ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤੂੰ ਵਸਦਾ ਮੇਰੇ ਸਾਹਾ ਦੇ ਵਿੱਚ
ਸਤਮੀਤ ਕੌਰ
ਤੂੰ ਵਸਦਾ ਹਰ ਇੱਕ ਕਣ ਦੇ ਵਿੱਚ
ਹਰ ਦਰਖਤ ਦੇ ਵਿੱਚ ਹਰ ਪਰਬਤ ਵਿੱਚ
ਸਾਰੇ ਜਲ ਦੇ ਵਿੱਚ ਸਾਰੇ ਥਲ ਦੇ ਵਿੱਚ
ਕਿਸੇ ਲਈ ਮੰਦਰ ਵਿੱਚ ਕਿਸੇ ਲਈ ਗੁਰਦੁਆਰੇ ਦੇ ਵਿੱਚ

ਤੂੰ ਛਾਂ ਦੇ ਵਿੱਚ ਤੂੰ ਧੁੱਪ ਦੇ ਵਿੱਚ
ਤੂੰ ਮੌਸਮ ਦੀ ਹਰ ਇੱਕ ਰੁੱਤ ਦੇ ਵਿੱਚ
ਤੂੰ ਸੁਗੰਧੀ ਵਿੱਚ ਤੂੰ ਹਵਾ ਦੇ ਵਿੱਚ
ਤੂੰ ਵਸਦਾ ਸਾਰੀ ਥਾਂ ਦੇ ਵਿੱਚ

ਤੂੰ ਧਰਤੀ ਦੇ ਵਿੱਚ ਤੇ ਸਾਰੇ ਅਕਾਸ਼ ਦੇ ਵਿੱਚ
ਕਿਵੇਂ ਦੁਖਾਵਾ ਕਿਸੇ ਦਾ ਦਿੱਲ ਆਖਿਰ
ਤੂੰ ਵਸਦਾ ਸਭਨਾ ਦੇ ਦਿਲਾਂ ਦੇ ਵਿੱਚ
ਤੈਨੂੰ ਲਭਣ ਦੀ ਕਿ ਹੈ ਲੋੜ ਮੈਨੂੰ
ਤੂੰ ਵਸਦਾ ਮੇਰੇ ਸਾਹਾ ਦੇ ਵਿੱਚ.
ਹੋਰ ਵੀ
ਚੀਸ
ਨੀ ਕੋਈ ਮੈਨੂੰ ਅੱਜ ਚੇਤੇ ਆਇਆ
ਮੈਂ ਪ੍ਰਦੇਸੀ
ਗਜ਼ਲ
ਤੈਨੂੰ ਯਾਦ ਕਰਦਾ
ਯਾਦ ਦੀ ਖੁਸ਼ਬੋ