ਉਸਦੀ ਯਾਦ ਦੀ ਕੋਇਲ ਕੂਕ ਰਹੀ, ਅੱਜ ਮੇਰੀ ਰੂਹ ਦੇ ਬੀਆਬਾਨ 'ਚ. ਮੇਰਾ ਇੱਕ ਹਿੱਸਾ ਹੈ ਉਹ, ਪਰ ਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ 'ਚ. ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ, ਦੋ ਬੱਦਲ ਖੇਡ ਰਹੇ ਨੇ ਅਸਮਾਨ 'ਚ. ਦੁਨੀਆ ਦੇ ਸਕੂਲ 'ਚ ਜਦੋਂ ਦਾ ਆਇਆ ਹਾਂ, ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ 'ਚ. ਲਫਜ ਬਿਆਨ ਨਹੀਂ ਕਰ ਸਕਦੇ ਉਹਦੀ ਉਚਾਈ, ਚੁੱਪ ਹੀ ਰਹਿਣਾ ਪੈਂਦਾ ਉਹਦੀ ਸ਼ਾਨ 'ਚ. ਇੱਕ ਆਲਣਾ, ਦੋ ਬੱਚੇ ਛੱਡ ਕੇ ਗਈ ਸੀ, ਹੁਣ ਬੈਠੀ ਰੋ ਰਹੀ ਏ ਚਿੜੀ ਰੋਸ਼ਨਦਾਨ 'ਚ
|