ਕਦ ਪਰਤਣਾ ਹੈ ਤੂੰ ਹਜ਼ਾਰ ਪੀੜਾਂ ਸੀਨੇ ਵਿੱਚ ਲੁਕੋ ਕੇ ਮੈਂ ਉਡੀਕਦਾ ਰਿਹਾ ਤੈਨੂੰ ਸਦਾ ਤੇਰੇ ਰਾਹਾਂ ਵਿੱਚ ਖਲੋ ਕੇ।
ਤੂੰ ਕੋਰਾ ਕਾਗਜ਼ ਸਮਝਿਆ ਜਿਸਨੂੰ ਹਮੇਸ਼ਾ, ਉਹ ਹਰ ਖਤ ਲਿਖਿਆ ਸੀ ਮੈਂ ਤੈਨੂੰ ਕਲਮ ਨੂੰ ਆਪਣੇ ਹੰਝੂਆਂ ਵਿਚ ਡੁਬੋ ਕੇ।
ਯਾਦ ਹੈ ਮੈਨੂੰ ਜਦ ਤੂੰ ਪੁੱਛਿਆ ਸੀ ਸਾਂਝ ਆਪਣੀ ਹੈ ਕਿੰਨੀ ਕੁ ਗਹਿਰੀ? ਮੈਂ ਬੈਠਾ ਸੀ ਜਦ ਤੈਨੂੰ ਆਪਣੀ ਰੂਹ ਤੋਂ ਵੀ ਅੱਗੇ ਸਮੋ ਕੇ।
ਜ਼ਿੰਦਗੀ ਨਾਲ ਰਹੀ ਨਾ ਮੁਹੱਬਤ ਮੇਰੀ, ਰੱਬ ਨੇ ਸਭ ਕੁੱਝ ਦਿੱਤਾ ਬੱਸ ਇੱਕ ਤੇਰਾ ਸਾਥ ਖੋਹ ਕੇ।
"ਤੇਰੇ ਜੁਦਾ ਹੋਣ ਦਾ ਵੇਲਾ ਸੀ ਜਦੋਂ ਮੇਰੀ ਆਤਮਾ ਕੁਰਲਾ ਰਹੀ ਸੀ ਉਦੋਂ ਨਹੀਂ ਪਤਾ ਸੀ ਤੂੰ ਪਰਤਣਾ ਏ ਕਦੋਂ"
ਉਸ ਵੇਲੇ ਪਤਾ ਨਹੀਂ ਕਿੰਝ ਮੇਰੀ ਜ਼ੁਬਾਨ ਰਹਿ ਗਈ ਸੀ ਚੁੱਪ ਹੋਕੇ। |