ਮੁੱਖ ਸਫ਼ਾ > ਵਿਵਿਧ > ਸਾਹਿਤ ਖੇਤਰ > ਮਸ਼ਹੂਰ ਲੇਖਕ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਾਰਿਸ ਸ਼ਾਹ
ਜਿਵੇਂ ਚੌਸਰ ਨੂੰ ਅੰਗ੍ਰੇਜੀ ਸਾਹਿੱਤ ਦਾ ਪਿਤਾ ਕਿਹਾ ਜਾਂਦਾ ਹੈ ਉਵੇਂ ਹੀ ਵਾਰਿਸ ਸ਼ਾਹ ਦੀ ਤੁਲਨਾ ਪੰਜਾਬੀ ਕਵਿਤਾ ਦੇ ਇਤਹਾਸ ਵਿੱਚ ਕੀਤੀ ਜਾਂਦੀ ਹੈ. ਉਹਨਾਂ ਨੇ ਕਵਿਤਾ ਨੂੰ ਪੰਜਾਬੀ ਵਿੱਚ ਲਿੱਖਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਪੰਜਾਬੀ ਨੂੰ ਕਵਿਤਾ ਬਣਾ ਛੱਡਿਆ.

ਉਹਨਾਂ ਦਾ ਮੁੱਖ ਯੋਗਦਾਨ ਸੀ ਉਹਨਾਂ ਦਾ ਹੀਰ ਤੇ ਲਿੱਖਣਾ, ਅਤੇ ਹੀਰ ਅਤੇ ਰਾਂਝੇ ਦੇ ਪਿਆਰ ਦੀ ਕਵਿਤਾ ਬਣਾਉਣਾ ਜੋ ਕਿ ਅੱਜ ਵੀ ਪੰਜਾਬ ਵਿੱਚ ਉਸੇ ਤਰ੍ਹਾਂ ਬਿਨ੍ਹਾਂ ਕਿਸੇ ਸੁਰ ਤਾਲ ਅਤੇ ਲਯ ਦੇ ਫਰਕ ਨਾਲ ਗਾਈ ਜਾਂਦੀ ਹੈ ਜਿਸ ਤਰ੍ਹਾਂ ਇਹ 1776 ਵਿੱਚ ਬਣਾਈ ਗਈ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 8ਵੀਂ ਵਾਰੀ ਹਮਲਾ ਕੀਤਾ ਸੀ. ਵਾਰਿਸ ਸ਼ਾਹ ਉਸ ਸਮੇਂ 36 ਸਾਲਾਂ ਦੇ ਸਨ.

ਉਹ ਤਕਰੀਬਨ 75 ਸਾਲ ਜਿਉਂਦੇ ਰਹੇ ਅਤੇ ਉਹਨਾਂ ਦੁਆਰਾ ਬਣਾਈ ਗਈ ਹੀਰ-ਰਾਂਝੇ ਦੀ ਜੋੜੀ ਤੇ ਕਵਿਤਾਵਾਂ ਕਈ ਕਵੀਆਂ ਦੁਆਰਾ ਗਾਈ ਗਈ. ਪੰਜਾਬੀ ਕਵੀਆਂ ਦੀ ਨਵੀਂ ਪੀੜ੍ਹੀ, ਲੇਖਕ ਅਤੇ ਸੁਣਨ ਵਾਲੇ ਅੱਜ ਵੀ ਵਾਰਿਸ ਸ਼ਾਹ ਦਾ ਬਿਆਨ ਕਰਦੇ ਹਨ.

ਵਾਰਿਸ ਸ਼ਾਹ ਨੇ ਫਰੀਦ ਜੀ ਬਾਅਦ ਪੰਜਾਬ ਦੀ ਸੱਭਿਅਤਾ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਪੇਸ਼ ਕੀਤਾ ਹੈ ਜੋ ਕਿ ਕੋਈ ਦੂਜਾ ਕਵਿ ਨਹੀਂ ਕਰ ਪਾਇਆ. ਵਾਰਿਸ ਸ਼ਾਹ ਦੇ ਨਾਲ ਪੰਜਾਬੀ ਕਵਿਤਾ ਦਾ ਆਧੁਨਿਕ ਸਮਾਂ ਸ਼ੁਰੂ ਹੋਇਆ. ਵਾਰਿਸ ਸ਼ਾਹ ਨੂੰ ਸੰਬੋਧਿਤ ਕਰਦੇ ਹੋਏ, ਅਮ੍ਰਿਤਾ ਪ੍ਰੀਤਮ ਜੋ ਕਿ ਇੱਕ ਮਹਾਨ ਪੰਜਾਬੀ ਕਵਿਤ੍ਰੀ ਸਨ ਉਹਨਾਂ ਨੇ ਵਿਭਾਜਨ ਦੇ ਬਾਅਦ ਲਿਖਿਆ ਕਿ ਜੇਕਰ ਇੱਕ ਹੀਰ ਦੀ ਦੁਰਦਸ਼ਾ ਨਾਲ ਤੁਹਾਨੂੰ ਰੋਣਾ ਆ ਜਾਂਦਾ ਹੈ ਤੇ ਫੇਰ 1947 ਦੇ ਸਮੇਂ ਜੇਕਰ ਤੁਸੀਂ ਜਿਉਂਦੇ ਹੁੰਦੇ ਤਾਂ ਕੀ ਹੋਣਾ ਸੀ ਜਦੋਂ ਲੱਖਾਂ ਹੀਰਾਂ ਦਾ ਇਸ ਧਰਤੀ ਤੇ ਰੋ ਰਹੀਆ ਸਨ.
ਹੋਰ ਵੀ
ਹਰਜੀਤ ਅਟਵਾਲ
ਧਨੀ ਰਾਮ ਚਾਤ੍ਰਿਕ
ਖੁਸ਼ਵੰਤ ਸਿੰਘ
ਕਰਤਾਰ ਸਿੰਘ ਦੁੱਗਲ
ਅਮ੍ਰਿਤਾ ਪ੍ਰੀਤਮ
ਡਾ. ਐਮ.ਐਸ ਰੰਧਾਵਾ