ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੌਣ ਭੁੱਲ ਸਕਦਾ ‘ਮਾਂ ਦੀ ਨਿੱਘੀ ਗੋਦ’  Search similar articles
ਹਰਕ੍ਰਿਸ਼ਨ ਸ਼ਰਮਾਂ
ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ,ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਮਾਂ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਖਾ ਰਿਹਾ ਹੁੰਦਾ,ਯਾਦ ਐ,ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ,ਮਾਂ ਕਦੇ ਨਾ ਗੁੱਸੇ ਹੁੰਦੀ,ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ਪਰ ਨਖਰੇ ਕੱਢਣੋ ਨਹੀਂ ਹੱਟਦਾ ਸੀ ਮੈਂ,ਪਰ ਅੱਜ ਮਾਂ ਦੂਰ ਐ,ਅੱਜ ਕੋਣ ਬਣਾ ਕੇ ਦਿੰਦਾ ਐ,ਓਹ ਸਬਜ਼ੀ ਜੋ ਮੈਂ ਕਹਿਣਾ।

ਜਦੋਂ ਸੁੱਤਾ ਪਿਆ ਹੁੰਦਾ,ਓਹਦਾ ਮੈਨੂੰ ਉਠਾਉਣ ਨੂੰ ਦਿਲ ਨਾ ਕਰਦਾ,ਸੋਚਦੀ ਮੇਰੇ ਪੁੱਤ ਦੀ ਨੀਂਦ ਨਾ ਖਰਾਬ ਹੋ ਜਾਵੇ ਪਰ ਮੈਂ,ਜਦੋਂ ਤੱਕ ਉਹ ਨਾ ਉਠਾਉਂਦੀ ਤਾਂ ਸੁੱਤਾ ਪਿਆ ਰਹਿੰਦਾ,ਮਾਂ ਆਪਣੇ ਆਪ ਉਠਾ ਲਵੇਗੀ,ਜਦੋਂ ਜਾਣ ਦਾ ਸਮਾਂ ਹੋਇਆ,ਕੋਈ ਫ਼ਿਕਰ ਨਾ ਹੁੰਦਾ ਮੈਨੂੰ ਉਸਦੇ ਘਰ ਹੁੰਦੇ,ਉਸ ਦਾ ਸੁਪਨਾ ਸੀ ਮੇਰਾ ਪੁੱਤ ਪੜ੍ਹ ਲਿਖ ਜਾਵੇ,ਕੋਈ ਚੰਗੀ ਨੋਕਰੀ ਕਰੇ,ਸਵੇਰੇ ਤਿਆਰ ਕਰ ਸਕੂਲ ਭੇਜਦੀ ਤਾਂ ਜਦੋਂ ਤੱਕ ਘਰ ਨਾ ਆਉਂਦਾ ਤਾਂ ਉਸ ਨੂੰ ਚਿੰਤਾ ਲੱਗੀ ਰਹਿੰਦੀ,ਮੇਰਾ ਪੁੱਤ ਹਾਲੇ ਕਿਉਂ ਨਹੀਂ ਆਇਆ,ਸੋ ਗੱਲਾਂ ਸੋਚਦੀ,ਜਦ ਤੱਕ ਉਸ ਦੀਆਂ ਅੱਖਾਂ ਮੂਹਰੇ ਨਾ ਹੋ ਜਾਂਦਾ,ਸਕੂਲੋਂ ਆਉਣਾ ਉਸ ਦੁਆਰਾ ਰੋਟੀ ਬਣਾ ਫ਼ਿਰ ਖਿਲਾਉਣੀ।

