ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ » ਕਥਾ-ਸਾਗਰ » ਬੈਂਗਨ ਦੀ ਚੋਰੀ
 
WD
ਰਾਜਾ ਕ੍ਰਿਸ਼ਨ ਦੇਵ ਦੇ ਸ਼ਾਹੀ ਬਾਗ ਵਿੱਚ ਬਹੁਤ ਹੀ ਚੰਗੀ ਕਿਸਮ ਦੇ ਬੈਂਗਨ ਲੱਗਦੇ ਸੀ। ਇੱਕ ਵਾਰ ਰਾਜਾ ਨੇ ਸਾਰੇ ਦਰਬਾਰੀਆਂ ਨੂੰ ਖਾਣਾ ਖੁਆਇਆ। ਉਸ ਵਿੱਚ ਉਹਨਾਂ ਨੇ ਸਭ ਨੂੰ ਬੈਂਗਨ ਵੀ ਪਰੋਸੇ। ਤੇਨਾਲੀ ਰਾਮ ਸਮੇਤ ਸਾਰੀਆਂ ਨੂੰ ਹੀ ਬੈਂਗਨ ਬਹੁਤ ਪਸੰਦ ਆਏ।

ਤੇਨਾਲੀ ਰਾਮ ਨੇ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਰਾਜਾ ਦੇ ਬਾਗ ਵਿੱਚ ਜੋ ਬੈਂਗਨ ਲੱਗੇ ਹਨ। ਉਹ ਬਹੁਤ ਹੀ ਸੁਆਦ ਹਨ ਅਜਿਹਾ ਸੁਆਦ ਕਿ ਕਦੀ ਭੁੱਲਿਆ ਨਹੀਂ ਜਾ ਸਕਦਾ।

ਤੇਨਾਲੀ ਰਾਮ ਦੀ ਪਤਨੀ ਜਿਦ ਕਰਨ ਲਗੀ ਕਿ ਮੈਨੂੰ ਵੀ ਉਹ ਬੈਂਗਨ ਖਾਣੇ ਹਨ। ਤੇਨਾਲੀ ਰਾਮ ਨੇ ਕਿਹਾ ਰਾਜਾ ਨੂੰ ਆਪਣਾ ਬਾਗ ਬਹੁਤ ਪਸੰਦ ਹੈ ਉਹ ਕਿਸੇ ਵੀ ਕੀਮਤ ਤੇ ਉਥੋ ਕੁੱਝ ਨਹੀਂ ਦੇਵੇਗਾ। ਚੋਰੀ ਕਰਨ ਦਾ ਖਤਰਾ ਤਾਂ ਮੈਂ ਬਿਲਕੁਲ ਨਹੀਂ ਲੈ ਸਕਦਾ ਕਿਉਂਕਿ ਜੇ ਚੋਰੀ ਕਰਦਾ ਫੜਇਆ ਗਿਆ ਤਾਂ ਰਾਜਾ ਮੇਰਾ ਸਿਰ ਕੱਟ ਦੇਵੇਗਾ।

ਪਰ ਤੇਨਾਲੀ ਦੀ ਪਤਨੀ ਕਿੱਥੇ ਮੰਨਣ ਵਾਲੀ ਸੀ ਉਸ ਨੇ ਕਿਹਾ ਮੈਨੂੰ ਕੁੱਝ ਨਹੀਂ ਪਤਾ ਮੈਂ ਪਹਿਲੀ ਵਾਰ ਤੁਹਾਡੇ ਕੋਲੋ ਕੁੱਝ ਮੰਗਿਆ ਹੈ ਦੇਣਾ ਤਾਂ ਤੁਹਾਨੂੰ ਪਵੇਗਾ ਹੀ। ਆਖਿਰ ਤੇਨਾਲੀ ਰਾਮ ਰਾਤ ਨੂੰ ਰਾਜੇ ਦੇ ਬਾਗ ਵਿੱਚ ਗਿਆ ਅਤੇ ਕੁੱਝ ਬੈਂਗਨ ਲੈ ਕੇ ਆ ਗਿਆ।

