ਮੁੱਖ ਸਫ਼ਾ > ਵਿਵਿਧ > ਸਾਹਿਤ ਖੇਤਰ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਿਲ ਕਰੇ
ਸੁਧੀਰ ਕੁਮਾਰ
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ
ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ
ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ
ਗੀਤ ਮੁਹਬੱਤਾਂ ਦੇ ਗਾਵਾਂ
ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ
ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ
ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ
ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ
ਹੋਰ ਵੀ
ਦੋਸਤੀ
ਸੋਹਣਾ ਚਿਹਰਾ
ਅਰਥ
ਸਰਹੱਦਾਂ
' ਉਹ '