ਕਵਿਤਾਵਾਂ | ਕਥਾ-ਸਾਗਰ | ਮਸ਼ਹੂਰ ਲੇਖਕ | ਲੇਖ
ਮੁੱਖਪੰਨਾ » ਵਿਵਿਧ » ਸਾਹਿਤ ਖੇਤਰ » ਲੇਖ » ਧੀਆਂ ਨਹੀਂ ਤਾਂ ਤੀਆਂ ਕਿੱਥੋਂ?
Feedback Print Bookmark and Share
 
ND
ਤੁਸੀਂ ਗਲੋਬਲ ਪੰਜਾਬ ਫਾਊਂਡੇਸ਼ਨ ਵਾਲੇ ਡਾ. ਵਾਲੀਆ ਬੋਲ ਰਹੇ ਹੋ, ਜਿਨ੍ਹਾਂ ਨੇ ਪੰਘੂੜਾ ਲਾਇਆ ਹੋਇਆ ਹੈ, ਲਾਵਾਰਸ ਬੱਚਿਆਂ ਨੂੰ ਸੰਭਾਲਣ ਵਾਸਤੇ?
-ਹਾਂ ਜੀ ਮੈਂ ਬੋਲ ਰਿਹਾ ਹਾਂ। ਮੈਂ ਜਵਾਬ ਦਿੱਤਾ।
-ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੇਰੇ ਰਿਸ਼ਤੇਦਾਰ ਦੇ ਘਰ ਤੀਜੀ ਬੱਚੀ ਨੇ ਜਨਮ ਲਿਆ ਹੈ। ਉਹ ਬੱਚੀ ਨੂੰ ਪਾਲ ਨਹੀਂ ਸਕਦੇ। ਅਸੀਂ ਪੰਘੂੜੇ ਵਿਚ ਬੱਚੀ ਨੂੰ ਨਹੀਂ ਪਾਉਣਾ ਚਾਹੁੰਦੇ। ਤੁਸੀਂ ਸਾਡੀ ਕਿਵੇਂ ਮਦਦ ਕਰ ਸਕਦੇ ਹੋ?

ਮੈਂ ਉਸ ਨੂੰ ਮਿਲਣ ਦਾ ਵਕਤ ਦੇ ਕੇ ਫ਼ੋਨ ਰੱਖ ਦਿੱਤਾ। ਮੈਨੂੰ ਕੈਨੇਡਾ ਤੋਂ ਅਜੇ ਇੱਕ ਦਿਨ ਹੀ ਹੋਇਆ ਸੀ। ਮੈਂ ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਦੇ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਫੰਕਸ਼ਨਾਂ ਵਿੱਚ ਪੰਘੂੜਾ ਬਾਰੇ ਦੱਸਦੇ ਹੋਏ ਕੈਨੇਡੀਅਨ ਪੰਜਾਬੀਆਂ ਨੂੰ ਦੱਸਿਆ ਸੀ ਕਿ ਪੰਜਾਬ ਵਿਚ ਨਵ-ਜੰਮੀਆਂ ਧੀਆਂ ਦਾ ਹਾਲ ਵੀ ਕੁੱਖ ਵਿੱਚ ਮਰ ਰਹੀਆਂ ਧੀਆਂ ਵਰਗਾ ਹੀ ਹੈ। ਨਿਤ ਦਿਨ ਕਿਤੇ ਨਾ ਕਿਤੇ ਇਹ ਭਾਣਾ ਵਾਪਰ ਰਿਹਾ ਹੈ ਕਿ ਨਵਜੰਮੇ ਬੱਚੇ ਰੂੜੀਆਂ, ਖੇਤਾਂ ਅਤੇ ਰੇਲਵੇ ਲਾਈਲਾਂ ਤੋਂ ਮਿਲ ਰਹੇ ਹਨ।

