ਰਾਜੂ, ਬਿੱਟੂ, ਚਮਨ ਅਤੇ ਸੰਜੂ ਚਾਰ ਦੋਸਤ ਸਨ। ਉਹ ਸਾਰੇ ਦੋਸਤ ਮਿਲ ਕੇ ਮਸਤੀ ਕਰਦੇ ਅਤੇ ਘੁੰਮਣ ਜਾਂਦੇ। ਇੱਕ ਦਿਨ ਉਹਨਾਂ ਦੀ ਛੁੱਟੀ ਸੀ। ਉਹਨਾਂ ਸਾਰਿਆ ਨੇ ਮਿਲ ਕੇ ਸੋਚਿਆ ਕਿ ਨਦੀ ਤੇ ਘੁਮੰਣ ਚਲੀਏ। ਮੌਸਮ ਬਹੁਤ ਵਧੀਆ ਸੀ। ਉਹ ਸਾਰੇ ਤਿਆਰ ਹੋ ਕੇ ਆਪਣੇ ਘਰ ਤੋਂ ਨਦੀ ਵੱਲ ਚਲੇ ਗਏ।
ਨਦੀ ਤੇ ਜਾ ਕੇ ਉਹਨਾਂ ਨੇ ਖੂਬ ਮਸਤੀ ਕੀਤੀ ਤੇ ਬਿੱਟੂ, ਚਮਨ ਅਤੇ ਸੰਜੂ ਪਾਣੀ ਵਿੱਚ ਤੈਰਣ ਲਗੇ, ਪਰ ਰਾਜੂ ਨਦੀ ਦੇ ਕੰਡੇ ਤੇ ਖੜਾ ਹੋ ਕੇ ਵੇਖਦਾ ਰਿਹਾ ਉਹ ਨਦੀ ਵਿੱਚ ਨਹੀਂ ਗਿਆ ਕਿਉਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ।
ਚਮਨ,ਬਿੱਟੂ ਅਤੇ ਸੰਜੂ ਤਿੰਨੇ ਤੈਰ ਰਹੇ ਸੀ। ਉਹਨਾਂ ਨੇ ਵੇਖਿਆ ਕਿ ਰਾਜੂ ਕੰਡੇ ਤੇ ਖੜਾ ਹੈ ਤਾਂ ਉਹਨਾਂ ਨੇ ਕਿਹਾ ਕਿ ਰਾਜੂ ਤੂੰ ਵੀ ਆਜਾ ਪਾਣੀ ਵਿੱਚ ਤੈਰਨੇ ਵਿੱਚ ਬਹੁਤ ਮਜਾ ਆ ਰਿਹਾ ਹੈ, ਰਾਜੂ ਨੇ ਕਿਹਾ ਮੈਨੂੰ ਤੈਰਨਾ ਨਹੀਂ ਆਉਂਦਾ, ਪਰ ਉਸ ਦੇ ਦੋਸਤਾਂ ਨੇ ਉਸ ਦੀ ਇੱਕ ਗੱਲ ਨਹੀ ਮੰਨੀ ਉਹ ਕਹਿਣ ਲੱਗੇ ਕਿ ਤੁੰ ਤੈਰਨਾ ਨਹੀਂ ਚਾਹੁੰਦਾ ਇਸ ਲਈ ਬਹਾਨਾ ਬਣਾ ਰਿਹਾ ਹੈ।
ਰਾਜੂ ਨੇ ਕਿਹਾ ਮੈਂ ਸੱਚ ਕਿਹ ਰਿਹਾ ਹੈ ਮੈਨੂੰ ਸੱਚ ਵਿੱਚ ਤੈਰਨਾ ਨਹੀਂ ਆਉਂਦਾ। ਇਹ ਗੱਲ ਸੁਣ ਕੇ ਬਿੱਟੂ ਨਹੀ ਵਿਚੋ ਬਾਹਰ ਆਇਆ ਅਤੇ ਰਾਜੂ ਨੂੰ ਤੈਰਨ ਲਈ ਜਿੱਦ ਕਰਨ ਲੱਗਿਆ। ਜਦ ਉਹ ਨਹੀਂ ਮੰਨਿਆ ਤਾਂ ਚਮਨ ਨੇ ਬਿੱਟੂ ਨੂੰ ਕਿਹਾ ਇਸ ਨੂੰ ਪਾਣੀ ਵਿੱਚ ਧੱਕਾ ਦੇ ਦੇ ਇਹ ਆਪੇ ਤੈਰਣ ਲਗੇਗਾ।
ਬਿੱਟੂ ਨੇ ਰਾਜੂ ਨੂੰ ਪਾਣੀ ਵਿੱਚ ਧੱਕਾ ਦੇ ਦਿੱਤਾ। ਰਾਜੂ ਪਾਣੀ ਵਿੱਚ ਜਾ ਕੇ ਤੜਪਣ ਲੱਗ ਗਿਆ ਉਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਲੱਗੀ। ਇਹ ਵੇਖ ਕੇ ਬਿੱਟੂ ਖਬਰਾ ਗਿਆ ਉਸ ਨੇ ਇੱਕ ਦਮ ਪਾਣੀ ਵਿੱਚ ਛਾਲ ਮਾਰੀ ਅਤੇ ਰਾਜੂ ਨੂੰ ਪਾਣੀ ਵਿਚੋਂ ਕੱਢ ਕੇ ਬਾਹਰ ਲਿਆਇਆ।
ਸਾਰੇ ਦੋਸਤਾਂ ਨੇ ਮਿਲ ਕੇ ਰਾਜੂ ਦੇ ਪੇਟ ਵਿਚੋਂ ਪਾਣੀ ਕਢਿਆ ਅਤੇ ਰਾਜੂ ਦੀ ਜਾਨ ਬਚਾਈ। ਇਸ ਦੇ ਬਾਅਦ ਬਿੱਟੂ ਨੂੰ ਆਪਣੀ ਮਜਾਕ ਕੇ ਬਹੁਤ ਪਛਤਾਵਾ ਹੋਇਆ। ਇਸ ਕਰ ਕੇ ਕਦੀ ਵੀ ਅਜਿਹੀ ਮਜਾਕ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਜਾਵੇ।
|