ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਤਰੇਈ ਹੋਈ 'ਪੰਜਾਬੀ ਮਾਂ ਬੋਲੀ'  Search similar articles
ਹਰਕ੍ਰਿਸ਼ਨ ਸ਼ਰਮਾਂ
ਵਿਸ਼ਵ ਦੇ ਕੋਨੇ-ਕੋਨੇ 'ਚ ਬੈਠੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ 'ਪੰਜਾਬੀ ਮਾਂ ਬੋਲੀ' ਨੂੰ ਫੈਲਾਉਣ 'ਚ ਬੇਤਹਾਸ਼ਾ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ,ਪੰਜਾਬੀ ਦੇ ਤੇਜ਼ੀ ਨਾਲ ਵਿਦੇਸ਼ਾਂ 'ਚ ਫੈਲਣ ਦੇ ਇਸ ਰੁੱਖ ਨਾਲ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਪਰ ਇੱਥੇ ਹੀ ਪੰਜਾਬੀਆਂ ਲਈ ਅਫ਼ਸੋਸਜਨਕ ਗੱਲ ਇਹ ਵੀ ਹੈ ਕਿ ਜਿੱਥੇ ਪੰਜਾਬੀ ਭਾਸ਼ਾ ਨੂੰ ਹਰ ਪਾਸੇ ਲੋਕਾਂ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਪਿਆਰੀ ਅਤੇ ਮਿੱਠ ਬੋਲੜੀ ਭਾਸ਼ਾ ਕਿਹਾ ਜਾ ਰਿਹਾ ਹੈ,ਉੱਥੇ ਹੀ ਪੰਜਾਬ 'ਚ ਆਪਣੇ ਹੀ ਘਰ ਵਿੱਚ ਇਹ ਮਤਰੇਈ ਹੋ ਕੇ ਰਹਿ ਗਈ ਜਾਪਦੀ ਹ।ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਉਹ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਚੀਖ-ਚੀਖ ਕੇ ਕਹਿ ਰਹੀ ਹੋਵੇ,ਪੰਜਾਬੀ ਪੁੱਤਰੋ ਮੈਨੂੰ ਇੰਝ ਮਤਰੇਆ ਨਾ ਕਰੋ।

ਪੰਜਾਬ 'ਚ ਪੰਜਾਬੀ ਨਾਲ ਹੋ ਰਿਹਾ ਇਹ ਸਲੂਕ ਵਾਕਿਆ ਹੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ,ਆਪਣੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਕੇ ਹਿੰਦੀ ਅਤੇ ਅੰਗਰੇਜ਼ੀ ਵੱਲ ਨੌਜਵਾਨਾਂ ਦਾ ਰੁੱਝਾਨ ਵੱਧਦਾ ਜਾ ਰਿਹਾ ਹੈ,ਜੋ ਕਿ ਪੰਜਾਬੀ ਲਈ ਕਾਫ਼ੀ ਖਤਰਨਾਕ ਸਿੱਧ ਹੋ ਰਿਹਾ ਹੈ,ਨੌਜਵਾਨ ਆਪਣੀ ਪਿਆਰੀ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹ।ਇਹਨਾਂ ਭਾਸ਼ਾਵਾਂ ਨੂੰ ਸਿੱਖਣ ਦੀ ਲੱਗੀ ਹੋੜ ਨਾਲ ਉਹ ਆਪਣੀ ਪੰਜਾਬੀ ਮਿੱਠਬੋਲੜੀ ਭਾਸ਼ਾ ਤੋਂ ਬੇਮੁੱਖ ਹੋ ਗਏ ਹਨ ਅਤੇ ਉਹ ਦੂਜੀਆਂ ਭਾਸ਼ਾਵਾਂ 'ਤੇ ਵੀ ਚੰਗੀ ਪਕੜ ਨਹੀਂ ਬਣਾ ਪਾ ਰਹੇ,ਜਦੋਂਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਪੰਜਾਬੀ ਭਾਸ਼ਾ 'ਤੇ ਚੰਗੀ ਪਕੜ ਬਨਾਉਣ ਅਤੇ ਫ਼ਿਰ ਦੂਜੀਆਂ ਭਾਸ਼ਾਵਾਂ ਵੱਲ ਰੁੱਖ ਕਰਨ,ਇੱਥੇ ਮੈਂ ਇਹ ਕਹਿਣਾ ਚਾਹਵਾਂਗਾ ਕਿ ਹੋਰ ਭਾਸ਼ਾਵਾਂ ਸਿੱਖਣੀਆਂ ਕੋਈ ਬੁਰੀ ਗੱਲ ਨਹੀਂ,ਹਰ ਆਦਮੀ ਚਾਹੁੰਦਾ ਹੈ ਕਿ ਉਹ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੇ ਪਰ ਜੇਕਰ ਉਹ ਆਪਣੀ 'ਮਾਤ ਭਾਸ਼ਾ' ਨਾਲੋਂ ਟੁੱਟਕੇ ਹੋਰ ਭਾਸ਼ਾਵਾਂ ਸਿੱਖਣਾ ਚਾਹਵੇਗਾ ਤਾਂ ਇਹ ਉਸ ਲਈ ਖਤਰਨਾਕ ਹੋ ਸਕਦਾ ਹੈ,ਕਿਉਂਕਿ ਜਦ ਉਹ ਆਪਣੀ ਜੜ੍ਹ ਨਾਲੋਂ ਹੀ ਟੁੱਟ ਗਿਆ ਤਾਂ ਹੋਰ ਸ਼ਾਖਾਵਾਂ ਕੀ ਬਣਾਵੇਗਾ।