ਪਤਨੀ ਨੇ ਉਹ ਬੈਂਗਨ ਬਣਾਏ ਅਤੇ ਖਾਦੇ ਅਤੇ ਕਿਹਾ ਸੱਚ ਵਿੱਚ ਇਸ ਦਾ ਸੁਆਦ ਕੋਈ ਭੁੱਲ ਹੀ ਨਹੀਂ ਸਕਦਾ। ਜਾਉ ਆਪਣੇ ਬੇਟੇ ਨੂੰ ਵੀ ਬੁਲਾ ਕੇ ਲਿਆਉ। ਉਸ ਨੂੰ ਵੀ ਬੈਂਗਨ ਖੁਆ ਦਿੰਦੇ ਹਨ। ਤੇਨਾਲੀ ਰਾਮ ਨੇ ਕਿਹਾ ਕਦੀ ਵੀ ਨਹੀਂ ਉਹ ਛੋਟਾ ਜਿਹਾ ਛੇ ਸਾਲ ਦਾ ਬੱਚਾ ਹੈ ਕਦੀ ਵੀ ਕਿਸੇ ਦੇ ਸਾਹਮਣੇ ਇਹ ਰਾਜ ਖੋਲ ਦੇਵੇਗਾ, ਪਰ ਉਸ ਦੀ ਪਤਨੀ ਫਿਰ ਨਹੀਂ ਮੰਨੀ।

ਆਖਿਰ ਤੇਨਾਲੀ ਰਾਮ ਨੇ ਇੱਕ ਤਰਕੀਬ ਸੋਚੀ ਉਹ ਆਪਣੇ ਬੱਚੇ ਕੋਲ ਗਿਆ, ਜੋ ਛੱਤ ਤੇ ਸੋ ਰਿਹਾ ਸੀ। ਉਸ ਨੇ ਬੱਚੇ ਦੇ ਉੱਪਰ ਕਾਫੀ ਸਾਰਾ ਪਾਣੀ ਪਾਇਆ। ਅਤੇ ਜਦੋਂ ਬੱਚਾ ਭਿੱਜ ਗਿਆ ਉਸ ਨੂੰ ਉਠਾ ਕੇ ਕਿਹਾ ਚਲੋ ਚਲੋ ਬਰਸਾਤ ਆ ਰਹੀ ਹੈ। ਚਲੋ ਥੱਲੇ ਚੱਲ ਕੇ ਸੌਣਾ। ਥੱਲੇ ਲਿਆ ਕੇ ਉਸ ਨੇ ਬੱਚੇ ਦੇ ਕੱਪੜੇ ਬਦਲੇ ਅਤੇ ਕਿਹਾ ਬਾਹਰ ਮੀਂਹ ਪੈ ਰਿਹਾ ਹੈ। ਇਸ ਲਈ ਤੈਨੂੰ ਥੱਲੇ ਲੈ ਕੇ ਆਏ ਹਾਂ। ਚੱਲ ਰੋਟੀ ਖਾ ਕੇ ਸੋ ਜਾ।

ਬੱਚੇ ਨੇ ਰੋਟੀ ਖਾਦੀ ਅਤੇ ਸੋ ਗਿਆ। ਸਵੇਰੇ ਰਾਜਾ ਨੂੰ ਚੋਰੀ ਦਾ ਪਤਾ ਲੱਗ ਗਿਆ। ਰਾਜੇ ਨੇ ਕਿਹਾ ਚੋਰ ਦਾ ਪਤਾ ਲਗਾਇਆ ਜਾਵੇ। ਰਾਜਾ ਦੇ ਇੱਕ ਮੰਤਰੀ ਨੇ ਕਿਹਾ ਮੈਨੂੰ ਤਾਂ ਤੇਨਾਲੀ ਰਾਮ ਤੇ ਸ਼ੱਕ ਹੈ, ਪਰ ਜੇ ਇਸ ਨੂੰ ਪੁੱਛਿਆ ਤਾਂ ਇਹ ਸੱਚ ਨਹੀਂ ਦੱਸੇਗਾ ਚਲਾਕੀ ਨਾਲ ਗੱਲ ਨੂੰ ਟਾਲ ਦੇਵੇਗਾ। ਇੱਕ ਕੰਮ ਕਰਦੇ ਹਾਂ ਇਸ ਦੇ ਬੱਚੇ ਨੂੰ ਬੁਲਾ ਕੇ ਪੁੱਛਦੇ ਹਾਂ ਉਹ ਛੋਟਾ ਜਿਹਾ ਬੱਚਾ ਸਭ ਸੱਚ ਦੱਸ ਦੇਵੇਗਾ।