ਲਾਵਾਰਸ ਬੱਚਿਆਂ ਨੂੰ ਪਾਲਣ ਲਈ ਫਾਊਂਡੇਸ਼ਨ ਪੰਘੂੜਾ ਨਾਮ ਦੀ ਯੋਜਨਾ ਲਾਗੂ ਕਰ ਰਹੀ ਹੈ, ਜਿਸ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿਚ ਇਸ ਮਕਸਦ ਲਈ ਪੰਘੂੜੇ ਲਾਉਣ ਦੀ ਯੋਜਨਾ ਹੈ ਅਤੇ ਜੇਕਰ ਕੋਈ ਬੱਚਾ ਪੰਗੂੜੇ ਵਿਚ ਆਉਂਦਾ ਹੈ ਤਾਂ ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਫਾਊਂਡੇਸ਼ਨ ਦੀ ਹੈ। ਮੈਂ ਐਨ. ਆਰ. ਆਈਜ਼ ਨੂੰ ਇਹ ਵੀ ਸੱਦਾ ਦਿੱਤਾ ਸੀ ਕਿ ਇਸ ਚੰਗੇ ਕੰਮ ਲਈ ਉਹ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਆਪਣੇ ਪਿੰਡ ਜਾਂ ਸ਼ਹਿਰ ਅਜਿਹਾ ਪੰਗੂੜਾ ਲਗਾਉਣ ਤਾਂ ਮਨੁੱਖੀ ਬੱਚੇ ਕੁੱਤਿਆਂ ਦਾ ਸ਼ਿਕਾਰ ਨਾ ਬਣਨ। ਇਹੀ ਗੱਲਾਂ ਮੈਂ ਟੋਰਾਂਟੋ, ਵੈਨਕੂਵਰ ਅਤੇ ਹੋਰ ਸ਼ਹਿਰਾਂ ਦੇ ਰੇਡੀਓ ਪ੍ਰੋਗਰਾਮਾਂ ਰਾਹੀਂ ਵੀ ਸਰੋਤਿਆਂ ਤੱਕ ਪਹੁੰਚਾਈਆਂ ਸਨ। ਮੈਨੂੰ ਸੰਤੁਸ਼ਟੀ ਇਸ ਗੱਲੋਂ ਹੋਈ ਸੀ ਕਿ ਮੈਂ ਹਰ ਪਾਸਿਉਂ ਹਾਂ ਪੱਖੀ ਹੁੰਗਾਰਾ ਮਿਲਿਆ ਸੀ।

ਅਜੇ ਜਦੋਂ ਮੈਂ ਕੈਨੇਡਾ ਤੋਂ ਵਾਪਸ ਆ ਕੇ ਇਸ ਪ੍ਰੋਗਰਾਮ ਨੂੰ ਹੋਰ ਸੁਚਾਰੂ ਢੰਗ ਨਾਲ ਸੋਚ ਹੀ ਰਿਹਾ ਸੀ ਕਿ ਇਸ ਫ਼ੋਨ ਨੇ ਮੈਨੂੰ ਨਾਂ ਸਿਰਫ ਵਿਆਕੁਲ ਕਰ ਦਿੱਤਾ, ਸਗੋਂ ਇਸ ਗੱਲੋਂ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਬੰਦੇ ਦੀ ਮਜਬੂਰੀ ਆਪਣੀ ਔਲਾਦ ਨੂੰ ਵੀ ਪਾਲਣ ਤੋਂ ਮੁਨਕਰ ਕਰ ਰਹੀ ਹੈ। ਦੂਜੇ ਪਾਸੇ ਰੱਬ ਦੀ ਕੁਦਰਤ ਵੇਖੋ ਮੇਰੇ ਮਨ ਵਿਚ ਉਨ੍ਹਾਂ ਅਨੇਕਾਂ ਬੇਔਲਾਦ ਮਾਪਿਆਂ ਦਾ ਖਿਆਲ ਆਇਆ ਜੋ ਪ੍ਰਮਾਤਮਾ ਦੀ ਇਸ ਦਾਤ ਤੋਂ ਸੱਖਣੇ ਹਨ। ਗੁਰਦੁਆਰਿਆਂ, ਮੰਦਰਾਂ, ਮੜੀਆਂ, ਮਸਾਣਾਂ ਅਤੇ ਤੰਤਰ, ਮੰਤਰਾਂ ਉੱਤੇ ਅਥਾਹ ਸ਼ਰਧਾ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਦੂਜੇ ਪਾਸੇ ਦੌਲਤਾਂ ਦੇ ਭੰਡਾਰ ਹਨ, ਕਿਸੇ ਚੀਜ਼ ਦੀ ਕਮੀ ਨਹੀਂ। ਕਮੀ ਹੈ ਤਾਂ ਘਰ ਵਿਚ ਬੱਚੇ ਦੀਆਂ ਕਿਲਕਾਰੀਆਂ ਸੁਣਨ ਦੀ। ਵਜੀਦਾ ਕੌਣ ਰੱਬ ਨੂੰ ਆਖੇ ਇੰਝ ਨਹੀਂ ਇੰਝ ਕਰ।

ਖ਼ੈਰ, ਮੈਂ ਉਸ ਸ਼ਖ਼ਸ ਨੂੰ ਮਿਲਦਾ ਹਾਂ, ਉਹ ਮੈਨੂੰ ਕਹਿੰਦਾ ਹੈ ਕਿ ਤੀਜੀ ਵੀ ਬੇਟੀ ਆਈ ਹੈ। ਉਹ ਤਿੰਨ ਦਿਨ ਦੀ ਹੈ। ਇਸ ਤੋਂ ਪਹਿਲਾਂ ਕਿ ਉਸ ਨਾਲ ਪਿਆਰ ਪੈ ਜਾਵੇ ਉਸ ਨੂੰ ਲੈ ਜਾਵੋ। ਮੈਂ ਫ਼ੌਰਨ ਤਿਆਰ ਹੋ ਜਾਂਦਾ ਹਾਂ।
ਪਰ ਸਾਡੀ ਇੱਕ ਸ਼ਰਤ ਹੈ, ਉਸਨੇ ਕਿਹਾ।
ਕੀ?
ਕਿ ਅਸੀਂ ਬੱਚੀ ਨੂੰ ਆਪ ਕਿਸੇ ਨੂੰ ਗੋਦ ਦੇਵਾਂਗੇ ਤੁਸੀਂ ਸਾਡੀ ਇਸ ਕੰਮ ਵਿਚ ਮਦਦ ਕਰੋ। ਉਸ ਨੇ ਸਪਸ਼ਟ ਕਿਹਾ।
ਮੈਨੂੰ ਉਸ 'ਤੇ ਕੁਝ ਸ਼ੱਕ ਹੋਇਆ ਸ਼ਾਇਦ ਇਹ ਬੱਚੀ ਦੇ ਨਾਮ ਕੁਝ ਖੱਟਣਾ ਚਾਹੁੰਦਾ ਹੈ। ਫਿਰ ਮੈਂ ਜ਼ਬਤ ਰੱਖਦੇ ਹੋਏ ਉਸਨੂੰ ਦੱਸਿਆ ਕਿ ਜੇ ਅਜਿਹੀ ਗੱਲ ਹੈ ਤਾਂ ਮੈਂ ਡੀ.ਸੀ. ਨਾਲ ਅਤੇ ਫਾਊਂਡੇਸ਼ਨ ਦੇ ਵਕੀਲ ਨਾਲ ਗੱਲ ਕਰ ਕੇ ਤੁਹਾਨੂੰ ਦੱਸ ਦਿੰਦਾ ਹਾਂ। ਪਰ ਇੱਕ ਗੱਲ ਜ਼ਰੂਰ ਹੈ ਇਨ੍ਹਾਂ ਕੰਮਾਂ ਵਿਚ ਜਲਦੀ ਠੀਕ ਨਹੀਂ। ਮੈਂ ਉਸਨੂੰ ਸਮਝਾਉਂਦਾ ਹਾਂ।

