|
ਨਵੀਂਆਂ ਲੀਹਾਂ ਪਾਉਣ ਵਾਲਾ ਭਗਤ
|
|
|
|
|
|
|
|
|
|
|
|
|
|
 | | ਹਰਕ੍ਰਿਸ਼ਨ ਸ਼ਰਮਾਂ |
|
|
|
|
ਪੰਜਾਬ,ਭਾਰਤ ਅਤੇ ਵਿਦੇਸ਼ਾਂ ਲਈ, ਵੱਡੇ ਪੱਧਰ 'ਤੇ ਲੋਕ ਹਿੱਤਾਂ ਲਈ, ਪੰਜਾਬ ਦੇ ਪਿੰਡਾ ਦੇ ਵਿਕਾਸ ਲਈ ਪ੍ਰਵਾਸੀ ਪੰਜਾਬੀਆਂ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਮੇਰਾ ਮੁੱਖ ਮੰਤਵ ਹੈ ਅਤੇ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਬੈਠੇ ਵੀ ਆਪਣੀ ਪੰਜਾਬ ਦੀ ਮਿੱਟੀ ਨੂੰ ਨਾ ਤਾਂ ਕਦੇ ਭੁੱਲੇ ਹਨ ਅਤੇ ਨਾਹੀਂ ਕਦੇ ਭੁੱਲਣਗੇ, ਉਹ ਅੱਜ ਵੀ ਆਪਣੀ ਧਰਤੀ ਅਤੇ ਇਸ ਧਰਤੀ ਉੱਤੇ ਵੱਸਦੇ ਲੋਕਾਂ ਨੂੰ ਓਨਾ ਹੀ ਪਿਆਰ ਕਰਦੇ ਹਨ, ਜਿੰਨਾ ਕਿ ਉਹ ਇੱਥੇ ਰਹਿੰਦੇ ਵੇਲੇ ਕਰਦੇ ਸਨ। ਇਹ ਸ਼ਬਦ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੁਨੀਆਂ ਦੇ ਪ੍ਰਸਿੱਧ ਪੰਜਾਬੀ ਅਖਬਾਰ ਦੇ ਪੱਤਰਕਾਰ ਅਤੇ 'ਪ੍ਰਦੇਸ਼ੀ ਪੁੱਤ ਪੰਜਾਬ ਦੇ' ਡਾਇਰੈਕਟਰ ਸ੍ਰ।ਸੁਰਜੀਤ ਸਿੰਘ ਭਗਤ ਨੇ ਪੰਜਾਬੀ ਵੈਬਦੁਨੀਆ ਦੇ ਉਪ ਸੰਪਾਦਕ ਹਰਕ੍ਰਿਸ਼ਨ ਸ਼ਰਮਾ ਦੇ ਨਾਲ ਟੈਲੀਫੋਨ ਉੱਤੇ ਹੋਈ ਵਿਸ਼ੇਸ਼ ਗੱਲਬਾਤ ਦੇ ਦੌਰਾਨ ਕਹੇ।
ਪ੍ਰਸ਼ਨ : ਭਗਤ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਅਤੇ ਪਰਿਵਾਰ ਬਾਰੇ ਦੱਸੋ ? ਉੱਤਰ : ਮੇਰਾ ਜਨਮ ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਖੇ 5 ਅਪ੍ਰੈਲ 1962 ਨੂੰ ਪਿਤਾ ਕਾਮਰੇਡ ਦੇਸਾ ਸਿੰਘ ਦੇ ਘਰ ਅਤੇ ਮਾਤਾ ਮਾਇਆ ਦੇਵੀ ਦੀ ਕੁੱਖੋਂ ਹੋਇਆ, ਜਦੋਂਕਿ ਅਸੀਂ ਆਜਾਦੀ ਤੋਂ ਪਹਿਲਾਂ ਪਾਕਿਸਤਾਨ ਵਿਖੇ ਪੱਛਮੀ ਪੰਜਾਬ ਵਿੱਚ ਰਹਿੰਦੇ ਸਾਂ। ਇਸਦੇ ਬਾਅਦ 