ਇਹ ਹੀ ਨਹੀਂ,ਟੀਵੀ ਚੈਨਲਾਂ,ਸਰਕਾਰੀ ਦਫ਼ਤਰਾਂ,ਵਿੱਦਿਅਕ ਅਦਾਰਿਆਂ ਤੋਂ ਇਲਾਵਾ ਹੋਰ ਵੀ ਜਿੱਧਰ ਨਜ਼ਰ ਮਾਰੀ ਜਾਵੇ ਤਾਂ ਇਹ ਹੀ ਦਿਖਾਈ ਦਿੰਦਾ ਹੈ ਕਿ ਪੰਜਾਬੀ ਨੂੰ ਆਪਣੇ ਖੇਤਰ ਪੰਜਾਬ ਵਿੱਚ ਉਨ੍ਹੀ ਤਰਜ਼ੀਹ ਨਹੀਂ ਮਿਲ ਰਹੀ,ਜਿਨ੍ਹੀ ਕਿ ਮਿਲਣੀ ਚਾਹੀਦੀ ਹੈ,ਉਧਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਕਈ ਸਕੂਲਾਂ ਵਿੱਚ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਨਾਲੋਂ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ,ਜਦੋਂਕਿ ਪੰਜਾਬ 'ਚ ਪੰਜਾਬੀ ਨੂੰ ਛੱਡ ਦੂਜੇ ਵਿਸ਼ਿਆ ਨੂੰ ਜ਼ਿਆਦਾ ਸਮਾਂ ਦਿੱਤਾ ਜਾ ਰਿਹਾ ਹ।ਇੱਥੇ ਚਾਹੀਦਾ ਹੈ ਕਿ ਸਕੂਲਾਂ,ਕਾਲਜ਼ਾ ਵਿੱਚ ਅਜਿਹਾ ਮਾਹੌਲ ਬਣਾਇਆ ਜਾਵੇ ਕਿ ਨੌਜਵਾਨ ਆਪਣੀ ਪੰਜਾਬੀ ਭਾਸ਼ਾ ਤੋਂ ਟੁੱਟਣ ਦੀ ਬਜਾਏ ਉਹ ਆਪਣੇ ਸਾਹਿਤ,ਸਭਿਆਚਾਰ,ਵਿਰਸੇ ਨੂੰ ਚੰਗੀ ਤਰ੍ਹਾਂ ਪਹਿਚਾਨਣ ਅਤੇ ਉਸ ਦੀ ਕਦਰ ਕਰਨ।

