ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ » ਕਥਾ-ਸਾਗਰ » ਮੰਤਰੀ ਦਾ ਝੂਠ
 
WD
ਇੱਕ ਵਾਰ ਵਿਜੇਨਗਰ ਰਾਜ ਵਿੱਚ ਭਿਆਨਕ ਮੀਂਹ ਪਿਆ। ਚਾਰੇ ਪਾਸੇ ਤਬਾਹੀ ਮੱਚ ਗਈ। ਕਈ ਘਰ ਡੁੱਬ ਗਏ। ਹਜਾਰੋ ਜਾਨਵਰ ਮਰ ਗਏ। ਇਸ ਵਿਪਦਾ ਦੀ ਖ਼ਬਰ ਰਾਜਾ ਕ੍ਰਿਸ਼ਨ ਦੇਵ ਨੂੰ ਮਿਲੀ।

ਤਾਜਾ ਨੇ ਤੁਰੰਤ ਮੰਤਰੀ ਨੂੰ ਬੁਲਾ ਕੇ ਆਦੇਸ਼ ਦਿੱਤਾ ਕਿ ਰਾਹਤ ਕੋਸ਼ ਤੋਂ ਧਨ ਕੱਢ ਕੇ ਲੋਕਾਂ ਦੀ ਮਦਦ ਕੀਤੀ ਜਾਵੇ। ਉਹਨਾਂ ਦੇ ਇਲਾਜ ਅਤੇ ਖਾਣ ਪੀਣ ਦਾ ਪੂਰਾ ਇੰਤਜਾਮ ਕੀਤਾ ਜਾਵੇ। ਨਦੀਆਂ ਤੇ ਪੁਲ ਬਣਾਏ ਜਾਣ।

ਮੰਤਰੀ ਨੇ ਤੁਰੰਤ ਹਾਂ ਕਰ ਦਿੱਤੀ ਅਤੇ ਅਗਲੇ ਦਿਨ ਖਜਾਨੇ ਤੋਂ ਮੋਟੀ ਰਕਮ ਕੱਢ ਕੇ ਮਦਦ ਦੇ ਕੰਮ ਵਿੱਚ ਜੁੱਟ ਗਏ। ਕਈ ਮਹਿਨੀਆਂ ਤੱਕ ਮੰਤਰੀ ਮਹਿਲ ਵਿੱਚ ਨਹੀਂ ਆਇਆ। ਰਾਜਾ ਸਮਝ ਰਹੇ ਸੀ ਕਿ ਰਾਹਤ ਦਾ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਤੇਨਾਲੀ ਰਾਮ ਨੂੰ ਸਭ ਖ਼ਬਰ ਸੀ ਕਿ ਮੰਤਰੀ ਕੀ ਕਰ ਰਿਹਾ ਹੈ।

ਕੁੱਝ ਦਿਨਾਂ ਬਾਅਦ ਮੰਤਰੀ ਦਰਬਾਰ ਵਿੱਚ ਆਇਆ ਅਤੇ ਉਸ ਨੇ ਆਪਣੇ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ। ਦਰਬਾਰ ਖਤਮ ਹੋਇਆ ਤਾਂ ਰਾਜਾ ਨੇ ਤੇਨਾਲੀ ਰਾਮ ਨੂੰ ਕਿਹਾ ਵੇਖਿਆ ਤੇਨਾਲੀ ਰਾਮ ਸਾਡੇ ਮੰਤਰੀ ਜੀ ਦਾ ਕਮਾਲ। ਦੋ ਹਫਤਿਆਂ ਵਿੱਚ ਹੀ ਲੋਕਾਂ ਦੀ ਕਿੰਨ੍ਹੀ ਮਦਦ ਕੀਤੀ।

ਤੇਨਾਲੀ ਰਾਮ ਨੇ ਕਿਹਾ ਮਹਾਰਾਜ ਤੁਹਾਡੀ ਗੱਲ ਤਾਂ ਠੀਕ ਹੈ, ਇੱਕ ਕੰਮ ਕਰਦੇ ਹਾਂ ਕੱਲ੍ਹ ਚੱਲ ਕੇ ਵੇਖਦੇ ਹਾਂ ਕਿ ਮੰਤਰੀ ਜੀ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ। ਮਹਾਰਾਜ ਨੇ ਕਿਹਾ ਹਾਂ ਠੀਕ ਹੈ।