1947 ਦੇ ਦੌਰਾਨ ਸਾਡਾ ਪਰਿਵਾਰ ਉੱਜੜਕੇ ਇੱਥੇ ਪੰਜਾਬ ਆ ਵੱਸਿਆ, ਆਰਥਿਕ ਤੰਗੀਆਂ ਵਿੱਚੋਂ ਦੀ ਲੰਘਦੇ ਹੋਏ ਵੀ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਜੇਕਰ ਉਹਨਾਂ ਦੇ ਪੁੱਤਰ ਪੜ੍ਹ ਲਿਖ ਜਾਣ ਤਾਂ ਉਹ ਸਮਝਣਗੇ ਕਿ ਉਹਨਾਂ ਦੁਨੀਆਂ ਵਿੱਚ ਸਭ ਤੋਂ ਵੱਡੀ ਦੌਲਤ ਪਾ ਲਈ ਹੈ। ਅਸੀਂ ਤਿੰਨ ਭਰਾ ਸਾਂ, ਜਿਹਨਾਂ ਵਿੱਚੋਂ ਮੇਰਾ ਵੱਡਾ ਭਰਾ ਆਰਥਿਕ ਮੁਸ਼ਕਿਲਾਂ ਕਾਰਣ ਪੜ੍ਹ ਨਹੀਂ ਸਕਿਆ, ਜਦੋਂਕਿ ਮੇਰੇ ਪਿਤਾ ਦੁਆਰਾ ਕੀਤੀਆਂ ਕੋਸ਼ਿਸਾਂ ਕਾਰਣ ਮੈਂ ਅਤੇ ਮੇਰਾ ਛੋਟਾ ਭਰਾ ਪੜ੍ਹ ਲਿਖ ਗਏ। ਗਰੀਬੀ ਵਿੱਚ ਰਹਿਕੇ ਪੜ੍ਹਣ-ਲਿਖਣ ਤੋਂ ਬਾਅਦ ਅਸੀਂ ਵੀ ਅਜਿਹਾ ਸੋਚਦੇ ਸੀ ਕਿ ਇਹਨਾਂ ਮੁਸ਼ਕਿਲਾਂ ਵਿੱਚ ਪਿਤਾ ਦੁਆਰਾ ਪੜ੍ਹਾਏ ਜਾਣ ਤੋਂ ਬਾਅਦ ਅਸੀਂ ਵੀ ਕੁੱਝ ਬਣ ਸਕੀਏ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੀਏ।ਇਸ ਤੋਂ ਇਲਾਵਾ ਸ਼ੁਰੂ ਤੋਂ ਹੀ ਮੇਰੀ ਇਹ ਦਿਲੀ ਇੱਛਾ ਰਹੀ ਹੈ ਕਿ ਮੈਂ ਆਪਣੀ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਲਈ ਕੁੱਝ ਕਰਾਂ। ਮੈਂ ਪੰਜਾਬੀ ਐਮ।ਏ ਗੋਰਮਿੰਟ ਕਾਲਜ਼ ਲੁਧਿਆਣਾ ਤੋਂ 1985 ਵਿੱਚ ਕੀਤੀ ਅਤੇ ਮੈਨੂੰ 1987 ਵਿੱਚ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਵਿੱਚ ਨੌਕਰੀ ਮਿਲ ਗਈ ਪਰੰਤੂ ਸ਼ੁਰੂ ਤੋਂ ਹੀ ਮੈਨੂੰ ਕੁੱਝ ਨਾ ਕੁੱਝ ਲਿਖਣ ਦਾ ਸ਼ੌਂਕ ਰਿਹਾ ਹੈ, ਇਸ ਲਈ ਮੈਂ ਅਖਬਾਰਾਂ ਨਾਲ ਪੜਦੇ ਸਮੇਂ ਹੀ ਜੁੜ੍ਹ ਗਿਆ ਸਾਂ।
ਪ੍ਰਸ਼ਨ - ਭਗਤ ਜੀ, ਤੁਹਾਨੂੰ ਪੱਤਰਕਾਰੀ ਦਾ ਸ਼ੌਂਕ ਕਿਵੇਂ ਪਿਆ ਅਤੇ ਤੁਹਾਨੂੰ ਇਸ ਖੇਤਰ ਨਾਲ ਜੁੜ੍ਹਿਆਂ ਕਿੰਨਾ ਕੁ ਸਮਾਂ ਹੋ ਗਿਆ?
