ਮੁੱਖ ਸਫ਼ਾ > ਵਿਵਿਧ > ਸਾਹਿਤ ਖੇਤਰ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੋਸਤੀ
ਜਗਮੀਤ ਸੰਧੂ
ਮੁਹੱਬਤ ਦੀ ਉਮਰ ਤੋਂ ਵੀ
ਲੰਮੇਰੀ ਹੈ ਦੋਸਤੀ ਦੀ ਉਮਰ
ਸਾਂਝ ਦੋਸਤੀ ਦੀ
ਬਹੁਤ ਸੁੱਚੀ ਹੈ,ਬਹੁਤ ਹੈ ਪਵਿੱਤਰ
ਮੁੱਕ ਜਾਵੇ ਜਿੰਦਗੀ ਕਦੇ ਕਦੇ
ਮੁੱਕਦਾ ਨਾ,ਦੋਸਤੀ ਦਾ ਸਫਰ
ਹਜ਼ਾਰਾਂ ਮੁਸ਼ਕਿਲਾਂ, ਰੁਕਾਵਟਾਂ ਹੋਣ
ਪਰ ਜੇ ਤੂੰ ਸੰਗ ਏਂ ਦੋਸਤਾ,
ਤਾਂ ਸੌਖਿਆਂ ਹੀ ਪਾਰ ਕਰ ਲੈਣਾ
ਅਸੀਂ ਹਯਾਤੀ ਦਾ ਸਮੁੰਦਰ
ਖੁਦਾ ਜਿਹਾ ਜਾਪੇ ਤੂੰ ਮੈਨੂੰ,
ਮੱਕਾ ਜਾਪੇ ਤੇਰਾ ਘਰ
ਜਿੰਦਗੀ ਹੀ ਸਵਰਗ ਹੋ ਜਾਂਦੀ ਏ
ਜੇ ਨਾਲ ਹੋਵੇ ਦੋਸਤਾ ਤੇਰੇ ਜਿਹਾ ਹਮਸਫਰ
ਹੋਰ ਵੀ
ਸੋਹਣਾ ਚਿਹਰਾ
ਅਰਥ
ਸਰਹੱਦਾਂ
' ਉਹ '