ਕਿਸ ਦੀ ਜਿੰਦਗੀ ਗੁਜਰਦੀ ਏ ਏਦਾਂ ? ਕਿ ਆਪਣੇ ਕਦੇ ਹੋਏ ਪਰਾਏ ਨਾ ਹੋਣ ਇਹ ਗੱਲ ਵੱਖਰੀ ਏ ਕਿ ਕਿਸੇ ਨੇ ਕਦੇ, ਪਰਦੇ ਆਪਣੇ ਰਿਸ਼ਤਿਆਂ ਤੋਂ ਉਠਾਏ ਨਾ ਹੋਣ ਉਜੜਿਆ ਦਰ ਦੇਖ ਮੁੜ ਗਏ ਹੋਣਗੇ ਇਹ ਨਹੀਂ ਕਿ ਉਹ ਮੇਰੇ ਬੂਹੇ ਕਦੇ ਆਏ ਨਾ ਹੋਣ ਲੋਕ ਕੁਰੇਦਦੇ ਰਹਿੰਦੇ ਤਾਂ ਹੀ ਫੱਟ ਰਿਸਦੇ ਰਹਿੰਦੇ , ਭਰਦੇ ਨਾ ਛੇਤੀ ਜੇ ਜ਼ਖਮ ਦੁਨੀਆਂ ਤੋਂ ਛੁਪਾਏ ਨਾ ਹੋਣ ਮਹਿਕਦੀ ਹੋਵੇਗੀ ਅਜੇ ਤੱਕ ਮੇਰੀ ਛੋਹ ਦੀ ਮਹਿਕ, ਮੇਰੇ ਉਸਨੂੰ ਦਿਤੇ ਫੁੱਲ਼ ਜੇ ਅਜੇ ਤੱਕ ਕੁਮਲਾਏ ਨਾ ਹੋਣ ਅੰਤ ਸਾਡੇ ਰਿਸ਼ਤੇ ਦਾ ਮਨ ਦਾ ਜ਼ਖਮ ਬਣ ਰਹਿ ਗਿਆ ਕਿਹੜਾ ਪਲ਼ ਹੈ ਉਹ ਜਿਸ 'ਚ ਉਹ ਯਾਦ ਨਾ ਆਏ ਹੋਣ ਮੇਰੇ ਸੰਗ ਹੋਣ ਦਾ ਅਹਿਸਾਸ ਦਿੰਦੇ ਹੋਣਗੇ ਹਰ ਪਲ , ਉਸਨੇ ਜੇ ਮੇਰੇ ਲਿਖੇ ਗੀਤ ਭੁਲਾਏ ਨਾ ਹੋਣ |