਲਣੀ ਨਾਂ ਸਮਝ ਬੈਠੀਂ ਹੋ ਸਕਦੈ ਤੈਨੂੰ ਕਦੇ ਤੇਰਾ ਹਾਉਂਕਾ ਬਣ ਮਿਲ ਲਵਾਂ |