ਉੱਤਰ - ਉਂਝ ਤਾਂ ਮੈਨੂੰ ਛੋਟੇ ਹੁੰਦੇ ਨੂੰ ਹੀ ਪੜ੍ਹਣ-ਲਿਖਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਮੈਨੂੰ ਅਖਬਾਰਾਂ ਪੜ੍ਹਣ ਵਿੱਚ ਕਾਫ਼ੀ ਦਿਲਚਸਪੀ ਸੀ ਕਿੰਤੂ 1985 ਦੇ ਦੌਰਾਨ ਜਦ ਮੈਂ ਪੜ੍ਹਾਈ ਕਰ ਰਿਹਾ ਸੀ ਤਦ ਹੀ ਮੈਂ ਲੋਕਲ ਅਖਬਾਰਾਂ ਨਾਲ ਜੁੜ ਗਿਆ, ਮੈਂ ਚਾਹੁੰਦਾ ਸੀ ਕਿ ਪੜ੍ਹਾਈ ਤੋਂ ਬਾਅਦ ਮੈਂ ਵੀ ਇਸ ਪੱਤਰਕਾਰੀ ਦੇ ਕਿੱਤੇ ਵਿੱਚ ਹੀ ਚੰਗਾ ਕੰਮ ਕਰਾਂ।ਇਸੇ ਲਈ ਜਦ ਮੈਨੂੰ 1987 ਵਿੱਚ ਸਰਕਾਰੀ ਨੌਕਰੀ ਮਿਲੀ ਤਾਂ ਮੈਂ ਉੱਥੋਂ ਮਹਿਕਮੇ ਵਿੱਚੋਂ ਛੁੱਟੀ ਲੈ ਕੇ ਬੈਚੁਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ (ਬੀਜੇਐਮਸੀ) ਦੀ ਡਿਗਰੀ ਹਾਸਿਲ ਕੀਤੀ, ਮੈਨੂੰ ਉਸ ਸਮੇਂ ਇਲੈਕਟ੍ਰਾਨਿਕ ਮੀਡੀਆ ਵਿੱਚ ਜਾਣ 'ਚ ਕਾਫ਼ੀ ਦਿਲਚਸਪੀ ਸੀ ਕਿੰਤੂ ਮੈਂ ਵਿਸ਼ਵ ਦੇ ਪ੍ਰਸਿੱਧ ਪੰਜਾਬੀ ਅਖ਼ਬਾਰ ਦੇ ਨਾਲ 1989 'ਚ ਜੁੜਿਆ ਅਤੇ ਹੁਣ ਵੀ ਇਸ ਲਈ ਕੰਮ ਕਰ ਰਿਹਾ ਹਾਂ।ਇਸ ਪੰਜਾਬੀ ਅਖਬਾਰ 'ਚ ਹਰ ਵੀਰਵਾਰ ਨੂੰ ਮੇਰਾ ਟੈਲੀਵੁੱਡ ਕਾਲਮ ਚੱਲ ਰਿਹਾ ਹੈ, ਜੋਕਿ ਕਾਫ਼ੀ ਸੰਖਿਆ ਵਿੱਚ ਲੋਕਾਂ ਵੱਲੋਂ ਪੜਿਆ ਅਤੇ ਸਲਾਹਿਆ ਜਾਂਦਾ ਹੈ।ਇਸ ਤੋਂ ਇਲਾਵਾ ਮੈਨੂੰ ਡੀ।ਡੀ।ਪੰਜਾਬੀ 'ਤੇ ਚੱਲ ਰਹੇ ਲੜੀਵਾਰ 'ਖਾਸ ਖਬਰ ਇੱਕ ਨਜ਼ਰ' 'ਅੱਜ ਦਾ ਵਿਵਾਦ' ਅਤੇ 'ਖਿੜਕੀ' ਆਦਿ ਪ੍ਰੋਗਰਾਮਾਂ 'ਚ ਬੁਲਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਇਹਨਾਂ ਪ੍ਰੋਗਰਾਮਾਂ ਵਿੱਚ ਪੰਜਾਬ ਵਿੱਚ ਵੱਧ ਰਹੇ ਅਸ਼ਲੀਲ ਗੀਤਾਂ ਦੀ ਭਰਮਾਰ, ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਅਤੇ ਹੋਰ ਕੁਰੀਤੀਆਂ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਮੈਂ ਲੋਕਾਂ ਦੇ ਸੁਆਲਾਂ ਦਾ ਜਵਾਬ ਦਿੰਦਾ ਹਾਂ।
ਪ੍ਰਸ਼ਨ- ਪ੍ਰਵਾਸੀ ਪੰਜਾਬੀ ਦੀਆਂ ਕਾਮਯਾਬੀਆਂ ਉੱਤੇ 'ਪ੍ਰਦੇਸੀ ਪੁੱਤ ਪੰਜਾਬ ਦੇ' ਸੀਰੀਅਲ ਬਨਾਉਣ ਲਈ ਤੁਸੀਂ ਕਿੱਥੋਂ ਪ੍ਰੇਰਿਤ ਹੋਏ ਜਾਂ ਤੁਹਾਡੇ ਦਿਮਾਗ ਵਿੱਚ ਇਹ ਸੀਰੀਅਲ ਬਨਾਉਣ ਦਾ ਖਿਆਲ ਕਿਵੇਂ ਆਇਆ ?
ਉੱਤਰ:ਅਸਲ 'ਚ ਪ੍ਰਵਾਸੀ ਪੰਜਾਬੀਆਂ ਦੀਆਂ ਪ੍ਰਾਪਤੀਆਂ 'ਤੇ 'ਪ੍ਰਦੇਸੀ ਪੁੱਤ ਪੰਜਾਬ ਦੇ' ਸੀਰੀਅਲ ਬਨਾਉਣ ਦਾ ਖਿਆਲ ਮੇਰੇ ਦਿਮਾਗ ਵਿੱਚ ਅਖਬਾਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਦੁਆਰਾ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਲਿਆਣਕਾਰੀ ਕੰਮਾਂ ਦੀਆਂ ਖਬਰਾਂ ਪੜ੍ਹਕੇ ਆਇਆ, ਜਦੋਂ ਮੈਂ ਅਖਬਾਰਾਂ ਵਿੱਚ ਦੇਖਦਾ ਸੀ ਕਿ ਜਿਨ੍ਹਾਂ ਗਰੀਬ ਲੋਕਾਂ ਕੋਲ ਘਰ ਨਹੀਂ ਸਨ,ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ 'ਚ ਹੱਡ ਭੰਨਵੀਂ ਮਿਹਨਤ ਕਰਕੇ ਉਹਨਾਂ ਲੋਕਾਂ ਨੂੰ ਘਰ ਬਣਾਕੇ ਦਿੱਤੇ। ਗਰੀਬ ਲੜਕੀਆਂ, ਜਿਹਨਾਂ ਦੇ ਮਾਪਿਆਂ ਕੋਲ ਆਪਣੀ ਲੜਕੀ ਨੂੰ ਵਿਆਹੁਣ ਯੋਗੇ ਵੀ ਪੈਸੇ ਨਹੀਂ ਸਨ, ਉਹਨਾਂ ਲੜਕੀਆਂ ਦੇ ਵਿਆਹ ਕਰਵਾ ਕੇ ਉਹਨਾਂ ਨੂੰ ਸਹੁਰੇ ਘਰ ਤੋਰਿਆ, ਉਹ ਵਿਦੇਸ਼ਾਂ 'ਚ ਬੈਠੇ ਪੰਜਾਬੀ ਪੰਜਾਬ ਦੇ ਕਈ ਘਰੋਂ ਬੇਘਰ ਹੋਏ ਬਜ਼ੁਰਗਾਂ ਨੂੰ ਪੈਸੇ ਭੇਜ ਰਹੇ ਹਨ, ਪਿੰਡਾਂ ਦੇ ਵਿਕਾਸ ਲਈ ਪੈਸੇ ਦੇ ਕੇ ਸਹਿਯੋਗ ਦੇ ਰਹੇ ਹਨ,ਸਿੱਖਿਆ ਲਈ ਸਕੂਲਾਂ 'ਤੇ ਲੱਖਾਂ ਰੁਪੱਇਆ ਖਰਚ ਰਹੇ ਹਨ, ਇਹ ਖਬਰਾਂ ਪੜ੍ਹ ਮੇਰੇ ਦਿਮਾਗ ਵਿੱਚ ਖਿਆਲ ਆਉਂਦਾ ਸੀ ਕਿ ਜਦੋਂ ਇਹ ਆਪਣੀ ਮਿੱਟੀ ਤੋਂ ਦੂਰ ਬੈਠੇ ਪ੍ਰਵਾਸੀ ਪੰਜਾਬੀ ਪੰਜਾਬ, ਪੰਜਾਬ ਦੇ ਲੋਕਾਂ ਲਈ ਇਨ੍ਹਾਂ ਕੁੱਝ ਕਰ ਸਕਦੇ ਹਨ ਤਾਂ ਅਸੀਂ ਇਹਨਾਂ ਦੇ ਲਈ ਕੁੱਝ ਵੀ ਨਹੀਂ ਕਰ ਸਕਦੇ, ਤਦ ਮੈਂ ਸੋਚਿਆ ਕਿ ਮੈਂ ਵੀ ਉਹਨਾਂ ਪੰਜਾਬੀਆਂ ਲਈ ਕੁੱਝ ਨਾ ਕੁੱਝ ਜਰੂਰ ਕਰਾਂਗਾ,ਜਿਹੜੇ ਕਲਿਆਣਕਾਰੀ ਕੰਮ ਕਰ ਪੰਜਾਬ ਦੀ ਧਰਤੀ ਦਾ ਨਾਮ ਰੋਸ਼ਨ ਕਰ ਰਹੇ ਹਨ। ਮੈਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਤਿੰਨ, ਚਾਰ ਸਾਲ ਤੋਂ ਸੋਚ ਰਿਹਾ ਸੀ ਪਰੰਤੂ ਕੁੱਝ ਪੈਸੇ ਦੀ ਤੰਗੀ ਕਾਰਣ ਮੈਂ ਇਹ ਪੂਰਾ ਨਹੀਂ ਕਰ ਸਕਿਆ, ਇਸ ਨੂੰ ਪੂਰਾ ਕਰਨ ਤੇ ਲੱਗਭਗ 35-40 ਹਜ਼ਾਰ ਰੁਪੱਇਆ ਖਰਚ ਆਵੇਗਾ, ਜੇਕਰ ਮੈਨੂੰ ਵਿਦੇਸ਼ੀਆਂ ਜਾਂ ਹੋਰ ਕਿਸੇ ਪਾਸਿਉਂ ਥੋੜੀ ਬਹੁਤੀ ਮਦਦ ਮਿਲ ਜਾਵੇ ਤਾਂ ਮੈਂ ਇਸ ਨੂੰ ਜਲਦ ਹੀ ਪੂਰਾ ਕਰ ਦੇਵਾਂਗਾ। ਪ੍ਰਸ਼ਨ - ਭਗਤ ਜੀ, ਤੁਸੀਂ ਸਾਨੂੰ ਅਜਿਹਾ ਦੱਸੋਗੇ ਕਿ ਇਹ ਜੋ ਸੀਰੀਅਲ ਤੁਸੀਂ ਬਨਾਉਣਾ ਚਾਹੁੰਦੇ ਹੋ, ਇਸ ਵਿੱਚ ਉਹਨਾਂ ਅਸਲ ਪ੍ਰਵਾਸੀ ਪੰਜਾਬੀਆਂ ਦੇ ਨਾਲ ਮੁਲਾਕਾਤ ਦਿਖਾਈ ਜਾਵੇਗੀ ਜਾਂ ਰਸਮੀ ਤੌਰ 'ਤੇ ਹੋਰ ਪਾਤਰਾਂ ਨੂੰ ਲੈ ਕੇ ਇਹ ਸੀਰੀਅਲ ਬਣਾਇਆ ਜਾਵੇਗਾ?
