ਪਿੰਕੀ ਇਕ ਛੋਟੀ ਪਿਆਰੀ ਬੱਚੀ ਸੀ। ਉਸ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ। ਜਦੋਂ ਉਸ ਦੀ ਮਾਂ ਖਾਣਾ ਬਣਾਉਂਦੀ ਪਿੰਕੀ ਆਪਣੀ ਮਾਂ ਨੂੰ ਦੇਖਦੀ ਰਹਿੰਦੀ ਅਤੇ ਸੋਚਦੀ ਕਿ ਮਾਂ ਦੇ ਹੱਥਾਂ ਦਾ ਖਾਣਾ ਐਨਾ ਵਧੀਆ ਕਿਵੇਂ ਬਣਦਾ ਹੈ ਕਿ ਪਿਤਾ ਜੀ ਨੂੰ ਖਾਣਾ ਐਨਾ ਪਸੰਦ ਆਉਂਦਾ ਹੈ ਅਤੇ ਜੋ ਵੀ ਬਾਹਰ ਤੋਂ ਆਉਂਦਾ ਹੈ ਉਹ ਵੀ ਮਾਂ ਦੇ ਖਾਣੇ ਦੀ ਸ਼ਲਾਘਾ ਕਰਦਾ ਹੈ।
ਪਿੰਕੀ ਦੇਖਦੀ ਸੀ ਕਿ ਮਾਂ ਇੱਕ ਡੱਬੇ ਵਿੱਚੋਂ ਕੁੱਝ ਕੱਢ ਕੇ ਖਾਣੇ ਵਿੱਚ ਜਰੂਰ ਪਾਉਂਦੀ ਹੈ। ਪਿੰਕੀ ਨੂੰ ਲਗਿਆ ਕਿ ਉਸ ਡੱਬੇ ਵਿੱਚ ਜਰੂਰ ਕੋਈ ਅਜਿਹੀ ਚੀਜ ਹੈ ਜਿਸ ਨੂੰ ਪਾਉਣ ਨਾਲ ਖਾਣੇ ਦਾ ਸੁਆਦ ਬਹੁਤ ਵੱਧ ਜਾਂਦਾ ਹੈ।
ਪਿੰਕੀ ਨੂੰ ਉਸ ਦੀ ਮਾਂ ਨੇ ਦੱਸਿਆ ਸੀ ਕਿ ਇਹ ਡੱਬਾ ਉਹਨਾਂ ਨੂੰ ਪਿੰਕੀ ਦੀ ਨਾਨੀ ਨੇ ਦਿੱਤਾ ਹੈ। ਇੱਕ ਵਾਰ ਪਿੰਕੀ ਦੀ ਮਾਂ ਬਿਮਾਰ ਹੋ ਗਈ। ਪਿੰਕੀ ਨੇ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਆਰਾਮ ਕਰੋ ਖਾਣਾ ਮੈਂ ਬਣਾਵਾਂਗੀ। ਪਿੰਕੀ ਨੇ ਪੂਰਾ ਖਾਣਾ ਤਿਆਰ ਕਰ ਲਿਆ ਉਸ ਦੇ ਬਾਅਦ ਉਸ ਨੂੰ ਧਿਆਨ ਆਇਆ ਕਿ ਮਾਂ ਉਸ ਡਿੱਬੇ ਵਿੱਚੋਂ ਲੈ ਕੇ ਕੁਝ ਪਾਉਂਦੀ ਹੈ ਜਿਸ ਨਾਲ ਖਾਣਾ ਬਹੁਤ ਵਧੀਆ ਬਣਦਾ ਹੈ।
ਜਦੋਂ ਪਿੰਕੀ ਨੇ ਉਸ ਡਿੱਬੇ ਨੂੰ ਖੋਲਿਆ ਤਾਂ ਉਸ ਵਿੱਚ ਇੱਕ ਪਰਚੀ ਰੱਖੀ ਸੀ ਜਿਸ ਵਿੱਚ ਲਿਖਿਆ ਸੀ ਬੇਟੀ ਤੂੰ ਜੋ ਵੀ ਚੀਜ ਬਣਾਏਗੀ ਉਸ ਵਿੱਚ ਥੋੜਾ ਪਿਆਰ ਮਿਲਾ ਲੈਣਾ ਤੇ ਦੇਖਣਾ ਖਾਣਾ ਕਿੰਨ੍ਹਾ ਵਧੀਆ ਬਣਦਾ ਹੈ ਅਤੇ ਸਾਰੇ ਉਸ ਨੂੰ ਸਭ ਬਹੁਤ ਪਸੰਦ ਕਰਨਗੇ।
|