ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਛੋਟੀ ਮਦਦ  Search similar articles
ਇੱਕ ਵਾਰ ਜੰਗਲ ਦੇ ਰਾਜਾ ਸ਼ੇਰ ਨੇ ਸਾਰੇ ਜਾਨਵਾਰਾਂ ਨੂੰ ਸੁਨੇਹਾ ਭੇਜਿਆ ਕਿ ਸਭ ਆ ਕੇ ਸ਼ੇਰ ਨੂੰ ਸਲਾਮ ਕਰਨ। ਇਹ ਸੁਨੇਹਾ ਸਾਰੇ ਜੰਗਲ ਵਿੱਚ ਪਹੁੰਚ ਜਾਂਦਾ ਹੈ ਤਾਂ ਸਾਰੇ ਜਾਨਵਰ ਆ ਕੇ ਸ਼ੇਰ ਨੂੰ ਸਲਾਮ ਕਰਦੇ ਹਨ, ਉਹਨਾਂ ਵਿੱਚ ਹਾਥੀ, ਭਾਲੂ, ਚੀਤਾ, ਗਾਂ, ਬਾਂਦਰ, ਖਰਗੋਸ਼ ਆਦਿ ਸਭ ਹੁੰਦੇ ਹਨ।

ਜਦੋਂ ਇਹ ਸਾਰੇ ਸਲਾਮ ਕਰ ਲੈਂਦੇ ਹਨ ਤਾਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਹੈ ਉਦੋਂ ਉਥੇ ਕੀੜੀਆਂ ਦਾ ਦਲ ਪਹੁੰਚ ਜਾਂਦਾ ਹੈ। ਸਾਰੇ ਜਾਨਵਰ ਕੀੜੀਆਂ ਦਾ ਮਜਾਕ ਬਨਾਉਂਦੇ ਹਨ ਕਿ ਇਹਨਾਂ ਦੀ ਚਾਲ ਦੇਖੋ ਕਿੰਨ੍ਹੀ ਤੇਜ ਹੈ ਜਦੋਂ ਪ੍ਰੋਗਰਾਮ ਖਤਮ ਹੋਣ ਲਗਿਆ ਉਦੋਂ ਆਈਆਂ ਹਨ। ਰਾਜਾ ਸ਼ੇਰ ਵੀ ਕੀੜੀਆਂ ਦਾ ਮਜਾਕ ਬਨਾਉਂਦੇ ਹੋਏ ਕਹਿੰਦਾ ਹੈ ਕਦੀ ਤਾਂ ਸਮੇਂ ਸਿਰ ਪਹੁੰਚ ਜਾਇਆ ਕਰੋ।

ਇਸ ਗੱਲ ਨਾਲ ਕੀੜੀਆਂ ਦੇ ਦਲ ਦੇ ਸਾਰੇ ਮੈਂਬਰ ਬਹੁਤ ਦੁਖੀ ਹੁੰਦੇ ਹਨ, ਉਹ ਇਸ ਗੱਲ ਦੀ ਸ਼ਿਕਾਇਤ ਆਪਣੇ ਦਲ ਦੀ ਰਾਣੀ ਨੂੰ ਦੱਸਦੇ ਹਨ। ਰਾਣੀ ਆਪਣੇ ਦੋਸਤ ਕੰਨਖਜੂਰੇ ਨੂੰ ਬੁਲਾਉਂਦੀ ਹੈ ਅਤੇ ਸਾਰੀ ਗੱਲ ਉਸ ਨੂੰ ਦੱਸਦੀ ਹੈ। ਕੰਨਖਜੂਰਾ ਸਾਰੀ ਗੱਲ ਸੁਣ ਕੇ ਕੀੜੀ ਦੇ ਕੰਨ ਵਿੱਚ ਕੁੱਝ ਕਹਿੰਦਾ ਹੈ ਫਿਰ ਦੋਵੇ ਹੱਸਦੇ ਹਨ।

ਕੁੱਝ ਦੇਰ ਬਾਅਦ ਜਦੋਂ ਰਾਜਾ ਸ਼ੇਰ ਆਪਣੀ ਗੁਫਾ ਵਿੱਚ ਅਰਾਮ ਕਰਨ ਜਾਂਦਾ ਹੈ ਤਾਂ ਕੰਨਖਜੂਰਾ ਹੋਲੀ ਹੋਲੀ ਉਸ ਦੇ ਕੰਨ ਵਿੱਚ ਚਲਾ ਜਾਂਦਾ ਹੈ ਇਸ ਨਾਲ ਸ਼ੇਰ ਦੇ ਕੰਨ 'ਚ ਬਹੁਤ ਦਰਦ ਹੁੰਦਾ ਹੈ ਅਤੇ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਸਾਰੇ ਜਾਨਵਰ ਵੀ ਆ ਜਾਂਦੇ ਹਨ, ਪਰ ਕੋਈ ਰਾਜਾ ਦੀ ਮਦਦ ਨਹੀਂ ਕਰ ਪਾਉਂਦਾ।

ਫਿਰ ਰਾਜਾ ਕੀੜੀਆਂ ਦੀ ਰਾਣੀ ਨੂੰ ਸੁਨੇਹਾ ਭੇਜਦਾ ਹੈ ਕਿ ਉਹ ਆ ਕੇ ਮਦਦ ਕਰੇ। ਕੀੜੀਆਂ ਦੀ ਰਾਣੀ ਆ ਕੇ ਰਾਜਾ ਦੇ ਕੰਨ 'ਚ ਜਾ ਕੇ ਕੰਨ ਖਜੂਰੇ ਨੂੰ ਅਵਾਜ ਲਗਾਉਂਦੀ ਹੈ ਕਿ ਦੋਸਤ ਬਾਹਰ ਆ ਜਾਉ ਸਾਡਾ ਕੰਮ ਹੋ ਗਿਆ। ਕੰਨ ਖਜੂਰਾ ਰਾਜਾ ਦੇ ਕੰਨ ਵਿੱਚੋ ਬਾਹਰ ਆ ਜਾਂਦਾ ਹੈ।

ਰਾਜਾ ਕੀੜੀਆਂ ਦੀ ਰਾਣੀ ਨੂੰ ਧੰਨਵਾਦ ਕਰ ਕੇ ਕਹਿੰਦਾ ਹੈ ਕਿ ਮੈਂ ਆਪਣੀ ਸਵੇਰੇ ਦੀ ਗੱਲ ਤੇ ਬਹੁਤ ਸ਼ਰਮਿੰਦਾ ਹਾਂ।
ਹੋਰ ਵੀ
ਬੇਰੀ ਤੇ ਮਹਾਰਾਜਾ ਰਣਜੀਤ ਸਿੰਘ
ਸਮਝਦਾਰੀ ਦੀ ਗੱਲ
ਦੋਸਤਾਂ ਦਾ ਮਜਾਕ
ਜੈਸੀ ਕਰਨੀ ਵੈਸੀ ਭਰਨੀ
ਅਮੀਰ-ਗਰੀਬ
ਸਾਧੂ ਅਤੇ ਚੋਰ