ਤੇਨਾਲੀ ਰਾਮ ਦੇ ਬੱਚੇ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਪੁੱਛਿਆ ਬੇਟਾ ਰਾਤ ਨੂੰ ਤੁਸੀਂ ਖਾਣੇ ਵਿੱਚ ਕੀ ਖਾਦਾ ਸੀ। ਬੇਟੇ ਨੇ ਕਿਹਾ ਅਸੀਂ ਰਾਤ ਬੈਂਗਨ ਖਾਦੇ ਸੀ, ਜੋ ਕਿ ਬਹੁਤ ਹੀ ਸੁਆਦ ਸੀ। ਰਾਜੇ ਨੇ ਕਿਹਾ ਬੋਲੋ ਤੇਨਾਲੀ ਰਾਮ ਇਸ ਦਾ ਕੀ ਜਵਾਬ ਹੈ ਤੁਹਾਡੇ ਕੋਲ? ਤੇਨਾਲੀ ਰਾਮ ਨੇ ਕਿਹਾ ਮਹਾਰਾਜ ਇਹ ਬੱਚਾ ਤਾਂ ਬਹੁਤ ਛੋਟਾ ਹੈ। ਇਹ ਤਾਂ ਕੱਲ੍ਹ ਛੇਤੀ ਸੋ ਗਿਆ ਸੀ। ਇਹ ਕੁੱਝ ਵੀ ਕਹਿੰਦਾ ਰਹਿੰਦਾ ਹੈ ਤੁਸੀਂ ਇਸ ਨੂੰ ਪੁੱਛੋ ਕੱਲ੍ਹ ਮੌਸਮ ਕਿਸ ਤਰ੍ਹਾਂ ਸ।ਰਾਜੇ ਨੇ ਕਿਹਾ ਬੇਟਾ ਕੱਲ੍ਹ ਮੌਸਮ ਕਿਸ ਤਰ੍ਹਾਂ ਦਾ ਸੀ। ਬੱਚਾ ਕਹਿਣ ਲਗਿਆ ਮਹਾਰਾਜ ਕੱਲ੍ਹ ਬਹੁਤ ਤੇਜ ਮੀਂਹ ਪੈ ਰਿਹਾ ਸੀ ਮੇਰੇ ਤਾਂ ਸਾਰੇ ਕੱਪੜੇ ਵੀ ਭਿੱਜ ਗਏ ਸੀ।

ਤੇਨਾਲੀ ਰਾਮ ਨੇ ਕਿਹਾ ਦੇਖਿਆ ਮਹਾਰਾਜ ਤੁਸੀਂ ਇਹ ਕੁੱਝ ਵੀ ਕਹਿੰਦਾ ਰਹਿੰਦਾ ਹੈ। ਇਸ ਦੇ ਦਿਮਾਗ ਦਾ ਕੀ ਭਰੋਸਾ ਕਰਨਾ ਕੱਲ੍ਹ ਕਿੱਥੇ ਬਰਸਾਤ ਆਈ ਸੀ। ਰਾਜਾ ਨੇ ਕਿਹਾ ਠੀਕ ਹੈ ਤੇਨਾਲੀ ਰਾਮ ਅਸੀਂ ਮੰਨਦੇ ਹਾਂ ਕਿ ਤੁਸੀਂ ਚੋਰੀ ਨਹੀਂ ਕੀਤੀ।
ਸਬੰਧਤ ਜਾਣਕਾਰੀ ਲੱਭੋ