ਸਦਾ ਕਾਲੇ ਹੀ ਨਹੀਂ ਹੁੰਦੇ, ਇਹਨਾਂ ਕਾਲੇ ਸ਼ਬਦਾਂ ਦੇ ਅਰਥ. ਇਹਨਾਂ ਵਿੱਚ ਸੁਲਘ ਰਹੇ ਨੇ, ਕਈ ਰੋਸ਼ਨ ਸਦੀਆਂ ਦੇ ਅਰਥ. ਅਸੀਂ ਹੀ ਹਾਂ ਜੋ ਤਰਸ ਰਹੇ ਹਾਂ ਬਰਸਾਤਾਂ ਨੂੰ, ਸਮੁੰਦਰਾਂ ਦਾ ਮਾਲਕ ਕੀ ਜਾਣੇ ਪਾਣੀ ਦੀਆਂ ਦੋ ਬੂੰਦਾਂ ਦੇ ਅਰਥ. ਇਹਨੇ ਤਾਂ ਜਿਸਮਾਂ ਤੱਕ ਦੀ ਵਿੱਦਿਆ ਪੜੀ ਹੈ ਇਹ ਨਹੀਂ ਜਾਣਦਾ ਰੂਹਾਂ ਦੇ ਅਰਥ. ਉਹ ਮੈਨੂੰ ਸਾਰੀ ਉਮਰ ਬੁੱਤ ਹੀ ਸਮਝਦਾ ਰਿਹਾ ਉਹ ਨਾ ਜਾਣ ਸਕਿਆ ਕਦੇ, ਮੇਰੇ ਚੁੱਪ ਬੁੱਲਾਂ ਦੇ ਅਰਥ. ਤੁਸੀਂ ਕਦੋਂ ਤੱਕ ਕੋਸ਼ਿਸ਼ ਕਰਦੇ ਰਹੋਗੇ, ਹਵਾ ਨੂੰ ਪਿੰਜਰੇ 'ਚ ਕੈਦ ਕਰਨ ਦੀ, ਤੁਸੀਂ ਕਦੋਂ ਸਮਝੋਗੇ ਅਜ਼ਾਦੀਆਂ ਦੇ ਅਰਥ. ਸ਼ਿਕਵਾ ਹੈ ਨਾਲ ਜਿਸਦੇ ਬੱਸ ਉਹ ਹੀ ਸਮਝ ਲਵੇ, ਹੋਰ ਕਿਸੇ ਨੇ ਸਮਝ ਕੇ ਕਰਨੇ ਵੀ ਕੀ ਨੇ, ਮੇਰੀਆਂ ਕਵਿਤਾਵਾਂ ਦੇ ਅਰਥ.
|