ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਛੀ ਤੇ ਜਾਨਵਰ  Search similar articles
ਜੰਗਲ ਵਿੱਚ ਪੰਛੀ ਅਤੇ ਜਾਨਵਰ ਦੋਵੇਂ ਰਹਿੰਦੇ ਸਨ। ਇੱਕ ਵਾਰ ਪੰਛੀਆਂ ਤੇ ਜਾਨਵਰਾਂ ਵਿੱਚ ਲੜਾਈ ਸ਼ੁਰੂ ਹੋ ਗਈ। ਕਦੀ ਲੜਾਈ ਵਿੱਚ ਪੰਛੀ ਜਿੱਤ ਜਾਂਦੇ ਸੀ ਤੇ ਕਦੀ ਜਾਨਵਰ। ਇਹਨਾਂ ਵਿੱਚ ਕਈ ਵਾਰ ਲੜਾਈ ਹੁੰਦੀ। ਪੰਛੀਆਂ ਦੇ ਗਰੁੱਪ ਵਿੱਚ ਇੱਕ ਚਮਗਿੱਦੜ ਸੀ, ਜੋ ਬਹੁਤ ਆਲਸੀ ਸੀ।

ਇੱਕ ਵਾਰ ਜਦੋਂ ਪੰਛੀਆਂ ਤੇ ਜਾਨਵਰਾਂ ਦੇ ਵਿਚਕਾਰ ਲੜਾਈ ਹੋ ਰਹੀ ਸੀ ਚਮਗਿੱਦੜ ਨੇ ਵੇਖਿਆ ਕਿ ਜਾਨਵਰ ਜਿੱਤ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਮੈਂ ਵੀ ਜਾਨਵਰਾਂ ਦੇ ਪੱਖ ਵਿੱਚ ਹੋ ਜਾਂਦਾ ਹਾਂ। ਜਦੋਂ ਜਾਨਵਰ ਜਿੱਤ ਗਏ ਤਾਂ ਚਮਗਿੱਦੜ ਜਾਨਵਰਾਂ ਵਿੱਚ ਜਾ ਕੇ ਰੱਲ ਗਿਆ। ਜਾਨਵਰਾਂ ਦੇ ਰਾਜਾ ਸ਼ੇਰ ਨੇ ਜਦੋਂ ਚਮਗਿੱਦੜ ਵੱਲ ਵੇਖਿਆ ਤਾਂ ਉਸ ਨੇ ਕਿਹਾ ਕਿ ਤੂੰ ਸਾਡੇ ਵਿੱਚ ਕਿਉਂ ਆ ਗਿਆ ਤੂੰ ਤਾਂ ਪੰਛੀਆਂ ਦੇ ਨਾਲ ਸੀ?

ਚਮਗਿੱਦੜ ਬਹੁਤ ਚਲਾਕ ਸੀ ਉਸ ਨੇ ਰਾਜਾ ਨੂੰ ਕਿਹਾ ਮੈਂ ਤਾਂ ਤੁਹਾਡੇ ਨਾਲ ਹੀ ਮਹਾਰਾਜ ਕਿਉਂਕਿ ਮੇਰੇ ਤਾਂ ਦੰਦ ਹਨ ਪੰਛੀਆਂ ਦੇ ਦੰਦ ਤਾਂ ਹੁੰਦੇ ਹੀ ਨਹੀਂ। ਮੈਂ ਤਾਂ ਜਾਨਵਰ ਹੀ ਹਾਂ। ਸ਼ੇਰ ਨੇ ਕਿਹਾ ਠੀਕ ਹੈ।

ਕੁੱਝ ਦਿਨਾਂ ਬਾਅਦ ਜਾਨਵਰ ਅਤੇ ਪੰਛੀਆਂ ਦੇ ਵਿਚਕਾਰ ਫਿਰ ਲੜਾਈ ਸ਼ੁਰੂ ਹੋ ਗਈ ਇਸ ਵਾਰ ਪੰਛੀ ਜਿੱਤ ਗਏ ਤਾਂ ਚਮਗਿੱਦੜ ਤੁਰੰਤ ਪੰਛੀਆਂ ਦੇ ਵਿਚਕਾਰ ਆ ਕੇ ਰਲ ਗਿਆ। ਜਦੋਂ ਪੰਛੀਆਂ ਦੇ ਰਾਜਾ ਨੇ ਵੇਖਿਆ ਕਿ ਚਮਗਿੱਦੜ ਸਾਡੇ ਵਿੱਚ ਆ ਗਿਆ ਤਾਂ ਉਸ ਨੇ ਚਮਗਿੱਦੜ ਨੂੰ ਕਿਹਾ ਕਿ ਤੂੰ ਸਾਡੇ ਵਿੱਚ ਕਿਉਂ ਆ ਗਿਆ? ਚਮਗਿੱਦੜ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਹੀ ਨਾਲ ਹਾਂ ਮੇਰੇ ਵੀ ਤੁਹਾਡੇ ਤਰ੍ਹਾਂ ਖੰਭ ਹਨ ਮੈਂ ਤਾਂ ਪੰਛੀ ਹਾਂ। ਪੰਛੀਆਂ ਦੇ ਰਾਜਾ ਨੇ ਕਿਹਾ ਠੀਕ ਹੈ।

ਕੁੱਝ ਸਮੇਂ ਬਾਅਦ ਪੰਛੀਆਂ ਤੇ ਜਾਨਵਰਾਂ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਹੁਣ ਉਹ ਕਦੀ ਲੜਾਈ ਨਹੀਂ ਕਰਨਗੇ ਕਿਉਂਕਿ ਲੜਾਈ ਨਾਲ ਕਿਸੇ ਦਾ ਫਾਇਦਾ ਨਹੀਂ ਹੁੰਦਾ। ਹੁਣ ਇਹਨਾਂ ਦੇ ਵਿਚਕਾਰ ਚਮਗਿੱਦੜ ਫੱਸ ਗਿਆ। ਪੰਛੀ ਤੇ ਜਾਨਵਰ ਦੋਹਾਂ ਨੇ ਚਮਗਿੱਦੜ ਨੂੰ ਕਿਹਾ ਤੂੰ ਸਾਡੇ ਨਾਲ ਧੋਖਾ ਕੀਤਾ ਹੈ। ਅਸੀਂ ਤੈਨੂੰ ਸਜਾ ਦਿੰਦੇ ਹਾਂ ਕਿ ਰਾਤ ਨੂੰ ਤੂੰ ਇਕੱਲਾ ਹੀ ਬਾਹਰ ਰਹੇਗਾ ਕੋਈ ਤੇਰਾ ਸਾਥ ਨਹੀਂ ਦੇਵੇਗਾ।
ਹੋਰ ਵੀ
ਛੋਟੀ ਮਦਦ
ਬੇਰੀ ਤੇ ਮਹਾਰਾਜਾ ਰਣਜੀਤ ਸਿੰਘ
ਸਮਝਦਾਰੀ ਦੀ ਗੱਲ
ਦੋਸਤਾਂ ਦਾ ਮਜਾਕ
ਜੈਸੀ ਕਰਨੀ ਵੈਸੀ ਭਰਨੀ
ਅਮੀਰ-ਗਰੀਬ