ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ » ਕਥਾ-ਸਾਗਰ » ਰਾਜਾ-ਰਾਣੀ ਦਾ ਝਗੜਾ
 
ND
ਤੇਨਾਲੀ ਰਾਮ ਦੇ ਦਿਮਾਗ ਤੋਂ ਰਾਜਾ ਕ੍ਰਿਸ਼ਨਦੇਵ ਬਹੁਤ ਹੀ ਖੁਸ਼ ਰਹਿੰਦੇ ਸੀ। ਇਸ ਗੱਲ ਤੋਂ ਦਰਬਾਰ ਦੇ ਬਾਕੀ ਸਾਰੇ ਲੋਕ ਹਮੇਸ਼ਾ ਨਰਾਜ ਰਹਿੰਦੇ ਸੀ। ਇੱਕ ਵਾਰ ਰਾਜਗੁਰੂ ਨੇ ਤੇਨਾਲੀ ਰਾਮ ਤੋਂ ਬਦਲਾ ਲੈਣ ਦੀ ਸੋਚੀ। ਰਾਣੀ ਦਾ ਇੱਕ ਭਰਾ ਸੀ ਜਿਸ ਦਾ ਦਿਮਾਗ ਥੋੜਾ ਖਰਾਬ ਸੀ। ਰਾਜਗੁਰੂ ਨੇ ਉਸ ਨੂੰ ਭੜਕਾਉਣਾ ਸ਼ੁਰੂ ਕੀਤਾ ਕਿ ਤੇਨਾਲੀ ਰਾਮ ਨੂੰ ਤਾਂ ਰਾਜੇ ਨੇ ਐਵੇ ਹੀ ਉੱਚੇ ਅਹੁਦੇ ਤੇ ਬੈਠਾ ਕੇ ਰੱਖਿਆ ਹੈ। ਉੱਥੇ ਤਾਂ ਤੁਹਾਨੂੰ ਹੋਣਾ ਚਾਹੀਦਾ ਹੈ।

ਰਾਣੀ ਦੇ ਭਰਾ ਆ ਕੇ ਰਾਣੀ ਨੂੰ ਕਿਹਾ ਕਿ ਰਾਜਾ ਨੂੰ ਕਹਿ ਕੇ ਤੇਨਾਲੀ ਰਾਮ ਨੂੰ ਨੌਕਰੀ ਤੋਂ ਕੱਢ ਦਿਉਂ ਅਤੇ ਉਸ ਦੀ ਥਾਂ ਤੇ ਮੈਨੂੰ ਰੱਖ ਲਉ। ਰਾਣੀ ਜਾਣਦੀ ਸੀ ਕਿ ਤੇਨਾਲੀ ਰਾਮ ਬਹੁਤ ਹੀ ਸਮਝਦਾਰ ਹੈ ਅਤੇ ਉਹ ਆਪਣੀ ਮਿਹਨਤ ਨਾਲ ਹੀ ਉੱਥੇ ਪਹੁੰਚਿਆ ਹੈ ਉਸ ਨੇ ਆਪਣੇ ਭਰਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ।

ਆਖਿਰ ਰਾਣੀ ਨੇ ਇਹ ਗੱਲ ਰਾਜਾ ਨੂੰ ਬੋਲੀ ਕਿ ਤੇਨਾਲੀ ਰਾਮ ਨੂੰ ਕੱਢ ਦਿਉ। ਪਹਿਲਾ ਤਾਂ ਰਾਜਾ ਨੇ ਰਾਣੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦਾ ਵਰਗਾ ਸਮਝਦਾਰ ਅਤੇ ਚਲਾਕ ਆਪਣੇ ਰਾਜ ਵਿੱਚ ਹੋਰ ਕੋਈ ਨਹੀਂ ਹੈ ਇਸ ਲਈ ਉਸ ਨੂੰ ਨਹੀਂ ਕੱਢ ਸਕਦੇ। ਪਰ ਜਦੋਂ ਰਾਣੀ ਨਹੀਂ ਮੰਨੀ ਤਾਂ ਰਾਜਾ ਨੂੰ ਹਾਰ ਮੰਨਣੀ ਪਈ। ਉਹਨਾਂ ਨੇ ਰਾਣੀ ਨੂੰ ਕਿਹਾ ਠੀਕ ਹੈ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਪਰ ਇਸ ਦੇ ਪਿੱਛੇ ਕੋਈ ਕਾਰਣ ਵੀ ਜਰੂਰੀ ਹੈ।

