ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ » ਕਥਾ-ਸਾਗਰ » ਕੁੱਤੇ ਦੀ ਦੁਮ
 
ਇੱਕ ਵਾਰ ਰਾਜਾ ਕ੍ਰਿਸ਼ਨਦੇਵ ਦੇ ਦਰਬਾਰ ਵਿੱਚ ਇਹ ਬਹਿਸ ਚੱਲ ਪਈ ਕਿ ਬੰਦੇ ਦਾ ਸੁਭਾਅ ਬਦਲਿਆ ਜਾ ਸਕਦਾ ਹੈ ਕਿ ਨਹੀਂ।

ਕਈ ਲੋਕਾਂ ਦਾ ਕਹਿਣਾ ਸੀ ਕਿ ਕੁੱਤੇ ਦੀ ਦੁਮ ਸਿੱਧੀ ਕੀਤੀ ਜਾ ਸਕਦੀ ਹੈ ਪਰ ਬੰਦੇ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ। ਰਾਜੇ ਨੇ ਸੋਚਿਆ ਕਿ ਚਲੋ ਇਸ ਤਰ੍ਹਾਂ ਦਾ ਇੱਕ ਮੁਕਬਲਾ ਕਰਵਾਇਆ ਜਾਵੇ। ਉਹਨਾਂ ਨੇ ਦੱਸ ਅਜਿਹੇ ਵਿਅਕਤੀ ਚੁਣੇ ਜੋ ਇਸ ਮੁੱਦੇ ਤੇ ਸਭ ਤੋਂ ਜਿਆਦਾ ਬਹਿਸ ਕਰ ਰਹੇ ਸੀ। ਰਾਜੇ ਇਹਨਾਂ ਦੱਸਾਂ ਨੂੰ ਇੱਕ-ਇੱਕ ਕੁੱਤੇ ਦਾ ਪਿੱਲਾ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਛੇ ਮਹੀਨੇ ਲਈ ਇਹ ਕੁੱਤੇ ਦਿੱਤੇ ਜਾ ਰਹੇ ਹਨ। ਜੋ ਛੇ ਮਹੀਨੇ ਵਿੱਚ ਕੁੱਤੇ ਦੀ ਦੁਮ ਨੂੰ ਸਿੱਧਾ ਕਰ ਦੇਵੇਗਾ। ਉਸ ਨੂੰ ਇਨਾਮ ਮਿਲੇਗਾ।

ਇਹਨਾਂ ਦੱਸ ਵਿਅਕਤੀਆਂ ਵਿੱਚ ਇੱਕ ਸੀ ਤੇਨਾਲੀ ਰਾਮ। ਬਾਕੀ ਨੌ ਨੇ ਕੁੱਤੇ ਦੀ ਦੁਮ ਨੂੰ ਸਿੱਧਾ ਕਰਨ ਲਈ ਬਹੁਤ ਕੋਸ਼ਿਸ਼ ਕੀਤੀਆਂ। ਇੱਕ ਨੇ ਕੁੱਤੇ ਦੀ ਦੁਮ ਦੇ ਛੋਰ ਤੇ ਬਹੁਤ ਸਾਰਾ ਵਜਨ ਰੱਖ ਦਿੱਤਾ ਤਾਂ ਕਿ ਉਹ ਸਿੱਧੀ ਹੋ ਜਾਵੇ।

ਦੂਜੇ ਨੇ ਕੁੱਤੇ ਦੀ ਦੁਮ ਨੂੰ ਇਕ ਪਾਈਪ ਵਿੱਚ ਪਾ ਦਿੱਤਾ ਤਾਂ ਕੀ ਉਹ ਸਿੱਧੀ ਹੋ ਜਾਵੇ। ਤੀਜੇ ਨੂੰ ਕੁੱਤੇ ਨੂੰ ਰੋਜ ਚੰਗੇ ਪਕਵਾਨ ਖੁਆਏ ਤਾਂ ਕਿ ਉਹ ਖੁਸ਼ ਹੋ ਕੇ ਦੁਮ ਸਿੱਧੀ ਕਰ ਲਵੇ। ਚੌਥੇ ਨੇ ਇੱਕ ਪੰਡਿਤ ਨੂੰ ਕਿਹਾ ਕੇ ਕੁੱਤੇ ਦੀ ਦੁਮ ਨੂੰ ਸਿੱਧਾ ਕਰਨ ਲਈ ਪੂਜਾ-ਪਾਠ ਕਰੋ।