ਉੱਤਰ- ਹਾਂ, ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਜੋ ਇਹ ਸੀਰੀਅਲ ਤਿਆਰ ਕਰਨ ਦੀ ਯੋਜਨਾ ਬਣਾਈ ਹੈ, ਉਸ ਵਿੱਚ ਮੈਂ ਉਹਨਾਂ ਲੋਕਾਂ ਨੂੰ ਆਮ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ,ਜਿਹੜੇ ਇਹ ਕੀਤੇ ਗਏ ਕੰਮਾਂ ਤੋਂ ਖੁਸ਼ ਹਨ ਅਤੇ ਜਿਹੜੇ ਪ੍ਰਵਾਸੀ ਪੰਜਾਬੀਆਂ ਨੇ ਇਹਨਾਂ ਕੰਮਾਂ ਨੂੰ ਕਰਨ ਦਾ ਹੌਸਲਾ ਕੀਤਾ। ਇਸ ਵਿੱਚ ਉਹਨਾਂ ਪਿੰਡਾਂ ਦੇ ਵਿਕਾਸ, ਪਿੰਡਾਂ ਵਿੱਚ ਖੋਲ੍ਹੇ ਗਏ ਸਕੂਲਾਂ ਨੂੰ ਦਿਖਾਇਆ, ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ, ਸਕੂਲਾਂ ਵਿੱਚ ਪੜ੍ਹ ਰਹੇ ਉਹਨਾਂ ਬੱਚਿਆਂ ਨਾਲ ਮੁਲਾਕਾਤਾਂ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਦੇ ਸਾਹਮਣੇ ਆ ਸਕੇ ਕਿ ਇਹਨਾਂ ਸਮਾਜਕ ਕੰਮਾਂ ਵਿੱਚ ਪ੍ਰਵਾਸੀ ਪੰਜਾਬੀ ਕਿੰਨੀ ਸਿੱਦਤ ਨਾਲ ਕੰਮ ਕਰ ਰਹੇ ਹਨ। ਜਿਹੜੇ ਪ੍ਰਵਾਸੀਆਂ ਨੇ ਇਹਨਾਂ ਸਮਾਜਕ ਕੰਮਾਂ ਨੂੰ ਕਰਨ ਦਾ ਉੱਦਮ ਕੀਤਾ ਹੈ, ਉਹਨਾਂ ਨਾਲ ਤਾਲਮੇਲ ਬਣਾਕੇ ਉਹਨਾਂ ਦੀਆਂ ਇੰਟਰਵਿਊ ਲਈ ਜਾਣਗੀਆਂ ਅਤੇ ਲੋਕਾਂ ਦੇ ਰੂ-ਬ-ਰੂ ਕੀਤਾ ਜਾਵੇਗਾ ਤਾਂ ਜੋ ਦੁਨੀਆਂ ਭਰ ਵਿੱਚ ਰਹਿ ਰਹੇ ਹੋਰ ਪੰਜਾਬੀ ਖੁੱਲ੍ਹਕੇ ਪੰਜਾਬ ਦੇ ਵਿਕਾਸ ਵਿੱਚ ਹਿੱਸਾ ਪਾਉਣ ਲਈ ਅੱਗੇ ਆਉਣ। ਭਵਿੱਖ ਵਿੱਚ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਤੇਜ਼ੀ ਨਾਲ ਅੱਗੇ ਵੱਧ ਸਕੇ।