ਰਾਣੀ ਨੇ ਕਿਹਾ ਠੀਕ ਹੈ, ਤੁਸੀਂ ਕੱਲ੍ਹ ਇੱਥੋਂ ਮੇਰ ਤੋਂ ਨਰਾਜ ਹੋ ਕੇ ਜਾਣ ਦਾ ਨਾਟਕ ਕਰਨਾ ਅਤੇ ਤੇਨਾਲੀ ਰਾਮ ਨੂੰ ਕਹਿਣਾ ਕਿ ਰਾਣੀ ਨੂੰ ਲੈ ਕੇ ਮੇਰੇ ਕੋਲ ਆਉ ਜੇ ਨਾ ਲਿਆ ਸਕੇ ਤਾਂ ਮੈਂ ਤੁਹਾਨੂੰ ਨੌਕਰੀ ਤੋਂ ਕੱਢ ਦਿਆਂਗਾ ਅਤੇ ਜਦੋਂ ਉਹ ਮੈਨੂੰ ਲੈਣ ਆਵੇਗਾ, ਮੈਂ ਉਸ ਦੇ ਨਾਲ ਆਵਾਂਗਾ ਹੀ ਨਹੀਂ ਤਾਂ ਤੁਸੀਂ ਉਸ ਨੂੰ ਨੌਕਰੀ ਤੋਂ ਕੱਢ ਦੇਣਾ।

ਰਾਜਾ ਨੇ ਕਿਹਾ ਠੀਕ ਹੈ, ਰਾਜਾ ਅਗਲੇ ਦਿਨ ਰਾਣੀ ਦੇ ਦਰਬਾਰ ਵਿੱਚੋਂ ਨਰਾਜ ਹੁੰਦੇ ਹੋਏ ਚਲਿਆ ਗਿਆ। ਇਹ ਗੱਲ ਹਰ ਪਾਸੇ ਫੈਲ ਗਈ। ਰਾਜੇ ਨੇ ਤੇਨਾਲੀ ਰਾਮ ਨੂੰ ਬੁਲਾ ਕੇ ਕਿਹਾ ਕਿ ਉਹ ਰਾਣੀ ਨੂੰ ਉਹਨਾਂ ਕੋਲ ਲੈ ਕੇ ਆਵੇ ਨਹੀਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਤੇਨਾਲੀ ਰਾਮ ਸਮਝ ਗਿਆ ਕੁੱਝ ਗੜਬੜ ਹੈ। ਉਸ ਨੇ ਇੱਕ ਆਦਮੀ ਦੇ ਕੰਨ ਵਿੱਚ ਕੁੱਝ ਕਿਹਾ ਅਤੇ ਰਾਣੀ ਕੋਲ ਚਲੇ ਗਏ। ਰਾਣੀ ਕੋਲ ਪਹੁੰਚ ਕੇ ਅਜੇ ਰਾਣੀ ਦਾ ਹਾਲਚਾਲ ਹੀ ਪੁੱਛ ਰਹੇ ਸੀ। ਉਸੇ ਸਮੇਂ ਉਹ ਆਦਮੀ ਉੱਥੇ ਪਹੁੰਚਿਆ ਅਤੇ ਕਹਿਣ ਲਗਿਆ। ਤੁਸੀਂ ਫਾਲਤੁ ਹੀ ਕੋਸ਼ਿਸ਼ ਕਰ ਰਹੇ ਹੋ। ਰਾਜਾ ਜੀ ਤਾਂ ਬਹੁਤ ਜਿਆਦਾ ਹੀ ਨਰਾਜ਼ ਹਨ ਰਾਣੀ ਜੀ ਤੋਂ ਉਹ ਤਾਂ ਕਹਿ ਰਹੇ ਹਨ ਕਿ ਦੂਜੀ ਰਾਣੀ ਨੂੰ ਲਿਆਉਣਗੇ ਹੀ ਲਿਆਉਣਗੇ।