ਯਾਦ ਐ,ਜਦ ਕਦੇ ਕੋਈ ਗਲਤੀ ਕਰਦਾ ਤਾਂ ਬਾਪੂ ਦੀ ਮਾਰ ਤੋਂ ਬਚਾਉਣ ਲਈ ਮਾਂ ਅੱਗੇ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਂਦੀ,ਆਪਣੀ ਸੁੱਧ ਬੁੱਧ ਦਾ ਖਿਆਲ ਹੋਵੇ ਨਾ ਹੋਵੇ ਪਰ ਮੇਰਾ ਹਰ ਸਮੇਂ ਖਿਆਲ ਰੱਖਦੀ ਮਾਂ,ਥੋੜੀ ਜਿਹੀ ਸੱਟ ਵੀ ਲੱਗਦੀ ਤਾਂ ਡਾਕਟਰਾਂ ਕੋਲ ਭੱਜਣਾ ਪਰ ਅੱਜ ਕੋਣ ਉਠਾਉਂਦਾ,ਦਫ਼ਤਰ ਜਾਣ ਲਈ,ਅੱਜ ਕੋਣ ਸੋਚਦਾ ਮੈਨੂੰ ਉਹੀ ਸਬਜ਼ੀ ਬਣਾ ਕੇ ਦੇਣ ਲਈ ਜੋ ਮੈਨੂੰ ਪਸੰਦ ਐ,ਕਿਸ ਨੂੰ ਫ਼ਿਕਰ ਐ,ਅੱਜ ਮੇਰੀ ਤਕਲੀਫ਼ ਦਾ,ਕੋਣ ਜਾਣਦਾ ਮੈਂ ਕਿਵੇਂ ਰਹਿਣਾ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ,ਅੱਜ ਦੂਰ ਬੈਠੀ ਵੀ ਇਹੀ ਸੋਚਦੀ ਐ,ਮੇਰਾ ਪੁੱਤ ਕਿਵੇ ਰਹਿੰਦਾ ਹੋਊ,ਇਨ੍ਹੀ ਦੂਰ ਮੇਰੇ ਪੁੱਤ ਨੂੰ ਰੋਟੀ-ਸਬਜ਼ੀ ਚੰਗੀ ਮਿਲਦੀ ਹੋਊ,ਮੇਰਾ ਪੁੱਤ ਕਿਵੇਂ ਸਵੇਰੇ ਉੱਠਦਾ ਹੋਊ,ਮੇਰੇ ਉਠਾਉਣ ਤੋਂ ਬਿਨ੍ਹਾ।ਮੇਰੇ ਤੋਂ ਬਿਨ੍ਹਾਂ ਕੌਣ ਖਿਆਲ ਰੱਖਦਾ ਹੋਊ ਮੇਰੇ ਪੁੱਤ ਦਾ।

ਸੱਚ ਹੀ ਹੈ,ਧਰਤੀ ਤੇ ਜੇਕਰ ਗੱਲ ਕੀਤੀ ਜਾਵੇ ਕਿ ਸਭ ਤੋਂ ਨਿੱਘੀ ਥਾਂ ਕਿਹੜੀ ਹੈ ਤਾਂ ‘ਉਹ ਨਿੱਘ ਪੁੱਤਰ ਨੂੰ ‘ਮਾਂ ਦੀ ਗੋਦ’ ‘ਚ ਹੀ ਮਿਲ ਸਕਦਾ ਹ।ਜਿਸ ਪੁੱਤਰ ਕੋਲ ਮਾਂ ਹੈ,ਉਸ ਤੋਂ ਵੱਡਾ ਕਿਸਮਤ ਵਾਲਾ ਆਦਮੀ ਕੌਣ ਹੋ ਸਕਦਾ ਹੈ। ਇੱਥੇ ਮੈਂ ਹੀ ਨਹੀਂ,ਦੁਨੀਆਂ ‘ਤੇ ਵਿਚਰ ਰਿਹਾ ਹਰ ਮਨੁੱਖ ਧਰਤੀ ‘ਤੇ ਅੱਖਾਂ ਖੋਲ੍ਹਣ ‘ਤੇ ਜ਼ਿੰਦਗੀ ਦਾ ਅਲੋਕਿਕ ਰਸ ਮਾਣਨ ਲਈ ਉਸ ਮਾਂ ਦਾ ਕਰਜ਼ਦਾਰ ਹੈ,ਜਿਸ ਨੇ ਨੌ ਮਹੀਨੇ ਦੁੱਖ ਝੱਲਕੇ ਵੀ ਆਪਣੇ ਪੁੱਤ ਨੂੰ ਜਨਮ ਦਿੱਤਾ ਹੈ,ਜਨਮ ਦੇਣ ਤੋਂ ਬਾਅਦ ਚਾਹੇ ਉਸ ਦਾ ਪੁੱਤਰ ਉਸ ਨੂੰ ਸਿਆਣੇ ਨਾ ਸਿਆਣ।ਕਿਸੇ ਨੇ ਇਹ ਸਹੀ ਹੀ ਕਿਹਾ ਹੈ ਕਿ ‘ਮਾਂ ਹੁੰਦੀ ਏ ਮਾਂ ਓ ਕਰਮਾਂ ਵਾਲਿਓ’’
ਹੋਰ ਵੀ
ਮਤਰੇਈ ਹੋਈ 'ਪੰਜਾਬੀ ਮਾਂ ਬੋਲੀ'
ਨਵੀਂਆਂ ਲੀਹਾਂ ਪਾਉਣ ਵਾਲਾ ਭਗਤ
ਕਦੇ ਵਿਸਰ ਨਾ ਜਾਵੇ 'ਪੰਜਾਬੀ ਮਾਂ ਬੋਲੀ'