ਪੰਜਵੇ ਨੇ ਕੁੱਤੇ ਦੀ ਦੁਮ ਨੂੰ ਸਿੱਧਾ ਕਰਨ ਲਈ ਇੱਕ ਤਾਂਤਰਿਕ ਤੋਂ ਮੰਤਰ ਪੜ੍ਹਵਾਏ। ਛੇਵਾ ਕੁੱਤੇ ਨੂੰ ਰੋਜ ਭਾਸ਼ਨ ਦਿੰਦਾ ਸੀ ਕਿ ਤੂੰ ਆਪਣੀ ਦੁਮ ਸਿੱਧੀ ਕਰ ਲਵੇ। ਸੱਤਵੇ ਨੇ ਕੁੱਤੇ ਦੀ ਦੁਮ ਤੇ ਰੋਜ ਮਾਲਿਸ਼ ਕੀਤੀ ਜਿਸ ਦੇ ਨਾਲ ਉਹ ਸਿੱਧੀ ਹੋ ਜਾਵੇ। ਅੱਠਵੇ ਨੇ ਕੁੱਤੇ ਦੀ ਦੁਮ ਸਿੱਧੀ ਕਰਨ ਲਈ ਉਸ ਨੂੰ ਕੁੱਝ ਦਵਾਈਆਂ ਦਿੱਤਿਆਂ। ਨੌਵੇ ਨੇ ਕੁੱਤੇ ਦੀ ਦੁਮ ਸਿੱਧੀ ਕਰਨ ਲਈ ਉਸ ਦਾ ਆਪਰੇਸ਼ਨ ਕਰਵਾ ਦਿੱਤਾ, ਪਰ ਤੇਨਾਲੀ ਰਾਮ ਨੇ ਇਹ ਸਭ ਨਹੀਂ ਕੀਤਾ। ਉਸ ਨੇ ਕੁੱਤੇ ਨੂੰ ਸਿਰਫ ਉਨ੍ਹਾਂ ਹੀ ਭੋਜਨ ਦਿੱਤਾ ਜਿਸ ਦੇ ਨਾਲ ਜਿੰਦਾ ਰਹਿ ਸਕੇ, ਪਰ ਇਸ ਨਾਲ ਤੇਨਾਲੀ ਰਾਮ ਦਾ ਕੁੱਤਾ ਬਹੁਤ ਕਮਜੋਰ ਹੋ ਗਿਆ ਅਤੇ ਉਸ ਦੀ ਦੁਮ ਲਟਕ ਗਈ ਦਿੱਸਣ ਵਿੱਚ ਉਹ ਸਿੱਧੀ ਲੱਗਣ ਲਗੀ।

ਛੇ ਮਹੀਨੇ ਦਾ ਸਮਾਂ ਪੂਰਾ ਹੋ ਚੁਕਿਆ ਸੀ। ਉਹ ਦੱਸ ਲੋਕਾਂ ਨੂੰ ਰਾਜੇ ਨੇ ਦਰਬਾਰ ਵਿੱਚ ਕੁੱਤੇ ਦੇ ਨਾਲ ਬੁਲਾਇਆ।
ਜਦੋਂ ਸਾਰੇ ਕੁੱਤੇ ਨਾਲ ਦਰਬਾਰ ਵਿੱਚ ਪਹੁੰਚੇ ਤਾਂ ਰਾਜੇ ਨੇ ਸਭ ਦੇ ਕੁੱਤੇ ਵੇਖੇ ਪਰ ਕਿਸੇ ਦੀ ਦੁਮ ਸਿੱਧੀ ਨਹੀਂ ਹੋਈ ਸੀ। ਜਦੋਂ ਰਾਜੇ ਨੇ ਤੇਨਾਲੀ ਰਾਮ ਦਾ ਕੁੱਤਾ ਵੇਖਿਆ ਤਾਂ ਕਿਹਾ ਤੇਨਾਲੀ ਰਾਮ ਇਹ ਇਸ ਦਾ ਕੀ ਹਾਲ ਬਣਾ ਦਿੱਤਾ। ਇਸ ਬਿਚਾਰੇ ਜਾਨਵਰ ਨੂੰ ਖਾਣ-ਪੀਣ ਲਈ ਕੁੱਝ ਨਹੀਂ ਦਿੱਤਾ। ਇਹ ਬਿਚਾਰਾ ਕਿੰਨ੍ਹਾ ਪਤਲਾ ਹੋ ਗਿਆ ਹੈ। ਤੁਹਾਨੂੰ ਇਸ ਤੇ ਦਇਆ ਨਹੀਂ ਆਈ।

ਤੇਨਾਲੀ ਰਾਮ ਨੇ ਰਾਜਾ ਦੀ ਗੱਲ ਸੁਣ ਕੇ ਕਿਹਾ ਮਹਾਰਾਜ ਤੁਸੀਂ ਇਹ ਤਾਂ ਕਿਹਾ ਨਹੀਂ ਸੀ ਕਿ ਇਸ ਨੂੰ ਚੰਗੀ ਤਰ੍ਹਾਂ ਖਿਲਾਉ-ਪਿਲਾਉ ਨਹੀਂ ਤਾਂ ਮੈਂ ਇਸ ਦੀ ਚੰਗੀ ਤਰ੍ਹਾਂ ਸੇਵਾ ਕਰਦਾ। ਤੁਸੀਂ ਤਾਂ ਇਸ ਦੀ ਦੁਮ ਦੇ ਸੁਭਾਅ ਤੋਂ ਉਲਟ ਉਸ ਨੂੰ ਸਿੱਧਾ ਕਰਨ ਲਈ ਕਿਹਾ ਸੀ, ਜੋ ਇਸ ਨੂੰ ਭੁੱਖਾ ਰੱਖਣ ਨਾਲ ਹੀ ਹੋ ਸਕਦਾ ਸੀ। ਇਸ ਤਰ੍ਹਾਂ ਹੀ ਮਨੁੱਖ ਦਾ ਸੁਭਾਅ ਵੀ ਬਦਲ ਨਹੀਂ ਸਕਦਾ। ਹਾਂ, ਤੁਸੀਂ ਉਸ ਨੂੰ ਜੇਲ ਵਿੱਚ ਬੰਦ ਕਰ ਕੇ ਜਾਂ ਭੁੱਖਾ ਰੱਖ ਕੇ ਉਸ ਦਾ ਸੁਭਾਅ ਨੂੰ ਮੁਰਦਾ ਜਰੂਰ ਬਣਾ ਸਕਦੇ ਹੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕੁੱਤੇ ਦੀ ਦੁਮ