ਰਾਣੀ ਉਸ ਆਦਮੀ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਅਤੇ ਇੱਕ ਦਮ ਘਬਰਾ ਗਈ। ਤੇਨਾਲੀ ਰਾਮ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਮਹਾਰਾਜ ਨੂੰ ਸਮਝਾਵਾਂਗਾ ਅਜੇ ਗੁੱਸੇ ਵਿੱਚ ਉਹ ਇਹ ਸਭ ਕਹਿ ਰਹੇ ਹਨ। ਰਾਣੀ ਨੇ ਕਿਹਾ ਕਿ ਉਹ ਦੂਜੇ ਵਿਆਹ ਦੀ ਵੀ ਗੱਲ ਕਰ ਰਹੇ ਹਨ? ਤੇਨਾਲੀ ਰਾਮ ਕਹਿੰਦੇ ਹਨ ਕਿ ਹਾਂ ਉਹ ਕਹਿ ਤਾਂ ਰਹੇ ਸੀ ਕਿ ਮੈਂ ਛੋਟੀਆਂ-ਛੋਟੀਆਂ ਇਹਨਾਂ ਗੱਲਾਂ ਤੋਂ ਤੰਗ ਆ ਗਿਆ ਹਾਂ, ਰਾਣੀ ਦਾ ਮੇਰੇ ਰਾਜ ਦਰਬਾਰ ਦੇ ਕੰਮ ਵਿਚਕਾਰ ਬੋਲਣਾ ਮੈਨੂੰ ਬਿਲਕੁਲ ਪਸੰਦ ਨਹੀਂ ਹੈ।

ਇਹ ਸਭ ਸੁਣ ਕੇ ਰਾਣੀ ਬਹੁਤ ਘਬਰਾ ਗਈ ਅਤੇ ਦੌੜ ਰਾਜਾ ਦੇ ਬਾਗ ਵਿੱਚ ਪਹੁੰਚੀ। ਉੱਥੇ ਜਾ ਕੇ ਰਾਣੀ ਨੇ ਰਾਜਾ ਦੇ ਪੈਰਾਂ ਤੇ ਡਿੱਗ ਪਈ ਅਤੇ ਕਹਿਣ ਲਗੀ ਕਿ ਮੈਨੂੰ ਮੁਆਫ ਕਰ ਦਿਉਂ ਅੱਗੇ ਤੋਂ ਮੈਂ ਕਦੀ ਤੁਹਾਡੇ ਮਾਮਲੇ ਵਿੱਚ ਨਹੀਂ ਬੋਲਾਂਗੀ।

ਰਾਜਾ ਨੂੰ ਸਮਝ ਆ ਗਿਆ ਕਿ ਤੇਨਾਲੀ ਰਾਮ ਨੇ ਰਾਣੀ ਨੂੰ ਵੀ ਆਪਣੀ ਜਾਲ ਵਿੱਚ ਫੱਸਾ ਲਿਆ ਹੈ। ਰਾਜਾ ਨੇ ਹੱਸਦੇ ਹੋਏ ਰਾਣੀ ਨੂੰ ਕਿਹਾ ਕਿ ਤੇਨਾਲੀ ਰਾਮ ਨੂੰ ਹਰਾਉਣਾ ਐਨਾ ਅਸਾਨ ਨਹੀਂ ਹੈ।

ਸਹਿਯੋਗ ਨਾਲ ਸਾਹਨੀ ਪਬਲੀਕੇਸ਼ੰਜ਼
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਰਾਜਾਰਾਣੀ ਦਾ ਝਗੜਾ