ਅਗਲੇ ਦਿਨ ਰਾਜਾ ਅਤੇ ਤੇਨਾਲੀ ਰਾਮ ਦੋਵੇ ਘੋੜੇ ਤੇ ਸਵਾਰ ਹੋ ਕੇ ਰਾਜ ਦਾ ਹਾਲ ਵੇਖਣ ਲਈ ਗਏ। ਸਭ ਤੋਂ ਪਹਿਲਾਂ ਉਹ ਰਾਜੇ ਦੇ ਸ਼ਾਹੀ ਬਾਗ ਦੇ ਸਾਹਮਣੇ ਤੋਂ ਲੰਘੇ। ਉਹਨਾਂ ਨੇ ਵੇਖਿਆ ਕਿ ਬਾਗ ਦੇ ਬਹੁਤ ਸਾਰੇ ਦਰੱਖਤ ਕਟੇ ਹੋਏ ਹਨ। ਰਾਜਾ ਨੇ ਇਸ ਬਾਰੇ ਵਿੱਚ ਤੇਨਾਲੀ ਰਾਮ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਹੋ ਸਕਦਾ ਹੈ ਤੇਜ ਹਵਾ ਜਾਂ ਮੀਂਹ ਨਾਲ ਟੁੱਟ ਗਏ ਹੋਣ।

ਫਿਰ ਅੱਗੇ ਉਹ ਇੱਕ ਨਾਲੇ ਕੋਲ ਪਹੁੰਚੇ। ਇੱਕ ਥਾਂ ਤੇ ਪੁਲ ਦੇ ਨਾਂਅ ਤੇ ਕਟੇ ਹੋਏ ਦਰੱਖਤਾਂ ਦੇ ਤਣੇ ਰੱਖੇ ਹੋਏ ਸੀ। ਰਾਜਾ ਨੇ ਕਿਹਾ ਕੀ ਇਹੀ ਪੁਲ ਬਣਾਇਆ ਹੈ ਮੰਤਰੀ ਜੀ ਨੇ? ਇਹ ਤਾਂ ਸ਼ਾਹੀ ਬਾਗ ਦੇ ਕਟੇ ਹੋਏ ਦਰੱਖਤਾਂ ਦੇ ਤਣੇ ਲੱਗਦੇ ਹਨ।

ਤੇਨਾਲੀ ਰਾਮ ਨੇ ਕਿਹਾ ਹੋ ਸਕਦਾ ਹੈ ਮਹਾਰਾਜ ਹੜ੍ਹ ਦੇ ਪਾਣੀ ਨਾਲ ਇਹ ਤਣੇ ਇੱਥੇ ਵਹਿ ਕੇ ਆ ਗਏ ਹੋਣਗੇ। ਅੱਗੇ ਉਹ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਵੀ ਉਹੀ ਹਾਲ ਸੀ। ਪਿੰਡ ਦਾ ਬਹੁਤ ਸਾਰਾ ਹਿੱਸਾ ਪਾਣੀ ਵਿੱਚ ਡੁਬਿਆ ਹੋਇਆ ਸੀ। ਕਈ ਲੋਕ ਦਰੱਖਤ ਤੇ ਰਹਿ ਰਹੇ ਸੀ।

ਉਹਨਾਂ ਨੂੰ ਵੇਖ ਕੇ ਤੇਨਾਲੀ ਰਾਮ ਨੇ ਕਿਹਾ ਵੇਖੋ ਮਹਾਰਾਜ ਮੰਤਰੀ ਜੀ ਨੇ ਇਹਨਾਂ ਨੂੰ ਹੜ੍ਹ ਤੋਂ ਬਚਾ ਕੇ ਦਰੱਖਤਾ ਤੇ ਘਰ ਬਣਵਾ ਦਿੱਤੇ ਹਨ। ਹੁਣ ਰਾਜਾ ਨੂੰ ਸਮਝ ਆ ਗਿਆ ਕਿ ਮੰਤਰੀ ਹੜ੍ਹ ਲਈ ਜੋ ਪੈਸਾ ਲੈ ਗਿਆ ਸੀ ਉਹ ਖਾ ਗਿਆ।

ਰਾਜਾ ਨੇ ਮਹਿਲ ਵਿੱਚ ਪਰਤ ਕੇ ਮੰਤਰੀ ਨੂੰ ਬੁਲਵਾਇਆ ਅਤੇ ਕਿਹਾ ਜੋ ਪੈਸਾ ਤੁਸੀਂ ਖਾ ਗਏ ਹੋ ਉਹਨਾਂ ਨਾਲ ਹੜ੍ਹ ਨਾਲ ਪ੍ਰੇਸ਼ਾਨ ਹੋਏ ਲੋਕਾਂ ਦੀ ਮਦਦ ਕਰੋ ਵਰਨਾ ਜੇਲ ਦੀ ਹਵਾ ਖਾਉ। ਇਸ ਵਾਰ ਤੁਸੀਂ ਜੋ ਵੀ ਕਰੋਗੇ ਉਸ ਦੀ ਜਾਂਚ ਤੇਨਾਲੀ ਰਾਮ ਕਰਨਗੇ। ਮੰਤਰੀ ਇਹ ਸੁਣ ਕੇ ਮੂੰਹ ਲਟਕਾ ਕੇ ਰਹਿ ਗਿਆ।

ਸਹਿਯੋਗ ਨਾਲ ਸਹਾਨੀ ਪਬਲਿਕੇਸ਼ਨਜ਼
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮੰਤਰੀ ਦਾ ਝੂਠ, Kids Story, King, Tenali Ram