ਉਹ ਮੇਰੀ ਗੱਲ ਮੰਨ ਜਾਂਦਾ ਹੈ ਅਤੇ ਮੈਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੰਦਾ ਹਾਂ। ਕੋਸ਼ਿਸ਼ ਹਾਲੇ ਜਾਰੀ ਹੈ ਕਿਉਂਕਿ ਇਸ ਗੱਲ ਨੂੰ ਅਜੇ ਚਾਰ ਦਿਨ ਹੀ ਹੋਏ ਹਨ।
ਇਸ ਗੱਲ ਨੂੰ ਅਜੇ ਇੱਕ ਦਿਨ ਹੀ ਬੀਤਿਆ ਸੀ ਕਿ ਪਟਿਆਲਾ ਰੇਲਵੇ ਸਟੇਸ਼ਨ 'ਤੇ ਇੱਕ ਦੋ ਦਿਨ ਦੀ ਬੱਚੀ ਨੂੰ ਕੋਈ ਰੇਲਵੇ ਲਾਈਨ 'ਤੇ ਸੁੱਟ ਗਿਆ, ਜਿਸਨੂੰ ਇੱਕ ਮਕੈਨਿਕ ਨੇ ਵੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਬੱਚੀ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗਲੋਬਲ ਪੰਜਾਬ ਫਾਊਂਡੇਸ਼ਨ ਸਮੇਤ ਇੱਕ ਦੋ ਹੋਰ ਸੰਸਥਾਵਾਂ ਨੇ ਬੱਚੀ ਨੂੰ ਪਾਲਣ ਦੀ ਜ਼ਿੰਮੇਵਾਰੀ ਲੈਣ ਦੀ ਪੇਸ਼ਕਸ਼ ਕੀਤੀ ਹੈ। ਉਪਰ ਜਿਸ ਮਕੈਨਿਕ ਨੂੰ ਬੱਚੀ ਮਿਲੀ ਹੈ ਉਹ ਹੀ ਇਸ ਨੂੰ ਪਾਲਣਾ ਚਾਹੁੰਦਾ ਹੈ।

ND
ਗੱਲ ਇਹ ਨਹੀਂ ਕਿ ਬੱਚੇ ਨੂੰ ਕੌਣ ਪਾਲੇਗਾ ਜਾਂ ਉਸ ਪਹਿਲਾਂ ਵਾਲੀ ਬੱਚੀ ਨੂੰ ਕੌਣ ਗੋਦ ਲੈਂਦਾ ਹੈ। ਸਵਾਲ ਤਾਂ ਇਹ ਉਠਦਾ ਹੈ ਕਿ ਸਾਡੇ ਸਮਾਜ ਵਿਚ ਇਹ ਕੇਹੀ ਵਾਅ ਵੱਗਣ ਲੱਗੀ ਹੈ ਕਿ ਮਾਪੇ ਬੱਚਿਆਂ ਤੋਂ ਪਾਲਣ ਤੋਂ ਕੰਨੀ ਕਤਰਾਉਣ ਲੱਗੇ ਹਨ ਜਾਂ ਕੋਈ ਹੋਰ ਮਜਬੂਰੀ ਉਹਨਾਂ ਤੋਂ ਅਜਿਹਾ ਕਰਵਾ ਰਹੀ ਹੈ।
ਜੇ ਭਾਈ ਤੁਸੀਂ ਬੱਚਿਆਂ ਨੂੰ ਪਾਲ ਨਹੀਂ ਸਕਦੇ ਤਾਂ ਪੈਦਾ ਕਿਉਂ ਕਰਦੇ ਹੋ? ਤੁਹਾਨੂੰ ਕੋਈ ਹੱਕ ਨਹੀਂ ਬੱਚੇ ਪੈਦਾ ਕਰਨ ਦਾ ਜੇ ਰੂੜੀਆਂ ਤੇ ਹੀ ਸੁੱਟਣੇ ਹਨ? ਬਾਬਾ ਪੰਜਾਬ ਸਿੰਘ ਅਜੇ ਆਪਣਾ ਵਿਖਿਆਨ ਆਰੰਭ ਕਰ ਹੀ ਰਿਹਾ ਸੀ ਕਿ ਜਾਗਰ ਨੰਬਰਦਾਰ ਬੋਲ ਪਿਆ,
