ਫਿਕਰ ਹਰ ਇੱਕ ਨੂੰ ਆਪਣੇ-ਆਪਣੇ ਸਫਰ ਦਾ ਹੈ ਉਂਝ ਬਿਨਾ ਪਿਆਸ ਤੋਂ ਸਰੋਵਰਾਂ ਲਾਗੇ ਕੌਣ ਠਹਿਰਦਾ ਹੈ. ਉਹ ਉੱਤਰਦਾ ਗਿਆ ਮੇਰੀ ਰੂਹ ਦੀ ਤਹਿ ਤੱਕ ਇਸ ਤਰਾਂ, ਜਿਵੇਂ ਕੋਈ ਪੱਥਰ ਪਾਣੀ 'ਚ ਉੱਤਰਦਾ ਹੈ. ਮੇਰੇ ਲਹੂ 'ਚ ਅਜੇ ਹੈ ਕੁਰਲਾਹਟ ਤੇਰੇ ਵਿਛੜਣ ਦੀ, ਤੇਰੀ ਯਾਦ ਦਾ ਕਾਫਿਲਾ ਰੋਜ ਮਨ ਦੀ ਗਲੀ 'ਚੋਂ ਗੁਜਰਦਾ ਹੈ. ਜਦੋਂ ਧਰਤੀ ਤੇ ਸਾਂ ਖਾਹਿਸ਼ ਸੀ ਅੰਬਰ ਤੇ ਪਹੁੰਚਣ ਦੀ, ਜਦ ਪਹੁੰਚਿਆ ਪਤਾ ਲੱਗਿਆ ਅੰਤ ਕਿਤੇ ਨਹੀਂ ਅੰਬਰ ਦਾ ਹੈ. ਮੈਂ ਕਾਤਿਲ ਹਾਂ,ਮੈਂ ਮਾਰਿਆ ਹੈ ਆਪਣੇ ਮਨ ਨੂੰ, ਮਨ ਮਾਰਿਆ ਜਾਂਦਾ,ਮਨ ਆਪਣੇ ਆਪ ਨਹੀਂ ਮਰਦਾ ਹੈ. ਉਹਦੀ ਯਾਦ ਭੁੱਲਦੀ ਨਹੀਂ ਰੋਜ ਮੇਰੇ ਬੂਹੇ ਤੇ ਆਉਣਾ, ਜਿਵੇਂ ਪਾਣੀਆਂ ਨੂੰ ਵਗਣ ਦਾ ਚੇਤਾ ਨਹੀਂ ਵਿਸਰਦਾ ਹੈ.
|