ਨੌਜਵਾਨ ਪੀੜੀ ਜ਼ਿਆਦਾਤਰ ਇਸ ਲਈ ਵੀ ਇਸਤੋਂ ਬੇਮੁੱਖ ਹੋ ਰਹੀ ਹੈ ਕਿ ਪੰਜਾਬੀ 'ਚ ਪੜਿਆਂ ਉਨ੍ਹਾਂ ਨੂੰ ਨੌਕਰੀ ਦੇ ਘੱਟ ਮੌਕੇ ਉਪਲੱਬਧ ਹੁੰਦੇ ਹਨ ਪਰ ਇਹ ਸੋਚਣਾ ਗੱਲਤ ਹੈ,ਪੰਜਾਬੀ ਭਾਸ਼ਾ 'ਤੇ ਚੰਗੀ ਪਕੜ ਰੱਖਣ ਵਾਲੇ ਨੌਜਵਾਨਾਂ ਲਈ ਅੱਜ ਵੀ ਰੁਜ਼ਗਾਰ ਦੇ ਮੌਕੇ ਦੇਸ਼ਾਂ,ਵਿਦੇਸ਼ਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਹ।ਪ੍ਰੋਫ਼ੈਸਰ, ਪੱਤਰਕਾਰ, ਪੰਜਾਬੀ ਟੀਵੀ ਚੈਨਲਾਂ 'ਚ ਐਂਕਰ,ਵੈਬਸਾਈਟਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਰੁਜ਼ਗਾਰ ਦੇ ਮੌਕੇ ਦੇਸ਼ਾਂ,ਵਿਦੇਸ਼ਾਂ ਵਿੱਚ ਖੁਲ੍ਹਦੇ ਜਾ ਰਹੇ ਹਨ ਪਰ ਜਰੂਰਤ ਹੈ,ਇਨ੍ਹਾਂ ਵੱਲ ਧਿਆਨ ਦੇਣ ਦੀ।

ਦੇਸ਼ ਦੇ ਹੋਰ ਰਾਜਾਂ ਅਤੇ ਵਿਦੇਸ਼ਾਂ 'ਚ ਜਿਨ੍ਹੀ ਤੇਜ਼ੀ ਨਾਲ ਪੰਜਾਬੀ ਭਾਸ਼ਾ ਫੈਲ ਰਹੀ ਹੈ,ਉੱਥੇ ਹੀ ਦੂਜੇ ਪਾਸੇ ਪੰਜਾਬ 'ਚ ਹੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ,ਮੰਦੇਭਾਗੀਂ ਪੰਜਾਬ 'ਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਵੱਲੋਂ ਪੰਜਾਬੀ ਨੂੰ ਉੱਚਾ ਚੁੱਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦ।ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਵੱਲ ਨੌਜਵਾਨਾਂ ਨੂੰ ਖਿੱਚਣ ਲਈ ਕੁੱਝ ਸਾਰਥਕ ਕਦਮ ਚੁੱਕੇ,ਉਹਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਵੇ।

ਅੱਜ ਪੰਜਾਬੀ 'ਮਾਂ-ਬੋਲੀ' ਚੀਖ-ਚੀਖ ਕਹਿ ਰਹੀ ਹੈ ਕਿ ਪੁੱਤਰੋ ਮੈਨੂੰ ਮਤਰੇਆ ਨਾ ਕਰੋ,ਪੰਜਾਬੀਆਂ ਨੂੰ ਜੇਕਰ ਦੇਸ਼ਾਂ,ਵਿਦੇਸ਼ਾਂ ਵਿੱਚ ਮਾਣ ਹਾਸਿਲ ਹੈ ਤਾਂ ਇਹ ਇਸ ਪੰਜਾਬੀ ਦੀ ਹੀ ਦੇਣ ਹ।ਇਸ ਲਈ ਹੁਣ ਸਾਰੇ ਪੰਜਾਬੀਆਂ ਨੂੰ ਇੱਕਜੁਟ ਹੋ ਪੰਜਾਬੀ ਨੂੰ ਹੋਰ ਤੇਜ਼ੀ ਨਾਲ ਫੈਲਾਉਣ ਦੀ ਕੋਸ਼ਿਸ ਵਿੱਚ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਨੂੰ ਹੋਰ ਹੁਲਾਰਾ ਮਿਲੇ।
ਹੋਰ ਵੀ
ਨਵੀਂਆਂ ਲੀਹਾਂ ਪਾਉਣ ਵਾਲਾ ਭਗਤ
ਕਦੇ ਵਿਸਰ ਨਾ ਜਾਵੇ 'ਪੰਜਾਬੀ ਮਾਂ ਬੋਲੀ'