ਪ੍ਰਸ਼ਨ- ਭਗਤ ਜੀ, ਕੀ ਤੁਸੀਂ ਪੰਜਾਬ ਦੇ ਕੁੱਝ ਅਜਿਹੇ ਪਿੰਡਾਂ ਅਤੇ ਉਹਨਾਂ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਦੇ ਕੰਮਾਂ 'ਤੇ ਚਾਨਣਾ ਪਾਉਗੇ ?
ਉੱਤਰ : ਹਾਂ, ਕਿਉਂ ਨਹੀਂ, ਉਹਨਾਂ ਪੰਜਾਬ ਦੇ ਪੁੱਤਰਾਂ ਬਾਰੇ ਤਾਂ ਮੈਂ ਦੱਸਣਾ ਚਾਹੁੰਦਾ ਹੀ ਹਾਂ,ਜਿਹੜੇ ਪ੍ਰਦੇਸ਼ਾਂ 'ਚ ਰਹਿੰਦੇ ਵੀ ਆਪਣੇ ਪੰਜਾਬ ਦੀ ਧਰਤੀ ਅਤੇ ਆਪਣੇ ਦੇਸ਼ ਭਾਰਤ ਨੂੰ ਅਗਾਂਹ ਵਧਾਉਣ ਲਈ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਹਨ। ਪ੍ਰਦੇਸਾਂ ਵਿੱਚ ਰਹਿ ਰਹੇ ਪ੍ਰਵਾਸੀ ਪੰਜਾਬੀ ਜਿਵੇਂ ਕਿ 'ਦੀਦਾਰ ਸਿੰਘ ਬੈਂਸ' (ਕੈਲੇਫੋਰਨੀਆ), ਮਿਸ ਹੈਰੀ ਗਿੱਲ (ਅਮਰੀਕਾ), ਮਿਸ।ਕਿੱਟ ਸੋਮਲ ਤੋਂ ਇਲਾਵਾ ਹਜ਼ਾਰਾਂ ਪ੍ਰਵਾਸੀ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ 'ਤੇ ਲਿਜਾਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਹਨਾਂ ਦੁਆਰਾ ਕੀਤੇ ਯਤਨਾਂ ਸਦਕਾ ਹੁਣ ਪੰਜਾਬ ਦੇ ਕਈ ਪਿੰਡ ਵਿਕਾਸ ਦੀਆਂ ਲੀਹਾਂ 'ਤੇ ਚੱਲ ਪਏ ਹਨ, ਜਿਵੇਂ ਕਿ ਮਖਸੂਦਰਾ (ਲੁਧਿਆਣਾ),ਖੜੋਦੀ (ਹੁਸ਼ਿਆਰਪੁਰ),ਪਲਾਹੀ (ਫਗਵਾੜਾ), ਬਹਿਰਾਮਪੁਰ (ਲੁਧਿਆਣਾ) ਆਦਿ ਪਿੰਡਾਂ ਨੇ ਵਿਕਾਸ ਕੀਤਾ ਹੈ।
|
|
|
|
|