ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ » ਕਥਾ-ਸਾਗਰ » ਬਿੱਲੀ ਅਤੇ ਦੁੱਧ
 
ND
ਇੱਕ ਵਾਰ ਵਿਜੈ ਨਗਰ ਵਿੱਚ ਚੁਹਿਆਂ ਨੇ ਬਹੁਤ ਉਤਪਾਤ ਮਚਾਇਆ। ਰਾਜਾ ਕ੍ਰਿਸ਼ਨਦੇਵ ਨੇ ਤੰਗ ਆ ਕੇ ਪੂਰੇ ਰਾਜ ਵਿੱਚ ਹਰ ਘਰ ਵਿੱਚ ਇੱਕ ਬਿੱਲੀ ਅਤੇ ਉਸ ਨੂੰ ਦੁੱਧ ਪਿਲਾਉਣ ਲਈ ਇੱਕ ਗਾ ਦਿੱਤੀ। ਤੇਨਾਲੀ ਰਾਮ ਨੂੰ ਵੀ ਬਿੱਲੀ ਅਤੇ ਗਾਂ ਮਿਲੀ।

ਤੇਨਾਲੀ ਰਾਮ ਨੇ ਪਹਿਲੇ ਹੀ ਦਿਨ ਬਿੱਲੀ ਦੇ ਅੱਗੇ ਗਰਮ-ਗਰਮ ਦੁੱਧ ਕਟੋਰੀ ਵਿੱਚ ਪਾ ਕੇ ਰੱਖ ਦਿੱਤਾ। ਜਿਵੇ ਹੀ ਬਿੱਲੀ ਨੇ ਦੁੱਧ ਪੀਣ ਲਈ ਮੂੰਹ ਉਸ ਕਟੋਰੀ ਵਿੱਚ ਪਾਇਆ ਉਸ ਦਾ ਮੂੰਹ ਜਲ ਗਿਆ। ਉਸ ਦੇ ਬਾਅਦ ਬਿੱਲੀ ਨੇ ਕਦੇ ਵੀ ਦੁੱਧ ਨਹੀਂ ਪੀਤਾ। ਤੇਨਾਲੀ ਰਾਮ ਗਾਂ ਦੇ ਦੁੱਧ ਨੂੰ ਆਰਾਮ ਨਾਲ ਆਪਣੇ ਪਰਿਵਾਰ ਲਈ ਵਾਪਰਦਾ ਰਿਹਾ।

ਇੱਕ ਦਿਨ ਰਾਜਾ ਨੇ ਕਿਹਾ ਸਭ ਆਪਣੀ-ਆਪਣੀ ਬਿੱਲੀ ਨੂੰ ਲੈ ਕੇ ਆਉ। ਅਸੀਂ ਵੇਖਣਾ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦੀ ਸਹੀ ਦੇਖਭਾਲ ਕਰ ਰਹੇ ਹੋ ਜਾਂ ਨਹੀਂ। ਸਾਰੇ ਲੋਕ ਆਪਣੀ ਬਿੱਲੀ ਲੈ ਕੇ ਆਏ। ਸਭ ਦੀਆਂ ਬਿੱਲੀਆਂ ਚੰਗੀ ਮੋਟੀ ਅਤੇ ਸਿਹਤਮੰਦ ਸੀ, ਪਰ ਜਦੋਂ ਰਾਜਾ ਨੇ ਤੇਨਾਲੀ ਰਾਮ ਦੀ ਬਿੱਲੀ ਵੇਖੀ ਤਾਂ ਕਿਹਾ ਕਿ ਗੱਲ ਹੈ ਤੇਨਾਲੀ ਰਾਮ ਤੁਸੀਂ ਆਪਣੀ ਬਿੱਲੀ ਨੂੰ ਦੁੱਧ ਨਹੀਂ ਦਿੱਤਾ। ਇਹ ਐਨੀ ਕਮਜੋਰ ਕਿਵੇਂ ਹੋ ਗਈ।

ਤੇਨਾਲੀ ਰਾਮ ਨੇ ਕਿਹਾ ਮਹਾਰਾਜ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਇਹ ਬਿੱਲੀ ਦੁੱਧ ਨਹੀਂ ਪਿੰਦੀ। ਰਾਜਾ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ। ਦੁੱਧ ਲਿਆਉ ਅਸੀਂ ਆਪ ਇਸ ਨੂੰ ਦੁੱਧ ਪਿਲਾਵਾਂਗੇ। ਰਾਜਾ ਨੇ ਜਿਵੇ ਹੀਂ ਬਿੱਲੀ ਦੇ ਅੱਗੇ ਦੁੱਧ ਰੱਖਿਆ ਉਹ ਡਰ ਕੇ ਭੱਜ ਗਈ।

ਰਾਜਾ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਕਿ ਬਿੱਲੀ ਦੁੱਧ ਨਾ ਪਿੰਦੀ ਹੋਵੇ। ਉਹਨਾਂ ਨੇ ਕਿਹਾ ਮੈਂ ਬਿੱਲੀ ਨੂੰ ਧਿਆਨ ਨਾਲ ਵੇਖਣਾ ਚਾਹੁੰਦਾ ਹਾਂ। ਉਹਨਾਂ ਨੇ ਬਿੱਲੀ ਨੂੰ ਧਿਆਨ ਨਾਲ ਵੇਖਿਆ ਅਤੇ ਕਿਹਾ ਇਸ ਦੇ ਮੂੰਹ ਤੇ ਜਲੇ ਹੋਏ ਹੋਣ ਦਾ ਨਿਸ਼ਾਨ ਹੈ। ਤੇਨਾਲੀ ਰਾਮ ਤੁਸੀਂ ਇਸ ਨੂੰ ਜਾਨ ਕਰ ਕੇ ਗਰਮ-ਗਰਮ ਦੁੱਧ ਦਿੱਤਾਂ ਤਾਂ ਕਿ ਇਹ ਡਰ ਦੇ ਕਾਰਨ ਦੁਬਾਰਾ ਦੁੱਧ ਨਾ ਪੀ ਸਕੇ।

ਤੇਨਾਲੀ ਰਾਮ ਨੇ ਕਿਹਾ ਮਹਾਰਾਜ ਇਹ ਤਾਂ ਤੁਹਾਡਾ ਫਰਜ ਬਣਦਾ ਹੈ ਕਿ ਬਿੱਲੀ ਨੂੰ ਦੁੱਧ ਦੇਣ ਤੋਂ ਪਹਿਲਾਂ ਹਰ ਇਨਸਾਨ ਦੇ ਬੱਚੇ ਨੂੰ ਦੁੱਧ ਮਿਲ ਸਕੇ। ਰਾਜਾ ਨੂੰ ਤੇਨਾਲੀ ਰਾਮ ਦੀ ਗੱਲ ਸੁਣ ਕੇ ਹਾਸਾ ਆ ਗਿਆ ਅਤੇ ਉਹਨਾਂ ਨੇ ਤੇਨਾਲੀ ਰਾਮ ਨੂੰ ਮੁਆਫ ਕਰ ਦਿੱਤਾ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