''ਬਾਬਾ ਜੀ, ਇਹ ਤਾਂ ਉਹ ਬੱਚੇ ਹੁੰਦੇ ਹਨ ਜੋ ਨਾਜਾਇਜ਼ ਕਹਾਉਂਦੇ ਹਨ। ਚੜ੍ਹਦੀ ਉਮਰੇ ਕੀਤੀ ਗ਼ਲਤੀ ਦੀ ਸਜ਼ਾ ਮਾਸੂਮਾਂ ਨੂੰ ਮਿਲਦੀ ਹੈ।"

''ਤੇਰੀ ਗੱਲ ਵੀ ਠੀਕ ਹੋ ਸਕਦੀ ਐ ਜਾਗਰ ਸਿੰਹਾਂ। ਇਹ ਤਾਂ ਸਦੀਆਂ ਤੋਂ ਹੁੰਦਾ ਆਇਆ ਹੈ, ਸਾਡੇ ਸਮਾਜ ਵਿੱਚ। ਕੁੰਤੀ ਨੂੰ ਕਰਨ ਵੀ ਤਾਂ ਇਉਂ ਹੀ ਤਿਆਗਣਾ ਪਿਆ ਸੀ। ਪਰ ਇੱਕ ਗੱਲ ਜਿਹੜੀ ਬਹੁਤ ਚੁਭਦੀ ਹੈ, ਉਹ ਹੈ ਕਿ ਇਉਂ ਜ਼ਿਆਦਾ ਕੁੜੀਆਂ ਹੀ ਕਿਉਂ ਸੁੱਟੀਆਂ ਜਾਂਦੀਆਂ ਨੇ ਸੜਕਾਂ 'ਤੇ, ਝਾੜੀਆਂ ਵਿਚ, ਰੇਲਵੇ ਲਾਈਨਾਂ, ਮੁੰਡੇ ਕਿਉਂ ਨਹੀਂ। ਆਹ ਜਿਹੜੇ ਮਾਪੇ ਆਏ ਨੇ ਫਾਊਂਡੇਸ਼ਨ ਕੋਲ, ਜੇ ਕਿਤੇ ਮੁੰਡਾ ਹੁੰਦਾ ਤਾਂ ਇਹ ਆਉਂਦੇ? ਹਰਗਿਜ਼ ਨਹੀਂ ਆਉਂਦੇ। ਜੇ ਤੀਜੀ ਕੁੜੀ ਹੋ ਗਈ ਤਾਂ ਪਾਲਣ ਤੋਂ ਜਵਾਬ। ਇਹਨਾਂ ਨੇ ਤਾਂ ਤੀਜਾ ਚਾਂਸ ਹੀ ਤਾਂ ਲਿਆ ਕਿ ਮੁੰਡਾ ਹੋ ਜਾਵੇ। ਜੇ ਮੁੰਡਾ ਨਹੀਂ ਹੋਇਆ ਤਾਂ ਕੁੜੀ ਨੂੰ ਜਾਂ ਤਾਂ ਮਾਰ ਦਿਓ ਜਾਂ ਸੁੱਟ ਦਿਓ। ਪਰ ਇੱਕ ਗੱਲ ਤੋਂ ਤਾਂ ਤਸੱਲੀ ਹੈ ਕਿ ਗਲੋਬਲ ਪੰਜਾਬ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਇਸ ਕੰਮ ਵਿਚ ਅੱਗੇ ਆ ਰਹੀਆਂ ਹਨ ਅਤੇ ਕਈ ਬੇਔਲਾਦ ਘਰਾਂ ਲਈ ਰੋਸ਼ਨੀ ਦੀ ਕਿਰਨ ਬਣ ਰਹੀਆਂ ਹਨ," ਬਾਬਾ ਪੰਜਾਬ ਸਿੰਘ ਦੇ ਪ੍ਰਵਚਨ ਜਾਰੀ ਸਨ ਅਤੇ ਹਮੇਸ਼ ਜਨਤਾ ਮੰਤਰ ਮੁਗਧ ਹੋ ਕੇ ਸੁਣ ਰਹੀ ਸੀ।
ਸਬੰਧਤ ਜਾਣਕਾਰੀ ਲੱਭੋ